ਵਿਆਹੁਤਾ ਪ੍ਰੇਮਿਕਾ ਨੂੰ ਨੌਜਵਾਨ ਨਾਲ ਇਤਰਾਜ਼ਯੋਗ ਹਾਲਤ ''ਚ ਦੇਖ ਪ੍ਰੇਮੀ ਨੇ ਖਾਧੀ ਚੂਹੇ ਮਾਰਨ ਵਾਲੀ ਦਵਾਈ

09/15/2018 1:05:04 PM

ਜਲੰਧਰ (ਸ਼ੋਰੀ)— ਲੰਮਾ ਪਿੰਡ ਚੌਕ ਦੇ ਕੋਲ ਰਹਿਣ ਵਾਲੇ 35 ਸਾਲਾ ਇਕ ਵਿਅਕਤੀ ਨੇ ਚੂਹੇ ਮਾਰਨ ਵਾਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਵਿਗੜੀ ਹਾਲਤ 'ਚ ਉਸ ਦੇ ਦੋਸਤ ਉਸ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ ਪਰ ਹਸਪਤਾਲ 'ਚ ਵੀ ਵਿਅਕਤੀ ਰੱਬ ਕੋਲੋਂ ਮੌਤ ਮੰਗ ਰਿਹਾ ਸੀ। ਜਾਣਕਾਰੀ ਅਨੁਸਾਰ ਪੀੜਤ ਰਾਹੁਲ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਹ ਫੈਕਟਰੀ 'ਚ ਲੇਬਰ ਦਾ ਕੰਮ ਕਰਦਾ ਹੈ ਅਤੇ ਉਸ ਦੇ ਨਾਲ ਵਾਲੇ ਕੁਆਰਟਰ 'ਚ ਰਹਿਣ ਵਾਲੀ ਸ਼ਾਦੀਸ਼ੁਦਾ ਔਰਤ ਨਾਲ ਉਸ ਦੇ ਪ੍ਰੇਮ ਪ੍ਰਸੰਗ ਬਣ ਗਏ। ਔਰਤ ਉਸ ਨਾਲ ਦੁੱਖ-ਸੁੱਖ ਸਾਂਝਾ ਕਰਨ ਲੱਗੀ। ਉਸ ਨੇ ਉਸ ਔਰਤ ਨੂੰ ਕੱਪੜੇ ਲੈ ਕੇ ਦੇਣ ਅਤੇ ਹੋਟਲਾਂ 'ਚ ਖਾਣਾ ਵੀ ਖੁਆਇਆ, ਉਸ ਨੇ ਸੋਚਿਆ ਕਿ ਉਸ ਦਾ ਵਿਆਹ ਤਾਂ ਹੋਇਆ ਨਹੀਂ ਕਿਉਂ ਨਾ ਇਸ ਔਰਤ ਨੂੰ ਆਪਣੀ ਜੀਵਨ ਸਾਥੀ ਬਣਾ ਲਵਾਂ ਪਰ ਇਕ ਦਿਨ ਜਦੋਂ ਉਹ ਅਚਾਨਕ ਫੈਕਟਰੀ ਤੋਂ ਘਰ ਵਾਪਸ ਆਇਆ ਤਾਂ ਉਸ ਨੇ ਔਰਤ ਦੇ ਨਾਲ ਇਕ ਹੋਰ ਨੌਜਵਾਨ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ। ਇਹ ਦੇਖ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਉਸ ਨੇ ਔਰਤ ਨੂੰ ਬੁਰਾ-ਭਲਾ ਕਿਹਾ ਅਤੇ ਉਸ ਨਾਲੋਂ ਆਪਣੇ ਸਾਰੇ ਰਿਸ਼ਤੇ ਤੋੜ ਲਏੇ। ਪੀੜਤ ਰਾਹੁਲ ਨੇ ਦੱਸਿਆ ਕਿ ਔਰਤ ਕਈ ਦਿਨਾਂ ਤੋਂ ਉਸ ਨੂੰ ਫੋਨ ਕਰਕੇ ਮਿਲਣ ਦੀ ਇੱਛਾ ਜ਼ਾਹਰ ਕਰਨ ਲੱਗੀ ਅਤੇ ਉਸ ਕੋਲੋਂ ਮੁਆਫੀ ਮੰਗਣ ਲੱਗੀ। ਉਸ ਨੇ ਔਰਤ ਦਾ ਮੋਬਾਇਲ ਨੰਬਰ ਬਲਾਕ ਕਰ ਦਿੱਤਾ ਪਰ ਔਰਤ ਦੂਜੇ ਨੰਬਰਾਂ ਤੋਂ ਰੋਂਦੇ ਹੋਏ ਮੁਆਫੀ ਮੰਗਦੀ ਰਹੀ ਅਤੇ ਉਸ ਨਾਲ ਮਿਲਣ ਦੀ ਜ਼ਿੱਦ ਕਰਦੀ ਰਹੀ। ਬੀਤੇ ਦਿਨ ਉਹ ਟਾਂਡਾ ਰੋਡ ਜਦੋਂ ਉਸ ਨੂੰ ਦੁਬਾਰਾ ਮਿਲਣ ਪਹੁੰਚਿਆ ਤਾਂ ਉਸ ਦਾ ਦੂਜਾ ਪ੍ਰੇਮੀ ਵੀ ਉਥੇ ਮੌਜੂਦ ਸੀ। ਔਰਤ ਨੇ ਉਸ ਨੂੰ ਕਿਹਾ ਕਿ ਉਹ ਉਸ ਨੌਜਵਾਨ ਨੂੰ ਨਹੀਂ ਛੱਡ ਸਕਦੀ। ਇਹ ਸੁਣ ਉਹ ਬਹੁਤ ਦੁਖੀ ਹੋਇਆ ਅਤੇ ਉਸ ਨੇ ਕੁਆਰਟਰ 'ਚ ਆ ਕੇ ਚੂਹੇ ਮਾਰ ਦਵਾਈ ਖਾ ਲਈ। ਇਸ ਬਾਰੇ ਸੂਚਨਾ ਡਾਕਟਰ ਵੱਲੋਂ ਥਾਣਾ 8 ਦੀ ਪਲਸ ਨੂੰ ਦੇ ਦਿੱਤੀ ਗਈ ਹੈ।


Related News