ਜਲੰਧਰ: ਲੁਟੇਰੇ ਦਾ ਮੁਕਾਬਲਾ ਵਾਲੇ ਕੋਲਾ ਕਾਰੋਬਾਰੀ ਬਹਾਦਰੀ ਲਈ ਸਨਮਾਨਤ

05/12/2022 1:15:46 PM

ਜਲੰਧਰ (ਜ. ਬ.)– ਨਕੋਦਰ ਚੌਂਕ ਨੇੜੇ ਸਬ-ਵੇਅ ਦੇ ਬਾਹਰ ਗੰਨ-ਪੁਆਇੰਟ ’ਤੇ ਗੱਡੀ ਲੁੱਟਣ ਦੀ ਮਨਸ਼ਾ ਨਾਲ ਆਏ ਲੁਟੇਰੇ ਦੇ ਨਾਲ ਮੁਕਾਬਲਾ ਕਰਨ ਵਾਲੇ ਕੋਲਾ ਵਪਾਰੀ ਅੰਕਿਤ ਚੋਪੜਾ ਨੂੰ ਖ਼ੁਦ ਸੀ. ਪੀ. ਨੇ ਸਨਮਾਨਤ ਕੀਤਾ। ਸੀ. ਪੀ. ਨੇ ਕੋਲਾ ਵਪਾਰੀ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ 2 ਨੌਜਵਾਨਾਂ ਸਮੇਤ ਲੁਟੇਰੇ ਦਾ ਪਿੱਛਾ ਕਰਕੇ ਉਸ ਨੂੰ ਫੜਨ ਵਾਲੇ ਥਾਣਾ ਨੰਬਰ 4 ਦੇ ਕਾਂਸਟੇਬਲ ਬਰਜਿੰਦਰ ਸਿੰਘ ਨੂੰ ਵੀ ਪ੍ਰਸ਼ੰਸਾ-ਪੱਤਰ ਦਿੱਤਾ ਗਿਆ। ਜਾਂਚ ਵਿਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਲੁਟੇਰੇ ਲਵਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ੇ ਅਤੇ ਸਨੈਚਿੰਗ ਦੇ ਕੇਸ ਦਰਜ ਹਨ। ਪੁਲਸ ਨੇ ਮੁਲਜ਼ਮ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ।

ਪੁੱਛਗਿੱਛ ਵਿਚ ਨਿਊ ਮਾਡਲ ਹਾਊਸ ਦੇ ਰਹਿਣ ਵਾਲੇ ਲਵਦੀਪ ਸਿੰਘ ਨੇ ਮੰਨਿਆ ਕਿ ਖਿਡੌਣਾ ਪਿਸਤੌਲ ਉਸ ਨੇ ਲੁੱਟਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਹੀ ਖ਼ਰੀਦਿਆ ਸੀ। ਮੁਲਜ਼ਮ ਨੇ 2017 ਵਿਚ ਥਾਣਾ ਨੰਬਰ 5 ਦੇ ਇਲਾਕੇ ਵਿਚ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਗੈਸ ਏਜੰਸੀ ਦੇ ਕਰਿੰਦੇ ਨਾਲ ਕੁੱਟਮਾਰ ਕਰ ਕੇ ਕੁਲੈਕਸ਼ਨ ਲੁੱਟ ਲਿਆ ਸੀ। ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਨਸ਼ਾ ਵੇਚਣ ਦੇ 3 ਕੇਸ ਦਰਜ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ

ਥਾਣਾ ਨੰਬਰ 4 ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਵਦੀਪ ਸਿੰਘ ਖ਼ੁਦ ਵੀ ਨਸ਼ਾ ਕਰਦਾ ਹੈ, ਜਿਸ ਸਮੇਂ ਉਸ ਨੇ ਸਬ-ਵੇਅ ਦੇਬਾਹਰ ਵਾਰਦਾਤ ਕੀਤੀ, ਉਦੋਂ ਵੀ ਉਹ ਨਸ਼ੇ ਦੀ ਹਾਲਤ ਵਿਚ ਸੀ। ਮੁਲਜ਼ਮ ਨੇ ਮੰਨਿਆ ਕਿ ਉਹ ਗੱਡੀ ਜਾਂ ਫਿਰ ਕੈਸ਼ ਲੁੱਟਣ ਆਇਆ ਸੀ ਪਰ ਕਾਰ ਚਾਲਕ ਉਸ ਨਾਲ ਭਿੜ ਗਿਆ ਅਤੇ ਜਦੋਂ ਕਾਰ ਚਾਲਕ ਨੇ ਉਸਦਾ ਪਿਸਤੌਲ ਖੋਹਿਆ ਤਾਂ ਉਹ ਡਰ ਦੇ ਮਾਰੇ ਉਥੋਂ ਭੱਜ ਗਿਆ। ਸੀ. ਪੀ. ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਰੋਕਣ ਲਈ ਸ਼ਹਿਰ ਵਿਚ ਮੋਬਾਇਲ ਪੈਟਰੋਲਿੰਗ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੇ ਬਾਅਦ ਥਾਣਾ ਨੰਬਰ 4 ਦੀ ਪੁਲਸ ਟੀਮ ਵੀ ਤੁਰੰਤ ਮੌਕੇ ’ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News