ਕੱਪੜਾ ਵਪਾਰੀਆਂ ਲਈ ਸ਼ਨੀਵਾਰ ਦਾ ਦਿਨ ਰਿਹਾ ਭਾਰੀ, ਚੋਰਾਂ ਨੇ ਦੋ ਦੁਕਾਨਾਂ ’ਤੇ ਕੀਤਾ ਹੱਥ ਸਾਫ਼

04/10/2021 4:37:58 PM

ਜਲੰਧਰ (ਰਮਨ)— ਕੱਪੜਾ ਕਾਰੋਬਾਰੀਆਂ ਲਈ ਸ਼ਨੀਵਾਰ ਦਾ ਦਿਨ ਬੇਹੱਦ ਭਾਰੀ ਰਿਹਾ। ਥਾਣਾ ਬਾਰਾਦਰੀ ਦੇ ਅਧੀਨ ਪੈਂਦੇ ਐੱਸ. ਡੀ. ਕਾਲਜ ਰੋਡ ਸਥਿਤ ਰੈਡੀਮੇਡ ਕੱਪੜਿਆਂ ਦੀਆਂ ਦੋ ਦੁਕਾਨਾਂ ਨੂੰ ਦੇਰ ਰਾਤ ਚੋਰਾਂ ਨੇ ਨਿਸ਼ਾਨਾ ਬਣਾਇਆ। ਸ਼ਾਤਿਰ ਚੋਰ ਕੱਪੜਿਆਂ ਦੀਆਂ ਦੁਕਾਨਾਂ ਤੋਂ ਨਕਦੀ ਅਤੇ ਗੱਲ੍ਹਾ ਚੋਰੀ ਕਰਕੇ ਲੈ ਕੇ ਗਏ। ਦੁਕਾਨਦਾਰਾਂ ਮੁਤਾਬਕ ਹਜ਼ਾਰਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। 

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਾਰਾਦਰੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਧਵਨ ਐਂਪੋਰੀਅਮ ਕਲਾਥ ਦੇ ਮਾਲਕ ਸੁਦੇਸ਼ ਧਵਨ ਪੁੱਤਰ ਰੋਸ਼ਨਲਾਲ ਵਾਸੀ ਕੇ. ਐੱਮ. ਵੀ. ਕਾਲਜ ਨੇੜੇ ਪਠਾਨਕੋਟ ਚੌਂਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਸਮੇਂ ’ਤੇ ਬੰਦ ਕਰ ਜਾਂਦੇ ਹਨ। ਸਵੇਰੇ ਉਨ੍ਹਾਂ ਨੂੰ ਦੁਕਾਨ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਇਆ ਹੈ। ਜਿਵੇਂ ਹੀ ਉਹ ਦੁਕਾਨ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਵੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਠੀਕ ਲੱਗੇ ਹੋਏ ਹਨ ਪਰ ਸ਼ਟਰ ਉਖੜਿਆ ਹੋਇਆ ਹੈ।ਇਹ ਵੀ ਪੜ੍ਹੋ :  ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

PunjabKesari

ਦੁਕਾਨ ਮਾਲਕ ਧਵਨ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਤੋਂ 70 ਹਜ਼ਾਰ ਰੁਪਏ ਦੀ ਨਕਦੀ ਅਤੇ 80 ਕਿਲੋ ਦਾ ਗੱਲ੍ਹਾ ਚੁੱਕ ਕੇ ਲੈ ਗਏ ਹਨ, ਜੋ ਬੜੀ ਹੈਰਾਨੀ ਦੀ ਗੱਲ ਹੈ। ਉਨ੍ਹਾਂ ਨੇ ਦੱਸਿਆ ਕਿ ਗੱਲ੍ਹੇ ਵਿਚ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਅਤੇ ਚੈੱਕ ਬੁਕਾਂ ਸਨ। ਬਾਕੀ ਜਾਂਚ ਦੇ ਬਾਅਦ ਪਤਾ ਲੱਗੇਗਾ ਕਿ ਦੁਕਾਨ ’ਚੋਂ ਕਿੰਨਾ ਸਾਮਾਨ ਚੋਰੀ ਹੋਇਆ ਹੈ। ਥਾਣਾ ਬਾਰਾਦਰੀ ਪੁਲਸ ਦੇ ਡਿਊਟੀ ਇੰਚਾਰਜ ਗੁਰਦੇਵ ਸਿੰਘ ਘਟਨਾ ਵਾਲੇ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਕੱਢਵਾ ਰਹੇ ਹਨ। 

ਇਹ ਵੀ ਪੜ੍ਹੋ : ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

ਨਵਾਬ ਫੈਸ਼ਨ ਹਾਊਸ ਦੇ ਮਾਲਕ ਗੋਲਡੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐੱਸ. ਡੀ. ਕਾਲਜ ਰੋਡ ’ਤੇ ਕੱਪੜੇ ਦੀ ਦੁਕਾਨ ਹੈ। ਸਵੇਰੇ ਉਨ੍ਹਾਂ ਦੇ ਭਤੀਜੇ ਸਿਮਰ ਪ੍ਰੀਤ ਸਿੰਘ ਨਵਾਬ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਸੂਚਨਾ ਮਿਲਦੇ ਹੀ ਉਹ ਦੁਕਾਨ ’ਤੇ ਪਹੁੰਚੇ ਅਤੇ ਵੇਖਿਆ ਕਿ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ ਸੀ। ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਿੰਗਰਪਿ੍ਰੰਟ ਟੀਮ ਮੌਕੇ ’ਤੇ ਪਹੁੰਚ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੇ ਸ਼ੀਸ਼ੇ ਟੁੱਟੇ ਹੋਏ ਸਨ। ਚੋਰ ਦੁਕਾਨ ਦੇ ਗੱਲ੍ਹੇ ’ਚ ਪਏ 35 ਹਜ਼ਾਰ ਰੁਪਏ ਰੋਜ਼ਾਨਾ ਦੀ ਸੇਲ ਚੁੱਕ ਕੇ ਲੈ ਗਏ ਹਨ। ਚੋਰ ਦੁਕਾਨ ’ਚ ਰੱਖਿਆ ਹੋਇਆ ਡੀ. ਵੀ. ਡੀ. ਡੈੱਕ ਸਮੇਤ ਜ਼ਰੂਰੀ ਸਾਮਾਨ ਵੀ ਲੈ ਗਏ। ਪੁਲਸ ਅਨੁਸਾਰ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਜ਼ਿਕਰਯੋਗ ਹੈ ਕਿ ਥਾਣਾ ਬਾਰਾਦਰੀ ਦੇ ਇਾਲਾਕੇ ਵਿਚ ਕ੍ਰਾਈਮ ਗ੍ਰਾਫ ਵੱਧਦਾ ਜਾ ਰਿਹਾ ਹੈ ਪਰ ਪੁਲਸ ਇਸ ਨੂੰ ਰੋਕਣ ’ਚ ਅਸਫ਼ਲ ਸਾਬਤ ਹੋ ਰਹੀ ਹੈ। ਮੁਹੱਲਾ ਵਾਸੀਆਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਲਾਕੇ ’ਚ ਪੁਲਸ ਦੀ ਸੁਰੱਖਿਆ ਹੋਰ ਵਧਾ ਦਿੱਤੀ ਜਾਵੇ। 

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News