4 ਦਿਨਾਂ ਤੋਂ ਪਰਿਵਾਰ ਨੂੰ ਖਾਣਾ ਨਾ ਮਿਲਣ ਸਬੰਧੀ ਝੂਠ ਦਾ ਕੀਤਾ ਪਰਦਾਫਾਸ਼

03/28/2020 4:56:26 PM

ਜਲੰਧਰ (ਮਹੇਸ਼)— 4 ਦਿਨਾਂ ਤੋਂ ਪਰਿਵਾਰ ਨੂੰ ਖਾਣਾ ਨਾ ਮਿਲਣ ਸਬੰਧੀ ਝੂਠ ਬੋਲ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਵਾਲੇ ਬੜਿੰਗ ਵਾਸੀ ਇਕ ਵਿਅਕਤੀ ਦਾ ਥਾਣਾ ਕੈਂਟ ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਬੜਿੰਗ ਵਾਸੀ ਵਿਲੀਅਮ ਪੁੱਤਰ ਚੰਨਣ ਰਾਮ ਨੇ ਪ੍ਰਸ਼ਾਸਨ ਨੂੰ ਫੋਨ ਕਰਕੇ ਸੂਚਿਤ ਕੀਤਾ ਸੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਦੋਂ ਤੋਂ ਕਰਫਿਊ ਲਾਇਆ ਗਿਆ ਹੈ, ਉਦੋਂ ਤੋਂ ਉਸ ਦੇ ਪਰਿਵਾਰ ਨੂੰ ਖਾਣ ਲਈ ਕੁਝ ਨਹੀਂ ਮਿਲਿਆ। ਉਹ ਪੂਰਾ ਪਰਿਵਾਰ ਚਾਰ ਦਿਨਾਂ ਤੋਂ ਭੁੱਖਾ ਰਹਿ ਰਿਹਾ ਹੈ।

ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ

ਏ. ਸੀ. ਪੀ. ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਥਾਣਾ ਕੈਂਟ ਦੇ ਐੱਸ. ਐੱਚ. ਓ. ਰਾਮਪਾਲ ਨੂੰ ਜਾਂਚ ਸੌਂਪੀ ਗਈ। ਉਹ ਬਿਨਾਂ ਦੱਸੇ ਵਿਲੀਅਮ ਦੇ ਘਰ ਪੁੱਜੇ ਅਤੇ ਉੱਥੇ ਦੇਖਣ ਨੂੰ ਮਿਲਿਆ ਕਿ ਉਸ ਦੀ ਪਤਨੀ ਕਿਚਨ 'ਚ ਗੈਸ 'ਤੇ ਖਾਣਾ ਬਣਾ ਰਹੀ ਸੀ, ਇੰਨਾ ਹੀ ਨਹੀਂ ਤਿੰਨ ਗੈਸ ਸਿਲੰਡਰ ਵੀ ਪਏ ਹੋਏ ਸਨ। ਘਰ ਵਿਚ ਪਾਲਕ-ਪਨੀਰ ਦੀ ਸਬਜ਼ੀ ਬਣੀ ਹੋਈ ਸੀ ਅਤੇ ਗੋਭੀ ਕੱਟਣ ਲਈ ਫਰਿੱਜ 'ਤੇ ਰੱਖੀ ਹੋਈ ਸੀ। ਕਿਚਨ 'ਚ ਆਲੂ-ਪਿਆਜ਼, ਸਾਰੀਆਂ ਦਾਲਾਂ ਅਤੇ ਦੁੱਧ-ਦਹੀਂ ਤੋਂ ਇਲਾਵਾ ਖਾਣ-ਪੀਣ ਵਾਲੀ ਹਰ ਚੀਜ਼ ਮੌਜੂਦ ਸੀ।

ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ

ਪੂਰੀ ਜਾਂਚ ਤੋਂ ਬਾਅਦ ਐੱਸ. ਐੱਚ. ਓ. ਰਾਮਪਾਲ ਵਿਲੀਅਮ ਨੂੰ ਥਾਣਾ ਕੈਂਟ ਲੈ ਆਏ, ਜਿੱਥੇ ਉਸ ਨੇ ਮੁਆਫੀ ਮੰਗ ਕੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਐੱਸ. ਐੱਚ. ਓ. ਵੱਲੋਂ ਪੂਰੇ ਮਾਮਲੇ ਨੂੰ ਏ. ਸੀ. ਪੀ. ਮੇਜਰ ਸਿੰਘ ਢੱਡਾ ਸਮੇਤ ਸਾਰੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਕਹਿਣ 'ਤੇ ਵਿਲੀਅਮ ਨੂੰ ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤੇ ਚਿਤਾਵਨੀ ਦੇ ਕੇ ਛੱਡ ਦਿੱਤਾ ਜਦੋਂਕਿ ਇਸ ਤੋਂ ਪਹਿਲਾਂ ਕੈਂਟ ਪੁਲਸ ਉਸ 'ਤੇ 182 ਦਾ ਕੇਸ ਦਰਜ ਕਰਨ ਦੀ ਪੂਰੀ ਤਿਆਰੀ 'ਚ ਸੀ।

ਇਹ ਵੀ ਪੜ੍ਹੋ : ਕੋਰੋਨਾ ਨਾਲ ਜੰਗ: ਜਥੇਦਾਰ ਹਰਪ੍ਰੀਤ ਸਿੰਘ ਦੀ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ


shivani attri

Content Editor

Related News