ਕੋਰੋਨਾ ਖਿਲਾਫ ਜੰਗ: ਪੁਲਸ ਦੇ ਡਰੋਂ ਮੂੰਹ ''ਤੇ ਮਾਸਕ ਬੰਨ੍ਹਦੀ ਦਿਸੀ ਦਾਨਾ ਮੰਡੀਆਂ ਦੀ ਲੇਬਰ

Monday, Apr 20, 2020 - 01:43 PM (IST)

ਕੋਰੋਨਾ ਖਿਲਾਫ ਜੰਗ: ਪੁਲਸ ਦੇ ਡਰੋਂ ਮੂੰਹ ''ਤੇ ਮਾਸਕ ਬੰਨ੍ਹਦੀ ਦਿਸੀ ਦਾਨਾ ਮੰਡੀਆਂ ਦੀ ਲੇਬਰ

ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ 'ਚ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਅਨਾਜ ਮੰਡੀ ਸੁਲਤਾਨਪੁਰ ਲੋਕਾਂ 'ਚ ਦੌਰਾ ਕਰਨ 'ਤੇ ਦੇਖਿਆ ਕਿ ਕਣਕ ਦੀ ਫਸਲ ਦੀ ਸਫਾਈ ਅਤੇ ਤੋਲ ਕੇ ਭਰਾਈ ਕਰ ਰਹੀ ਬਹੁਤੀ ਲੇਬਰ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਮੂੰਹ 'ਤੇ ਮਾਸਕ ਲਗਾਏ ਹੋਏ ਸਨ ਪਰ ਕੁਝ ਮਜਦੂਰਾਂ ਵੱਲੋਂ ਮਾਸਕ ਮੂੰਹ ਤੋਂ ਹੇਠਾਂ ਲਟਕਾ ਕੇ ਹੀ ਕੰਮ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: ਬੋਰੀ 'ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ

PunjabKesari
ਇਸ ਦੀ ਸੂਚਨਾ ਮਿਲਦੇ ਹੀ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਦੇ ਆਦੇਸ਼ਾਂ 'ਤੇ ਸਥਾਨਕ ਪੁਲਸ ਪਾਰਟੀਆਂ ਵੱਲੋਂ ਮੰਡੀਆਂ 'ਚ ਛਾਪੇਮਾਰ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਵਾਈਸ ਚੇਅਰਮੈਨ ਦੀਪਕ ਧੀਰ ਰਾਜੂ ਨੇ ਦਾਨਾ ਮੰਡੀ 'ਚ ਲੇਬਰ ਨੂੰ ਮਾਸਕ ਵੰਡੇ ਅਤੇ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ...ਜਦੋਂ ਜਲੰਧਰ ਦੇ ਸਿਵਲ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਨੇ ਪੰਜਾਬੀ ਗੀਤਾਂ 'ਤੇ ਪਾਇਆ ਭੰਗੜਾ

ਵਾਈਸ ਚੇਅਰਮੈਨ ਰਾਜੂ ਧੀਰ ਨੇ ਸਮੂਹ ਆੜਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਮੰਡੀ 'ਚ ਆਪਣੀ ਲੇਬਰ ਨੂੰ ਮੂੰਹ 'ਤੇ ਮਾਸਕ ਬੰਨ੍ਹ ਕੇ ਰੱਖਣ ਲਈ ਪਾਬੰਦ ਕਰਨ ਤਾਂ ਜੋ ਕੋਰੋਨਾ ਤੋਂ ਬਚਾਅ ਹੋ ਸਕੇ। ਇਸੇ ਦੌਰਾਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਮੂੰਹ 'ਤੇ ਮਾਸਕ ਨਾਂ ਲਗਾਉਣ ਵਾਲੇ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਲੋਕਾਂ ਖਿਲਾਫ ਬਿਨਾਂ ਦੇਰੀ ਕੇਸ ਦਰਜ ਕੀਤੇ ਜਾਣਗੇ।

ਇਹ ਵੀ ਪੜ੍ਹੋ: ਅਣਦੇਖਿਆ ਦੁਸ਼ਮਣ ਪੰਜਾਬ ਪੁਲਸ ਲਈ ਬਹੁਤ ਵੱਡੀ ਚੁਣੌਤੀ, ਅਸੀ ਜ਼ਰੂਰ ਜਿੱਤਾਂਗੇ : ਡੀ. ਜੀ. ਪੀ. ਦਿਨਕਰ ਗੁਪਤਾ


author

shivani attri

Content Editor

Related News