ਕੈਮਿਸਟ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ : ਸਿਵਲ ਸਰਜਨ

03/14/2020 5:14:46 PM

ਨਵਾਂਸ਼ਹਿਰ (ਮਨੋਰੰਜਨ)— ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਸੁਚੇਤ ਜ਼ਰੂਰ ਰਹੋ। ਸਿਹਤ ਵਿਭਾਗ ਦੇ ਵੱਲੋਂ ਇਸ ਨਾਲ ਨਜਿੱਠਣ ਦੇ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤਾਂ ਕਿ ਭਵਿੱਖ ਵਿਚ ਜੇਕਰ ਅਜਿਹੀ ਕੁਦਰਤੀ ਆਫਤ ਆਉਂਦੀ ਹੈ ਤਾਂ ਉਸ ਦੇ ਨਾਲ ਨਜਿੱਠਿਆ ਜਾ ਸਕੇ।
ਸਿਵਲ ਸਰਜਨ ਡਾ. ਭਾਟੀਆ ਜ਼ਿਲੇ ਭਰ ਤੋਂ ਆਏ ਕੈਮਿਸਟਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਸਬੰਧ 'ਚ ਲੋਕਾਂ ਨੂੰ ਜਾਗਰੂਕ ਕਰਨ। ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦੇ ਲਈ ਸਿਹਤ ਵਿਭਾਗ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਵੇਗਾ ਜੋ ਲੋਕਾਂ ਅਤੇ ਬੱਚਿਆਂ ਨੂੰ ਇਸ ਬੀਮਾਰੀ ਦੇ ਬਚਾਅ ਸਬੰਧੀ ਜਾਣਕਾਰੀ ਦੇਣਗੇ।

PunjabKesari

ਮੀਟਿੰਗ ਦੌਰਾਨ ਸੰਬੋਧਨ ਕਰਦੇ ਰਾਜੇਸ਼ ਸੂਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਮਾਸਕ, ਸੈਨੇਟਾਈਜ਼ਰ ਅਤੇ ਦਵਾਈਆਂ ਜੋ ਇਸ ਦੇ ਬਚਾਅ ਦੇ ਲਈ ਜ਼ਰੂਰੀ ਹਨ ਉਸ ਨੂੰ ਉਪਲੱਬਧ ਕਰਵਾਇਆ ਜਾਵੇ, ਜੋ ਕੈਮਿਸਟ ਇਹ ਚੀਜ਼ਾਂ ਜ਼ਿਆਦਾ ਰੇਟਾਂ 'ਤੇ ਵੇਚਦਾ ਪਾਇਆ ਗਿਆ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ

ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੇਸ਼ ਪੁਰੀ ਨੇ ਭਰੋਸਾ ਦਿੱਤਾ ਕਿ ਕੈਮਿਸਟਾਂ ਵੱਲੋਂ ਉਕਤ ਚੀਜ਼ਾਂ ਉਚਿਤ ਰੇਟਾਂ 'ਤੇ ਵੇਚੀਆਂ ਜਾ ਰਹੀਆਂ ਹਨ। ਜ਼ਿਲਾ ਡਰੱਗ ਇੰਸਪੈਕਟਰ ਜੈਜੈਕਾਰ ਸਿੰਘ ਨੇ ਕੈਮਿਸਟਾਂ ਨੂੰ ਇਸ ਕੁਦਰਤੀ ਆਫਤ ਵਿਚ ਸਮਾਜ ਸੇਵਾ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੁਸ਼ਿਆਰਪੁਰ ਦੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ, ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਸਕੱਤਰ ਮਨੋਰੰਜਨ ਕਾਲੀਆ, ਸਤੀਸ਼ ਸੈਣੀ, ਨਰੇਸ਼ ਸ਼ਰਮਾ, ਪੁਸ਼ਪ ਰਾਜ ਕਾਲੀਆ, ਰਵੀ ਗੌਤਮ, ਅਜੇ ਸਰੀਨ, ਯਸ਼ਪਾਲ ਵਿਜ ਅਤੇ ਜ਼ਿਲੇ ਭਰ ਤੋਂ ਆਏ ਕੈਮਿਸਟ ਮੌਜੂਦ ਸਨ।


shivani attri

Content Editor

Related News