ਸਿਵਲ ਸਰਜਨ ਵੱਲੋਂ ਨਕੋਦਰ ਸਿਵਲ ਹਸਪਤਾਲ ’ਚ ਅਚਾਨਕ ਚੈਕਿੰਗ, ਗੈਰ-ਹਾਜ਼ਰ ਮਿਲਿਆ ਮੈਡੀਕਲ ਅਫ਼ਸਰ

07/18/2022 3:26:03 PM

ਜਲੰਧਰ (ਰੱਤਾ)-ਆਪਣੇ ਹਰ ਕੰਮ ਵਿਚ ਤੇਜ਼ਤਰਾਰ ਮੰਨੇ ਜਾਂਦੇ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਐਤਵਾਰ ਰਾਤੀਂ ਸਿਵਲ ਹਸਪਤਾਲ ਨਕੋਦਰ ਵਿਚ ਅਚਾਨਕ ਚੈਕਿੰਗ ਕਰਕੇ ਉਥੋਂ ਦੀ ਕਾਰਜਪ੍ਰਣਾਲੀ ਵੇਖੀ। ਰਾਤ ਲਗਭਗ 8.15 ਵਜੇ ਸਿਵਲ ਹਸਪਤਾਲ ਪਹੁੰਚੇ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਸਭ ਤੋਂ ਪਹਿਲਾਂ ਡਿਊਟੀ ਵਾਲੇ ਡਾ. ਮਨਿੰਦਰ ਸਿੰਘ ਬਾਰੇ ਪੁੱਛਿਆ, ਜੋ ਕਿ ਉਸ ਸਮੇਂ ਉਥੇ ਹਾਜ਼ਰ ਨਹੀਂ ਸਨ। ਡਾ. ਸ਼ਰਮਾ ਨੇ ਜਦੋਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਫੋਨ ਵੀ ਸਵਿੱਚ ਆਫ ਸੀ।

ਇਸ ਉਪਰੰਤ ਉਨ੍ਹਾਂ ਤੁਰੰਤ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਕੌਰ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਡਾਕਟਰ ਦੀ ਗੈਰ-ਹਾਜ਼ਰੀ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਜਦੋਂ ਵਾਰਡ ਦਾ ਦੌਰਾ ਕੀਤਾ ਤਾਂ ਉਥੇ ਇਕ ਕਾਫੀ ਗੰਭੀਰ ਮਰੀਜ਼ ਦਾਖ਼ਲ ਸੀ। ਇਸ ਲਈ ਸਿਵਲ ਸਰਜਨ ਨੇ ਐੱਸ. ਐੱਮ. ਓ. ਨੂੰ ਕਿਹਾ ਕਿ ਉਹ ਕਿਸੇ ਹੋਰ ਡਾਕਟਰ ਨੂੰ ਤੁਰੰਤ ਡਿਊਟੀ ’ਤੇ ਭੇਜੇ।

ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ

ਡਾ. ਸ਼ਰਮਾ ਨੇ ਜਦੋਂ ਸਾਫ਼-ਸਫ਼ਾਈ ਦਾ ਜਾਇਜ਼ਾ ਲੈਂਦੇ ਹੋਏ ਸਟਾਫ਼ ਨਾਲ ਗੱਲਬਾਤ ਕੀਤੀ ਤਾਂ ਕਿਹਾ ਕਿ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਉਹ ਇਸੇ ਤਰ੍ਹਾਂ ਹੋਰ ਸਿਹਤ ਕੇਂਦਰਾਂ ਦੀ ਵੀ ਚੈਕਿੰਗ ਕਰਨਗੇ।

ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News