ਇਹ ਬੱਚੇ ਬਣੇ ਵੱਡਿਆਂ ਲਈ ਮਿਸਾਲ, CAA ਦੇ ਹੱਕ 'ਚ ਚਲਾ ਰਹੇ ਨੇ ਮੁਹਿੰਮ

01/22/2020 3:45:35 PM

ਜਲੰਧਰ— ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਸੀ. ਏ. ਏ. ਦੇ ਸਮਰਥਨ 'ਚ ਖੁੱਲ੍ਹ ਕੇ ਝੰਡਾ ਬੁਲੰਦ ਕਰਕੇ ਵੱਡਿਆਂ ਦੇ ਸਾਹਮਣੇ ਮਿਸਾਲ ਪੇਸ਼ ਕਰ ਰਹੇ ਹਨ। ਕੌਮੀਅਤਾ ਦੀ ਭਾਵਨਾ ਨਾਲ ਇਹ ਵਿਦਿਆਰਥੀ ਸੂਬੇ 'ਚ ਸੀ. ਏ. ਏ. ਦੇ ਸਮਰਥਨ 'ਚ ਦਸਤਖਤ ਮੁਹਿੰਮ ਚਲਾ ਕੇ ਖੁਦ ਵੀ ਜਾਗਰੂਕ ਹੋ ਰਹੇ ਹਨ।

ਮੁਹਿੰਮ ਦੀ ਸ਼ੁਰੂਆਤ ਆਰ. ਐੱਸ. ਐੱਸ. ਦੇ ਵਿਦਿਆ ਭਾਰਤੀ ਵਿੰਗ ਵੱਲੋਂ ਚਾਲੂ 124 ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤੀ ਹੈ। ਇਨ੍ਹਾਂ ਸਕੂਲਾਂ 'ਚ 40 ਹਜ਼ਾਰ ਤੋਂ ਵਧ ਵਿਦਿਆਰਥੀ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ। ਮੁਹਿੰਮ ਨੂੰ ਜਨਵਰੀ 'ਚ ਪੂਰਾ ਕਰਨਾ ਹੈ। ਇਸ ਤੋਂ ਬਾਅਦ ਦੂਜੇ ਪੜ੍ਹਾਅ 'ਚ ਨਿੱਜੀ ਸਕੂਲਾਂ 'ਚ ਮੁਹਿੰਮ ਚਲਾਈ ਜਾਵੇਗੀ। ਫਿਲਹਾਲ ਪਹਿਲੇ ਪੜ੍ਹਾਅ 'ਚ 100 ਤੋਂ ਵੱਧ ਨਿੱਜੀ ਸਕੂਲ ਵੀ ਮੁਹਿੰਮ ਨਾਲ ਜੁੜ ਚੁੱਕੇ ਹਨ। ਵਿਦਿਆ ਭਾਰਤੀ ਵੱਲੋਂ ਪੰਜਾਬ 'ਚ 124 ਸਕੂਲਾਂ ਨੂੰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਸਕੂਲਾਂ 'ਚ 50 ਹਜ਼ਾਰ ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਸਾਰੇ ਸਕੂਲਾਂ 'ਚ 8ਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ।

ਸਵੇਰ ਦੀ ਪ੍ਰਾਥਨਾ 'ਚ ਰੋਜ਼ਾਨਾ ਬੱਚਿਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪੀ. ਟੀ. ਐੱਮ. 'ਚ ਮਾਤਾ-ਪਿਤਾ ਨੂੰ ਵੀ ਸੀ. ਏ. ਏ. ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਜਿਹੜੇ ਮਾਤਾ-ਪਿਤਾ ਦੇ ਇਸ ਨਾਲ ਜੁੜੇ ਕੋਈ ਸਵਾਲ ਹਨ, ਉਨ੍ਹਾਂ ਦੇ ਜਵਾਬ ਵੀ ਦਿੱਤੇ ਜਾ ਰਹੇ ਹਨ। ਉਥੇ ਹੀ ਇਸ ਬਾਰੇ 'ਚ ਵਿਦਿਆ ਭਾਰਤੀ ਦੇ ਮੁਖੀ ਵਿਜੇ ਨੱਡਾ ਕਹਿੰਦੇ ਹਨ ਕਿ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲਾਂ 'ਚ ਹੀ ਨਹੀਂ ਸਗੋਂ ਹੋਰਾਂ ਸਕੂਲਾਂ 'ਚ ਵੀ ਸੀ. ਏ. ਏ. ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਕੋਸ਼ਿਸ਼ ਇਹ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਾਹ ਕਿ ਉਹ ਦੇਸ਼ ਨਿਰਮਾਣ 'ਚ ਨੌਜਵਾਨਾਂ ਅਤੇ ਵੱਡਿਆਂ ਦੀ ਹਿੱਸੇਦਾਰੀ ਤੈਅ ਕਰਨ 'ਚ ਜੁਟੇ ਹੋਏ ਹਨ।


shivani attri

Content Editor

Related News