170 ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ

Friday, Oct 30, 2020 - 12:24 AM (IST)

170 ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ

ਹੁਸ਼ਿਆਰਪੁਰ,(ਰਾਕੇਸ਼)- ਥਾਣਾ ਬੁੱਲ੍ਹੋਵਾਲ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਅਵਤਾਰ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਪਿੰਡ ਨੰਦਾਚੌਰ ਵੱਲੋਂ ਫੰਬੀਆਂ ਨੂੰ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਨੰਦਾਚੌਰ ਵੱਲੋਂ ਥੋੜ੍ਹਾ ਅੱਗੇ ਨਾਕੇ ’ਤੇ ਮੌਜੂਦ ਸੀ ਤਾਂ ਸਾਹਮਣਿਓਂ ਇਕ ਸਕੂਟਰ ਆਉਂਦਾ ਵਿਖਾਈ ਦਿੱਤਾ। ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜਣ ਲੱਗਾ।

ਜਿਸ ’ਤੇ ਉਸਨੂੰ ਕਾਬੂ ਕਰ ਕੇ ਉਸਦਾ ਨਾਂ-ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਂ ਮਲਕੀਤ ਰਾਮ ਪੁੱਤਰ ਭਜਨ ਲਾਲ ਨਿਵਾਸੀ ਨੰਦਾਚੌਰ ਥਾਣਾ ਬੁੱਲ੍ਹੋਵਾਲ ਦੱਸਿਆ। ਜਿਸਦੀ ਸਕੂਟਰੀ ਦੀ ਡਿੱਗੀ ਚੈੱਕ ਕਰਨ ’ਤੇ ਉਸ ਵਿਚੋਂ 170 ਨਸ਼ੇ ਵਾਲੀਆਂ ਗੋਲੀਆਂ ਬਿਨਾਂ ਮਾਰਕਾ ਬਰਾਮਦ ਹੋਈਆਂ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।


author

Bharat Thapa

Content Editor

Related News