ਕਾਂਗਰਸੀਆਂ ਨੇ ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਅਤੇ ਵਧਦੀ ਮਹਿੰਗਾਈ ਖ਼ਿਲਾਫ਼ ਕੀਤਾ ਪ੍ਰਦਰਸ਼ਨ

04/01/2022 10:35:01 AM

ਜਲੰਧਰ (ਚੋਪੜਾ)–ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਆਲ ਇੰਡੀਆ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਡਾ. ਜਸਲੀਨ ਸੇਠੀ, ਸ਼ਹਿਰੀ ਪ੍ਰਧਾਨ ਬਲਰਾਜ ਠਾਕੁਰ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਕੰਚਨ ਠਾਕੁਰ ਦੀ ਅਗਵਾਈ ਵਿਚ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਥਾਲੀਆਂ ਖੜਕਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦਰਸ਼ਨ ਟਾਹਲੀ, ਡਾ. ਜਸਲੀਨ ਤੇ ਹੋਰਨਾਂ ਨੇ ਦੱਸਿਆ ਕਿ ਅੱਜ ਮਹਿੰਗਾਈ ਤੋਂ ਪੀੜਤ ਜਨਤਾ ਲਈ 2 ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਲਾਂ ਭਰਿਆ ਹੋ ਗਿਆ ਹੈ। ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਅਤੇ ਡੀਜ਼ਲ ਦਾ ਰੇਟ 90 ਰੁਪਏ ਅੰਕੜਾ ਪਾਰ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਯੂ. ਪੀ. ਏ. ਸਰਕਾਰ ਦੇ ਸ਼ਾਸਨ ਦੌਰਾਨ ਸਿਲੰਡਰ 450 ਰੁਪਏ ਸੀ ਪਰ ਉਦੋਂ ਭਾਜਪਾ ਆਗੂ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰਦੇ ਸਨ ਪਰ ਅੱਜ ਸਿਲੰਡਰ 1000 ਰੁਪਏ ਦੇ ਲਗਭਗ ਪਹੁੰਚ ਗਿਆ ਹੈ ਪਰ ਭਾਜਪਾ ਆਗੂ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।

ਇਸ ਮੌਕੇ ਯੂਥ ਕਾਂਗਰਸ ਆਗੂ ਜਗਦੀਪ ਸਿੰਘ ਸੋਨੂੰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮੱਲ੍ਹੀ, ਅਮਰਜੀਤ ਸਿੰਘ ਕੰਗ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਓਹਰੀ, ਵੰਦਨਾ ਮਹਿਤਾ, ਕੌਂਸਲਰ ਬਚਨ ਲਾਲ, ਪ੍ਰਭਦਿਆਲ ਭਗਤ, ਨਰੇਸ਼ ਵਰਮਾ, ਗੋਪਾਲ ਸੂਦ, ਪਰਵਿੰਦਰ ਬਿੱਟੂ, ਚਰਨਜੀਤ ਬਿੱਲਾ, ਮਿੰਟੂ ਟਾਹਲੀ, ਜਸਵੰਤ ਟਾਹਲੀ, ਬਲਵੰਤ ਵਿਰਕ, ਮੀਨੂੰ ਬੱਗਾ, ਬਲਾਕ ਪ੍ਰਧਾਨ ਰਾਜੇਸ਼ ਜਿੰਦਲ, ਰਣਜੀਤ ਰਾਣੋ, ਅਨੂ ਗੁਪਤਾ, ਆਸ਼ਾ ਰਾਣੀ, ਆਸ਼ਾ ਅਗਰਵਾਲ, ਮਨਦੀਪ ਕੌਰ, ਨੀਲਮ ਰਾਣੀ, ਚੰਦਰਕਾਂਤਾ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ

ਪ੍ਰਦਰਸ਼ਨ ’ਚ ਨਹੀਂ ਪੁੱਜੇ ਸੰਸਦ ਮੈਂਬਰ, ਵਿਧਾਇਕ ਤੇ ਸਾਬਕਾ ਵਿਧਾਇਕ, ਸਿਰਫ਼ ਫੋਟੋ ਸੈਸ਼ਨ ਸਾਬਿਤ ਹੋਏ ਪ੍ਰੋਗਰਾਮ
ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਨੂੰ ਲੈ ਕੇ ਚਲੀ ਆ ਰਹੀ ਖਿੱਚੋਤਾਣ ਦਾ ਬੁਰਾ ਪ੍ਰਭਾਵ ਜ਼ਿਲ੍ਹਾ ਪੱਧਰ ਦੀ ਸਿਆਸਤ ’ਤੇ ਵੀ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਆਲ ਇੰਡੀਆ ਕਾਂਗਰਸ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਬੀਤੇ ਦਿਨ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਨੇ ਪੈਟਰੋਲ-ਡੀਜ਼ਲ, ਰਸੋਈ ਗੈਸ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਸਥਾਨਕ ਜ਼ਿਲ੍ਹਾ ਕਾਂਗਰਸ ਭਵਨ ਵਿਚ ਹੋਏ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਕੋਈ ਖੇਚਲ ਨਹੀਂ ਕੀਤੀ। ਸੰਸਦ ਮੈਂਬਰ ਸੰਤੋਖ ਚੌਧਰੀ, ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਵਿਕਰਮ ਚੌਧਰੀ, ਵਿਧਾਇਕ ਸੁਖਵਿੰਦਰ ਕੋਟਲੀ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਅਤੇ ਸੁਰਿੰਦਰ ਚੌਧਰੀ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਕਾਂਗਰਸ ਭਵਨ ਦੇ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ, ਜਦੋਂ ਕਿ ਨਿਗਮ ਦੇ 65 ਕੌਂਸਲਰਾਂ ਵਿਚੋਂ ਵੀ ਸਿਰਫ਼ 4-5 ਕੌਂਸਲਰ ਹੀ ਪ੍ਰੋਗਰਾਮ ਵਿਚ ਸ਼ਾਮਲ ਰਹੇ। ਇਸ ਪ੍ਰਦਰਸ਼ਨ ਤੋਂ ਯੂਥ ਕਾਂਗਰਸ ਸਮੇਤ ਹੋਰ ਫਰੰਟੀਅਲ ਸੰਗਠਨਾਂ ਦੇ ਅਹੁਦੇਦਾਰਾਂ ਨੇ ਵੀ ਆਪਣੀ ਦੂਰੀ ਬਣਾਈ ਰੱਖੀ, ਜਿਸ ਕਾਰਨ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਭਵਨ ਦੀ ਚਾਰਦੀਵਾਰੀ ਦੇ ਅੰਦਰ ਲਗਭਗ 15 ਮਿੰਟ ਚੱਲਿਆ ਪ੍ਰਦਰਸ਼ਨ ਵੀ ਸਿਰਫ਼ ਫੋਟੋ ਸੈਸ਼ਨ ਬਣ ਕੇ ਰਹਿ ਗਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News