ਮਣੀਪੁਰ ਹਿੰਸਾ ਦੇ ਵਿਰੋਧ ''ਚ ਕ੍ਰਿਸ਼ਚੀਅਨ ਭਾਈਚਾਰੇ ਵੱਲੋਂ ਜਲੰਧਰ ''ਚ 9 ਨੂੰ ਦਿੱਤਾ ਜਾਵੇਗਾ ਧਰਨਾ
Saturday, Aug 05, 2023 - 05:30 PM (IST)

ਜਲੰਧਰ (ਸੋਨੂੰ)- ਮਣੀਪੁਰ ਵਿੱਚ ਫੈਲੀ ਹਿੰਸਾ ਦੀ ਅੱਗ ਦਾ ਸੇਕ ਹੁਣ ਪੰਜਾਬ ਵਿਚ ਵੀ ਦਿੱਸਣ ਲੱਗਾ ਹੈ। ਮਣੀਪੁਰ ਵਿੱਚ ਫੈਲੀ ਹਿੰਸਾ ਮਗਰੋਂ ਕ੍ਰਿਸ਼ਚੀਅਨ ਭਾਈਚਾਰਾ ਅਤੇ ਐੱਸ. ਸੀ. ਭਰਾਚਾਰੇ ਵੱਲੋਂ 9 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਕੀਤੀ ਗਈ ਹੈ। ਜਲੰਧਰ ਦੇ ਪ੍ਰੈੱਸ ਕਲੱਬ 'ਚ ਕ੍ਰਿਸ਼ਚੀਅਨ ਭਾਈਚਾਰੇ ਵੱਲੋਂ ਬਣਾਏ ਗਏ ਮਣੀਪੁਰ ਇਨਸਾਫ਼ ਮੋਰਚਾ ਵੱਲੋਂ ਬੰਦ ਦੀ ਕਾਲ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।
ਮਣੀਪੁਰ ਇਨਸਾਫ਼ ਮੋਰਚਾ ਦੇ ਪ੍ਰਧਾਨ ਸੁਰਜੀਤ ਥਾਪਰ ਨੇ ਕਿਹਾ ਕਿ 9 ਅਗਸਤ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਵਾਜਾਈ ਬੰਦ ਰਹੇਗੀ ਅਤੇ ਇਸ ਤੋਂ ਪਹਿਲਾਂ 7 ਅਗਸਤ ਨੂੰ ਉਨ੍ਹਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਦੌਰਾਨ ਬੰਦ ਦੀ ਪੂਰੀ ਰੂਪਰੇਖਾ ਦੱਸ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੁਝ ਦੇਰ ਬਾਅਦ ਜਲੰਧਰ ਵਿਚ ਪ੍ਰੈੱਸ ਕਲੱਬ ਵਿਚ ਐੱਸ.ਸੀ. ਭਾਈਚਾਰੇ ਵੱਲੋਂ ਇਕ ਪ੍ਰੈੱਸ ਵਾਰਤਾ ਵੀ ਕੀਤੀ ਗਈ।
ਇਹ ਵੀ ਪੜ੍ਹੋ- ਫਗਵਾੜਾ 'ਚ ਸ਼ਰਮਨਾਕ ਘਟਨਾ, ਪਹਿਲਾਂ ਰੋਲੀ 18 ਸਾਲਾ ਕੁੜੀ ਦੀ ਪੱਤ, ਫਿਰ ਕਰ 'ਤਾ ਇਕ ਹੋਰ ਘਿਨੌਣਾ ਕਾਰਾ
ਮਣੀਪੁਰ ਵਿਚ ਹਿੰਸਾ ਦੇ ਵਿਰੋਧ ਵਿਚ ਅਨਿਲ ਹੰਸ ਅਤੇ ਰਾਜ ਕੁਮਾਰ ਰਾਜੂ ਐੱਸ. ਸੀ. ਭਾਈਚਾਰੇ ਦੇ ਨੇਤਾ ਦਾ ਕਹਿਣਾ ਹੈ ਕਿ 9 ਅਗਸਤ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੰਜਾਬ ਬੰਦ ਰੱਖਣਗੇ ਅਤੇ ਇਸ ਦੌਰਾਨ ਕੋਈ ਉਦਯੋਗਿਕ ਸੰਗਠਨ ਨਹੀਂ ਖੁੱਲ੍ਹੇਗਾ ਅਤੇ ਆਵਾਜਾਈ ਵੀ ਬੰਦ ਰਹੇਗੀ। ਸਵੇਰੇ 9 ਵਜੇ ਤੋਂ ਹੀ ਪੀ. ਏ. ਪੀ. ਚੌਂਕ ਵਿਚ ਧਰਨਾ ਲਗਾ ਕੇ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ