ਠੇਕੇਦਾਰ ਵਲੋਂ ਸ਼ਤਾਬਦੀ ਸਮਾਗਮ ਸਬੰਧੀ ਵਿਕਾਸ ਕਾਰਜਾਂ ’ਚ ਅਡ਼ਿੱਕਾ ਪਾਉਣ ’ਤੇ ਸੰਗਤਾਂ ’ਚ ਰੋਸ

10/18/2018 4:16:10 AM

ਸੁਲਤਾਨਪੁਰ ਲੋਧੀ,   (ਧੀਰ)-   ਸ਼ਤਾਬਦੀ ਸਮਾਗਮ ਸਬੰਧੀ ਹਲਕਾ ਸੁਲਤਾਨਪੁਰ ਲੋਧੀ ’ਚ ਚੱਲ ਰਹੇ ਵਿਕਾਸ ਕਾਰਜਾਂ ਤੇ ਹੋਣ ਵਾਲੇ ਵਿਕਾਸ ਕੰਮਾਂ ’ਚ ਇਕ ਠੇਕੇਦਾਰ ਵਲੋਂ ਕਥਿਤ ਰੂਪ ’ਚ ਅਦਾਲਤ ਦਾ ਸਹਾਰਾ ਲੈ ਕੇ ਅਡ਼ਿੱਕਾ ਪਾਉਣ ਦੇ ਰੋਸ ਵਜੋਂ ਅੱਜ ਨਾਨਕ ਨਾਮਲੇਵਾ ਸੰਗਤਾਂ ਨੇ ਭਾਰੀ ਰੋਸ ਪ੍ਰਦਰਸ਼ਨ ਕਰਦਿਆਂ ਟਰੈਫਿਕ ਵੀ ਜਾਮ ਕੀਤਾ ਤੇ ਉਕਤ ਠੇਕੇਦਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਰੋਟਰੀ ਚੌਕ ਵਿਖੇ ਵੱਡੀ ਗਿਣਤੀ ’ਚ ਇਕੱਠੀਅਾਂ ਹੋਈਆਂ ਸਿੱਖ ਸੰਗਤਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਜਦੋਂ ਪਹਿਲਾਂ ਅਗਲੇ ਮਹੀਨੇ 549ਵਾਂ ਗੁਰਪੁਰਬ ਆ ਰਿਹਾ ਹੈ ਜਿਸ ਨੂੰ ਰਾਜ ਪੱਧਰੀ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਨਾਲ 550 ਸਾਲਾ ਸ਼ਤਾਬਦੀ ਸਮਾਗਮ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਪਹੁੰਚ ਰਹੀ ਸੰਗਤਾਂ ਵਾਸਤੇ ਪਾਵਨ ਨਗਰੀ ’ਚ ਵੱਡੀ ਗਿਣਤੀ ’ਚ ਵਿਕਾਸ ਕਾਰਜ ਸ਼ੁਰੂ ਹੋ ਰਹੇ ਹਨ, ਜਿਸ ਨੂੰ ਰੋਕਣ ਵਾਸਤੇ ਇਕ ਸਡ਼ਕਾਂ ਬਣਾਉਣ ਵਾਲੇ ਠੇਕੇਦਾਰ ਨੇ ਮਾਣਯੋਗ ਹਾਈ ਕੋਰਟ ਦਾ ਸਹਾਰਾ ਲੈ ਕੇ ਉਕਤ ਕੰਮਾਂ ’ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਬਹੁਤ ਹੀ ਗਲਤ ਤੇ ਮੰਦਭਾਗਾ ਹੈ।  ਸੰਗਤਾਂ ਨੇ ਕਿਹਾ ਕਿ ਇਹ ਸਰਵ ਧਰਮ ਦਾ ਸਾਂਝਾ ਕਾਰਜ ਹੈ ਜਿਸ ’ਚ ਰੁਕਾਵਟ ਪਾਉਣੀ ਬੇਹੱਦ ਘਟੀਆ  ਹਰਕਤ  ਹੈ। ਉਨ੍ਹਾਂ ਮਾਣਯੋਗ ਹਾਈ ਕੋਰਟ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧੀ ਜਲਦੀ ਫੈਸਲਾ ਸੁਣਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮ ਨੂੰ ਵਿਸ਼ਵ ਪੱਧਰ ’ਤੇ ਮਨਾਉਣ ’ਚ ਸਹਾਇਤਾ ਕਰਨ।
ਇਸ ਮੌਕੇ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਨਿਸ਼ਾਨ ਸਿੰਘ ਹਜ਼ਾਰਾ, ਨਰਿੰਦਰ ਸਿੰਘ ਜੈਨਪੁਰ ਮੈਂਬਰ ਜ਼ਿਲਾ ਪ੍ਰੀਸ਼ਦ, ਸੁਰਜੀਤ ਸਿੰਘ ਸੱਦੂਵਾਲ ਮੈਂਬਰ ਬਲਾਕ ਸੰਮਤੀ, ਪਰਮਜੀਤ ਸਿੰਘ ਬਾਊਪੁਰ ਆਗੂ ਕਿਸਾਨ ਸੰਘਰਸ਼ ਕਮੇਟੀ, ਹਰਚਰਨ ਸਿੰਘ ਬੱਗਾ ਸੰਮਤੀ ਮੈਂਬਰ, ਜਗਜੀਤ ਸਿੰਘ ਚੰਦੀ ਸਕੱਤਰ ਕਿਸਾਨ ਸੈੱਲ, ਗੁਰਮੇਲ ਸਿੰਘ ਚਾਹਲ ਦੁਰਗਾਪੁਰ, ਕੁਲਵੰਤ ਸਿੰਘ ਸਵਾਲ, ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਬਲਵਿੰਦਰ ਸਿੰਘ ਫੱਤੋਵਾਲ, ਨਿਸ਼ਾਨ ਸਿੰਘ ਪਨਗੋਟਾ, ਦੀਪਾ ਮਿੱਠਾ ਅਾਬਜ਼ਰਵਰ, ਜੀਤ ਮੀਰਪੁਰ, ਯਾਦਵਿੰਦਰ ਸਿੰਘ ਉੱਚਾ, ਕੁੰਦਨ ਸਿੰਘ ਚੱਕਾਂ, ਗੁਰਦੀਪ ਸਿੰਘ ਸ਼ਹੀਦ, ਨਿਰਮਲ ਸਿੰਘ ਮੱਲ, ਗੁਰਮੀਤ ਸਿੰਘ, ਹਰਦੇਵ ਸਿੰਘ ਪੰਚ ਉੱਚਾ, ਮਨਿੰਦਰ ਸਿੰਘ ਰੱਤਡ਼ਾ, ਬਲਵਿੰਦਰ ਸਿੰਘ ਅੌਜਲਾ, ਬਲਜੀਤ ਸਿੰਘ ਸੁਚੇਤਗਡ਼੍ਹ ਸਾਬਕਾ ਸਰਪੰਚ, ਅਮਰੀਕ ਸਿੰਘ, ਹਰਜੀਤ ਸਿੰਘ ਰਤਡ਼ਾ, ਦਵਿੰਦਰ ਸਿੰਘ ਸੁਚੇਤਗਡ਼੍ਹ, ਮਹਿਲ ਸਿੰਘ, ਹਰਦੇਵ ਸਿੰਘ ਉੱਚਾ ਆਦਿ ਹਾਜ਼ਰ ਸਨ।
 


Related News