ਹਾਈਵੇਅ ''ਤੇ ਚਲਦੇ ਛੋਟਾ ਹਾਥੀ ਨੂੰ ਲੱਗੀ ਅੱਗ, ਹੋਇਆ ਵੱਡਾ ਨੁਕਸਾਨ

02/19/2024 12:02:20 PM

ਦਸੂਹਾ/ਟਾਂਡਾ ਉੜਮੁੜ (ਝਾਵਰ, ਪੰਡਿਤ)-ਹਾਈਵੇਅ ’ਤੇ ਐਤਵਾਰ ਸਵੇਰੇ ਅੱਡਾ ਗਰਨਾ ਸਾਹਿਬ ਨੇੜੇ ਚਲਦੇ ਭਾਰ ਢੋਹਣ ਵਾਲੇ ਟਾਟਾ ਐੱਸ ਆਟੋ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਆਟੋ ਬੁਰੀ ਤਰਾਂ ਨੁਕਸਾਨਿਆ ਗਿਆ | ਅੱਗ ਲੱਗਣ ਦਾ ਕਾਰਨ ਤਾਰਾਂ ਦੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ| ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਦਸੂਹਾ ਵੱਲ ਜਾ ਰਹੇ ਛੋਟਾ ਹਾਥੀ ਆਟੋ ਨੂੰ ਗਰਨਾ ਸਾਹਿਬ ਤੋਂ ਥੋੜ੍ਹਾ ਅੱਗੇ ਪੈਟਰੋਲ ਪੰਪ ਨੇੜੇ ਅਚਾਨਕ ਅੱਗ ਲੱਗ ਗਈ ਅਤੇ ਵੇਖਦੇ ਹੀ ਵੇਖਦੇ ਅੱਗ ਦੀਆਂ ਉੱਚੀਆਂ ਲਪਟਾਂ ਨਿਕਲਣ ਲੱਗੀਆਂ| ਚਾਲਕ ਨੇ ਬਾਹਰ ਨਿਕਲ ਕੇ ਜਾਨ ਬਚਾਈ |

PunjabKesari

ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੀ ਟੀਮ ਏ. ਐੱਸ. ਆਈ. ਜਸਵਿੰਦਰ ਸਿੰਘ, ਆਂਚਲ ਅਤੇ ਵਰਿੰਦਰ ਨੇ ਰਾਹਗੀਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ| ਆਟੋ ਦੇ ਚਾਲਕ ਮੋਹਣੀ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬੀਰਮਪੁਰ ਨੇ ਦੱਸਿਆ ਕਿ ਉਸਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ |

ਇਹ ਵੀ ਪੜ੍ਹੋ:  ਕੇਂਦਰ ਨਾਲ ਚੌਥੇ ਦੌਰ ਦੀ ਬੈਠਕ ਤੋਂ ਪਹਿਲਾਂ SKM ਦੀ ਹੰਗਾਮੀ ਮੀਟਿੰਗ, ਕਰ ਦਿੱਤੇ ਵੱਡੇ ਐਲਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News