ਰਸਤਾ ਪੁੱਛਣ ਦੇ ਬਹਾਨੇ ਔਰਤ ਤੋਂ ਖੋਹੀ ਚੇਨੀ, ਫੁਟੇਜ ਹੋਈ ਵਾਇਰਲ

Tuesday, Oct 22, 2019 - 04:19 PM (IST)

ਰਸਤਾ ਪੁੱਛਣ ਦੇ ਬਹਾਨੇ ਔਰਤ ਤੋਂ ਖੋਹੀ ਚੇਨੀ, ਫੁਟੇਜ ਹੋਈ ਵਾਇਰਲ

ਜਲੰਧਰ (ਜ. ਬ.)— ਬਸੰਤ ਵਿਹਾਰ 'ਚ ਬੀਤੇ ਦਿਨ ਦਿਨ-ਦਿਹਾੜੇ ਔਰਤ ਤੋਂ ਐਕਟਿਵਾ ਸਵਾਰ 2 ਨੌਜਵਾਨ ਚੇਨ ਖੋਹ ਕੇ ਲੈ ਗਏ। ਮੁਲਜ਼ਮ ਰਸਤਾ ਪੁੱਛਣ ਦੇ ਬਹਾਨੇ ਔਰਤ ਕੋਲ ਰੁਕੇ ਅਤੇ ਚੇਨ ਖੋਹ ਕੇ ਫਰਾਰ ਹੋ ਗਏ। ਸਨੈਚਿੰਗ ਦੀ ਸੀ. ਸੀ. ਟੀ. ਵੀ. ਫੁਟੇਜ ਸੋਮਵਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਹਾਲਾਂਕਿ ਥਾਣਾ 7 ਦੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੀੜਤਾ ਦੀ ਕੋਈ ਸ਼ਿਕਾਇਤ ਨਹੀਂ ਆਈ।

PunjabKesari

ਵੀਡੀਓ 'ਚ ਵਿਖਾਈ ਦੇ ਰਹੇ 2 ਨੌਜਵਾਨਾਂ 'ਚੋਂ ਇਕ ਦੇ ਹੱਥ 'ਚ ਪਲੱਸਤਰ ਲੱਗਾ ਹੋਇਆ ਹੈ। ਐਕਟਿਵਾ 'ਤੇ ਆਏ ਦੋਵੇਂ ਨੌਜਵਾਨਾਂ ਨੇ ਔਰਤ ਤੋਂ ਪਹਿਲਾਂ ਰਸਤਾ ਪੁੱਛਿਆ ਅਤੇ ਗੱਲਾਂ ਕਰਦੇ ਹੋਏ ਐਕਟਿਵਾ ਮੋੜ ਲਈ। ਇਸ ਦੌਰਾਨ ਪਿੱਛੇ ਬੈਠੇ ਨੌਜਵਾਨ ਨੇ ਔਰਤ ਦੀ ਚੇਨੀ ਖੋਹ ਲਈ। 9 ਸੈਕਿੰਡ ਦੀ ਹੋਈ ਗੁੱਥਮ-ਗੁੱਥਾ ਦੌਰਾਨ ਲੁਟੇਰੇ ਚੇਨ ਖੋਹ ਕੇ ਫਰਾਰ ਹੋ ਗਏ। ਸੀ. ਸੀ. ਟੀ. ਵੀ. ਫੁਟੇਜ ਵਿਚ ਐਕਟਿਵਾ ਦਾ ਨੰਬਰ ਵੀ ਵਿਖਾਈ ਦੇ ਰਿਹਾ ਹੈ ਪਰ ਉਹ ਕਲੀਅਰ ਨਹੀਂ ਹੈ।


author

shivani attri

Content Editor

Related News