ਟਾਂਡਾ: ਲੁਧਿਆਣਾ 'ਚ ਫੈਕਟਰੀ ਚਲਾਉਣ ਵਾਲਾ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ
Saturday, Jul 25, 2020 - 04:47 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ,ਕੁਲਦੀਸ਼ ਜਸਵਿੰਦਰ)— ਟਾਂਡਾ ਦੇ ਪਿੰਡ ਬੁੱਢੀ ਪਿੰਡ 'ਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਇਥੇ ਲੁਧਿਆਣਾ 'ਚ ਫੈਕਟਰੀ ਚਲਾਉਣ ਵਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ। ਇਸ ਦੀ ਪੁਸ਼ਟੀ ਕਰਦੇ ਕੋਵਿਡ ਇੰਚਾਰਜ ਡਾ. ਕੇ. ਆਰ. ਬਾਲੀ ਨੇ ਦੱਸਿਆ ਕਿ ਕਰੀਬ 43 ਵਰ੍ਹਿਆਂ ਦੇ ਇਸ ਮਰੀਜ਼ ਨੇ ਬੀਤੇ ਦਿਨ ਜਲੰਧਰ ਤੋਂ ਕੋਰੋਨਾ ਦਾ ਟੈਸਟ ਕਰਵਾਇਆ ਸੀ, ਜੋ ਪਾਜ਼ੇਟਿਵ ਆਇਆ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਆਉਣ ਤੋਂ ਬਾਅਦ ਐੱਸ. ਐੱਮ. ਓ. ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਰੀਜ਼ ਨੂੰ ਅੱਜ ਰਿਆਤ ਬਾਹਰਾ ਇਕਾਂਤਵਾਸ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਅੱਜ ਸਰਕਾਰੀ ਹਸਪਤਾਲ ਵੱਲੋਂ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਪਰਿਵਾਰ ਅਤੇ ਹੋਰਨਾਂ ਸਣੇ 11 ਮੈਂਬਰਾਂ ਅਤੇ 5 ਹੋਰਨਾਂ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ ਹਨ।
ਇਸ ਨਾਲ ਹੀ ਟੀਮ ਵੱਲੋਂ ਸਰਵੇ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬੱਚਣ ਲਈ ਇਸ ਤੋਂ ਘਬਰਾਉਣ ਦੀ ਨਹੀਂ ਸਗੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਦੀ ਪ੍ਰੇਰਣਾ ਦਿੰਦੇ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਰੱਖਣ ਦੀ ਪ੍ਰੇਰਣਾ ਦਿੱਤੀ।