ਚੌਧਰੀ ਇਲੈਕਟ੍ਰਾਨਿਕ ਦੀ ਦੁਕਾਨ ’ਚ ਚੋਰੀ

Saturday, Sep 08, 2018 - 01:08 AM (IST)

ਚੌਧਰੀ ਇਲੈਕਟ੍ਰਾਨਿਕ ਦੀ ਦੁਕਾਨ ’ਚ ਚੋਰੀ

ਬਲਾਚੌਰ/ਪੋਜੇਵਾਲ, (ਕਟਾਰੀਆ/ਕਿਰਨ)- ਕਸਬਾ ਪੋਜੇਵਾਲ ਸਰਾਂ ਵਿਖੇ ਚੌਧਰੀ ਇਲੈਕਟ੍ਰਾਨਿਕ ਦੀ ਦੁਕਾਨ ’ਤੇ ਚੋਰੀ ਹੋ ਗਈ। ਦੁਕਾਨ ਦੇ ਮਾਲਕ ਰਾਕੇਸ਼ ਚੌਧਰੀ ਤੇ ਸੁਰਿੰਦਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਇਲੈਕਟ੍ਰਾਨਿਕਸ ਦੀ ਦੁਕਾਨ ਪੋਜੇਵਾਲ ਸਰਾਂ ਵਿਖੇ ਸਥਿਤ ਹੈ। ਰਾਤ ਨੂੰ ਉਹ ਰੋਜ਼ਾਨਾ ਵਾਂਗ ਦੁਕਾਨ ਬੰਦ ਕਰ ਕੇ ਘਰ ਚਲੇ ਗਏ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ’ਚ ਪਿਆ ਇਕ ਵੱਡਾ ਇਨਵਰਟਰ ਬੈਟਰਾ ਗਾਇਬ ਸੀ। ਉਨ੍ਹਾਂ  ਕਿਹਾ ਕਿ ਪਹਿਲਾਂ ਵੀ ਸਾਡੀ ਦੂਸਰੀ ਦੁਕਾਨ ’ਚੋਂ ਖੂਹੀ ਵਿਖੇ ਕੁਝ ਮਹੀਨੇ ਪਹਿਲਾਂ ਚੋਰ ਕਰੀਬ 10 ਮੋਬਾਇਲ ਫੋਨ ਚੋਰੀ ਕਰ ਕੇ ਲੈ ਗਏ ਸਨ। 
ਰਾਤ ਦੀ ਚੋਰੀ ਬਾਰੇ ਸੂਚਨਾ ਮਿਲਣ ’ਤੇ ਪੁਲਸ ਨੇ ਮੌਕਾ ਦੇਖ ਕੇ ਸੀ. ਸੀ. ਟੀ. ਵੀ. ਦੀ  ਫੁਟੇਜ  ਦੇ  ਆਧਾਰ  ’ਤੇ  ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News