ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਸਕੱਤਰ ਦੀ ਅਰਥੀ ਫੂਕੀ

11/02/2018 2:06:47 AM

 ਰੂਪਨਗਰ,  (ਵਿਜੇ)-  ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਜ਼ਿਲਾ ਇਕਾਈ ਰੂਪਨਗਰ ਵੱਲੋਂ ਕਨਵੀਨਰ ਗੁਰਬਿੰਦਰ ਸਿੰਘ ਸਸਕੌਰ ਦੀ ਅਗਵਾਈ ’ਚ ਸਿੱਖਿਆ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਐੱਸ.ਐੱਸ.ਏ./ਰਮਸਾ ਆਗੂ ਅਸ਼ੋਕ ਸਿੰਘ ਖਾਲਸਾ, ਹੁਸ਼ਿਆਰ ਸਿੰਘ ਆਦਿ ਨੇ ਕਿਹਾ ਕਿ ਅਧਿਕਾਰੀ ਦਾ ਰਵੱਈਆ ਹੈਂਕਡ਼ਬਾਜ਼ੀ ਵਾਲਾ ਹੈ ਜਦੋਂ ਕਿ ਪ੍ਰੋਜੈਕਟਾਂ ਦੇ ਨਾਂ ’ਤੇ ਸਕੂਲ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ।    8886 ਅਧਿਆਪਕਾਂ ਨੂੰ ਰੈਗੂਲਰ ਕਰਨ ਸਮੇਂ ਕੈਬਨਿਟ ਨੂੰ ਗਲਤ ਅੰਕਡ਼ੇ ਪੇਸ਼ ਕੀਤੇ।  ਜਦੋਂ ਅਧਿਆਪਕਾਂ ਨੇ ਉਕਤ ਨੀਤੀਆਂ ਦਾ ਵਿਰੋਧ ਕੀਤਾ ਤਾਂ ਸਸਪੈਸ਼ਨਾਂ, ਬਦਲੀਆਂ ਕਰ ਕੇ ਅਧਿਆਪਕਾਂ ਨੂੰ ਡਰਾਇਆ ਜਾ ਰਿਹਾ। ਅਧਿਆਪਕਾਂ ਨੇ ਕਿਹਾ ਕਿ ਸੰਘਰਸ਼ ਨੂੰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਭਖਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ 5 ਨਵੰਬਰ ਦੀ ਹੋਣ ਵਾਲੀ ਮੀਟਿੰਗ ’ਚ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ’ਚ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ। ਜਦੋਂ ਕਿ 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਕਰੇ। ਰਹਿੰਦੀਆਂ ਕੈਟਾਗਰੀ ਨੂੰ ਰੈਗੂਲਰ ਕਰਨ ਲਈ ਵਿਚਾਰ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਕਤ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। 
ਇਸ ਮੌਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂ ਮਲਾਗਰ ਸਿੰਘ, ਐੱਸ.ਐੱਸ.ਏ./ਰਮਸਾ ਤੋਂ ਸੁਖਵਿੰਦਰ ਸਿੰਘ, ਸੁਖਜੀਤ ਸਿੰਘ, ਅਨੂੰ ਬਲਜੀਤ ਕੌਰ, ਜੀ.ਟੀ.ਯੂ. ਤੋਂ ਇੰਦਰਜੀਤ ਸਿੰਘ, ਗੁਰਦੀਪ ਖਾਬਡ਼ਾ, ਗੁਰਪ੍ਰੀਤ ਸਿੰਘ ਹੀਰਾ, 5178 ਜਥੇਬੰਦੀ ਤੋਂ ਗੁਰਪ੍ਰੀਤ ਸਿੰਘ, ਲਾਲ ਸਿੰਘ, ਉਂਕਾਰ ਸਿੰਘ, ਸੁਰਜੀਤ ਸਿੰਘ, ਗੁਰਬਿੰਦਰ ਕੌਰ, ਅਨੁ ਸ਼ਰਮਾ ਤੋਂ ਹੋਰ ਅਧਿਆਪਕ ਮੌਜੂਦ ਸਨ। 
 


Related News