ਜਲੰਧਰ: ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਆਇਆ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਭੱਜਿਆ

02/01/2021 12:21:51 PM

ਜਲੰਧਰ (ਮ੍ਰਿਦੁਲ)– ਸਿਵਲ ਹਸਪਤਾਲ ਵਿਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਲੁੱਟਮਾਰ ਕਰਨ ਵਾਲਾ ਇਕ ਮੁਲਜ਼ਮ ਪੁਲਸ ਕਸਟਡੀ ਵਿਚ ਚਕਮਾ ਦੇ ਕੇ ਫਰਾਰ ਹੋ ਗਿਆ। ਮੁਲਜ਼ਮ ਨੂੰ ਫੜਨ ਲਈ ਭੱਜੇ ਏ. ਐੱਸ. ਆਈ. ਦਾ ਪੈਰ ਤਿਲਕਣ ਕਾਰਨ ਮੁਲਜ਼ਮ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਫਰਾਰ ਹੋਏ ਮੁਲਜ਼ਮ ਦੀ ਪਛਾਣ ਹਨੀ ਸਹੋਤਾ ਵਾਸੀ ਤੇਜ ਮੋਹਨ ਨਗਰ ਵਜੋਂ ਹੋਈ ਹੈ। ਮੁਲਜ਼ਮ ਸ਼ੇਰ ਸਿੰਘ ਕਾਲੋਨੀ ਨੇੜੇ ਸਥਿਤ ਨਹਿਰ ਪੁਲੀ ਕੋਲ ਇਕ ਨੌਜਵਾਨ ਦਾ ਮੋਬਾਇਲ ਲੁੱਟ ਕੇ ਫਰਾਰ ਹੋਣ ਲੱਗਾ ਸੀ ਪਰ ਲੋਕਾਂ ਦੀ ਮਦਦ ਨਾਲ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਹਨੀ ਸਹੋਤਾ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਜਦੋਂ ਮੁਲਜ਼ਮ ਹਨੀ ਤੋਂ ਸਖਤ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਚੋਰੀ ਦੀਆਂ 2 ਬਾਈਕਸ ਅਤੇ ਲੁੱਟਿਆ ਹੋਇਆ ਮੋਬਾਇਲ ਬਰਾਮਦ ਹੋਇਆ। ਕੋਰਟ ਵਿਚ ਪੇਸ਼ ਕਰਨ ’ਤੇ ਉਸ ਨੂੰ ਇਕ ਦਿਨ ਦਾ ਰਿਮਾਂਡ ਮਿਲਿਆ।

ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ

ਦੂਜੇ ਪਾਸੇ ਜਦੋਂ ਐਤਵਾਰ ਦੇਰ ਸ਼ਾਮ ਨੂੰ ਪੁਲਸ ਉਸ ਨੂੰ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਲਈ ਗਈ ਤਾਂ ਇਸ ਦੌਰਾਨ ਏ. ਐੱਸ. ਆਈ. ਯਸ਼ਪਾਲ ਤੇ ਹੈੱਡ ਕਾਂਸਟੇਬਲ ਰੂਪ ਲਾਲ, ਜੋ ਮੁਲਜ਼ਮ ਨੂੰ ਸਿਵਲ ਹਸਪਤਾਲ ਅੰਦਰ ਜਦੋਂ ਐਮਰਜੈਂਸੀ ਵਾਰਡ ਵਿਚ ਲਿਜਾਣ ਲੱਗੇ ਤਾਂ ਉਸ ਨੂੰ ਹੱਥਕੜੀ ਨਹੀਂ ਲੱਗੀ ਹੋਈ ਸੀ। ਇੰਨੇ ਨੂੰ ਅਚਾਨਕ ਹਨੀ ਪੁਲਸ ਦੀ ਕਸਟਡੀ ’ਚੋਂ ਹੈੱਡ ਕਾਂਸਟੇਬਲ ਰੂਪ ਲਾਲ ਨੂੰ ਧੱਕਾ ਦੇ ਕੇ ਭੱਜ ਗਿਆ। ਹਾਲਾਂਕਿ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ : ਦੁਖਭਰੀ ਖ਼ਬਰ: ਦਿੱਲੀ ਅੰਦੋਲਨ ’ਚ ਸ਼ਾਮਲ ਹੋਏ ਪਟਿਆਲਾ ਦੇ ਨੌਜਵਾਨ ਕਿਸਾਨ ਦੀ ਮੌਤ

ਇਹ ਵੀ ਪੜ੍ਹੋ :ਅਮਰੀਕਾ ’ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸ ਰਿਹੈ ਪਰਿਵਾਰ, ਇਕ ਮਹੀਨੇ ਬਾਅਦ ਵੀ ਘਰ ਨਹੀਂ ਪੁੱਜੀ ਲਾਸ਼


shivani attri

Content Editor

Related News