ਜ਼ਿਲ੍ਹਾ ਪੱਧਰੀ ਸ਼ੂਟਿੰਗ ਮੁਕਾਬਲੇ ਵਿੱਚ ਮੈਡਲ ਜਿੱਤਣ ਵਾਲੀ ਕਾਲਜ ਦੀ ਵਿਦਿਆਰਥਣ ਦਾ ਹੋਇਆ ਸਨਮਾਨ
Friday, Jan 22, 2021 - 11:36 AM (IST)

ਟਾਂਡਾ ਉੜਮੁੜ(ਵਰਿੰਦਰ ਪੰਡਿਤ)-ਬੀਤੇ ਦਿਨੀਂ ਹੁਸ਼ਿਆਰਪੁਰ ਵਿਚ ਹੋਈ ਜ਼ਿਲ੍ਹਾ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਮੈਡਲ ਹਾਸਲ ਕਰਨ ਵਾਲੀ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਦੀ ਹੋਣਹਾਰ ਵਿਦਿਆਰਥਣ ਦਾ ਸਨਮਾਨ ਹੋਇਆ ਹੈ। ਮੈਡਲ ਜਿੱਤਣ ਵਾਲੀ ਬੀ.ਐੱਸ.ਸੀ. ਐਗਰੀਕਲਚਰ ਸਮੈਸਟਰ ਪੰਜਵਾਂ ਦੀ ਹੋਣਹਾਰ ਵਿਦਿਆਰਥਣ ਅੰਕਿਤਾ ਨੇ ਇਹ ਮੈਡਲ ਹਾਸਲ ਕਰਕੇ ਸਟੇਟ ਚੈਂਪੀਅਨਸ਼ਿਪ ਲਈ ਕੁਆਲੀਫਾਈ ਵੀ ਕੀਤਾ ਹੈ।
ਕਾਲਜ ਵਿੱਚ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਬਲਵਿੰਦਰ ਸਿੰਘ ਨੇ ਅੰਕਿਤਾ ਨੂੰ ਸਨਮਾਨਿਤ ਕਰਦੇ ਹੋਏ ਹੋਰ ਸਖ਼ਤ ਮਿਹਨਤ ਕਰ ਕੇ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਪ੍. ਮਨਮੋਹਨ ਸਿੰਘ (ਮੁਖੀ ਖੇਡ ਵਿਭਾਗ ),ਪ੍ਰੋ. ਦੀਪਕ ਦੀਪਕ ਕਪੂਰ,ਪ੍ਰੋ. ਗੁਰਦੇਵ ਸਿੰਘ, ਪ੍ਰੋ. ਜਗਜੀਤ ਸਿੰਘ, ਪ੍ਰੋ. ਦਕਸ਼ ਸੋਹਲ, ਪ੍ਰੋ. ਅਨਿਲ ਵਿੱਜ ਅਤੇ ਚੌਧਰੀ ਭੁਪਿੰਦਰ ਸਿੰਘ ਆਦਿ ਮੌਜੂਦ ਸਨ |