ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ ’ਚ 128 ਦਿਨਾਂ ’ਚ ਬਰਾਮਦ ਹੋਏ 130 ਮੋਬਾਇਲ ਫੋਨ

05/10/2021 3:39:01 PM

ਕਪੂਰਥਲਾ (ਭੂਸ਼ਣ)-ਤਿੰਨ ਜ਼ਿਲ੍ਹਿਆਂ ਨਾਲ ਸਬੰਧਤ 3200 ਦੇ ਕਰੀਬ ਕੈਦੀਆਂ ਅਤੇ ਹਵਾਲਾਤੀਆਂ ਨਾਲ ਲੈਸ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲ੍ਹਾਂ ’ਚ ਸ਼ੁਮਾਰ ਹੁੰਦੀ ਹੈ। ਸੀ. ਆਰ. ਪੀ. ਐੱਫ. ਦੀ ਇਕ ਕੰਪਨੀ ਸਮੇਤ ਸੈਂਕੜੇ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਦੇ ਬਾਵਜੂਦ ਇੰਨੀ ਵੱਡੀ ਗਿਣਤੀ ’ਚ ਮੋਬਾਇਲ ਫੋਨਾਂ ਦੀ ਬਰਾਮਦਗੀ ਜਿੱਥੇ ਜੇਲ੍ਹ ਕੰਪਲੈਕਸ ਅੰਦਰ ਸੁਰੱਖਿਆ ਪ੍ਰਬੰਧਾਂ ’ਚ ਹੋਏ ਛੇਦ ਵੱਲ ਸਪੱਸ਼ਟ ਇਸ਼ਾਰਾ ਕਰਦੀ ਹੈ, ਉੱਥੇ ਹੀ ਕਿਤੇ ਨਾ ਕਿਤੇ ਇਸ ਪੂਰੇ ਮਾਮਲੇ ’ਚ ਛੋਟੇ ਪੱਧਰ ’ਤੇ ਕਿਸੇ ਨਾ ਕਿਸੇ ਮਿਲੀਭੁਗਤ ਦਾ ਵੀ ਸ਼ੱਕ ਸਾਹਮਣੇ ਆ ਰਿਹਾ ਹੈ। ਹਾਲਾਤ ਤਾਂ ਇਹ ਹਨ ਕਿ ਇਸ ਸਾਲ ਦੇ ਪਹਿਲੇ 128 ਦਿਨਾਂ ’ਚ ਜੇਲ੍ਹ ਕੰਪਲੈਕਸ ’ਚੋਂ 130 ਮੋਬਾਇਲ ਫੋਨ ਬਰਾਮਦ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਜੋੜੇ ਦਾ ਕਾਰਨਾਮਾ, ਆਸਟ੍ਰੇਲੀਆ ਭੇਜਣ ਬਹਾਨੇ ਪਰਿਵਾਰ ਨਾਲ ਸਾਜ਼ਿਸ਼ ਰਚ ਇੰਝ ਮਾਰੀ ਲੱਖਾਂ ਦੀ ਠੱਗੀ

ਜ਼ਿਕਰਯੋਗ ਹੈ ਕਿ ਸਾਲ 2011 ’ਚ ਜਲੰਧਰ ਕਮਿਸ਼ਨਰੇਟ, ਜਲੰਧਰ ਦਿਹਾਤੀ ਅਤੇ ਕਪੂਰਥਲਾ ਜ਼ਿਲ੍ਹਿ੍ਆਂ ਨਾਲ ਸਬੰਧਤ ਕੈਦੀਆਂ ਅਤੇ ਹਵਾਲਾਤੀਆਂ ਲਈ 70 ਏਕੜ ਦੇ ਵਿਸ਼ਾਲ ਰਕਬੇ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਜੇਲ੍ਹ ਦਾ ਨਿਰਮਾਣ ਕੀਤਾ ਗਿਆ ਸੀ। ਇਸ ਜੇਲ੍ਹ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਦੌਰਾਨ ਜੇਲ੍ਹ ਕੰਪਲੈਕਸ ’ਚ ਲਗਾਤਾਰ ਨਸ਼ੇ ਵਾਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਬਰਾਮਦਗੀ ਤੋਂ ਬਾਅਦ ਕਰੀਬ 2 ਸਾਲ ਪਹਿਲਾਂ 90 ਜਵਾਨਾਂ ’ਤੇ ਆਧਾਰਿਤ ਸੀ. ਆਰ. ਪੀ. ਐੱਫ. ਦੀ ਇਕ ਕੰਪਨੀ ਨੂੰ ਤਾਇਨਾਤ ਕੀਤਾ ਗਿਆ ਸੀ। ਸ਼ੁਰੂ-ਸ਼ੁਰੂ ’ਚ ਸੀ. ਆਰ. ਪੀ. ਐੱਫ. ਨੇ ਵੱਡੀ ਗਿਣਤੀ ’ਚ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਵੀ ਫਡ਼ੀ ਸੀ ਪਰ ਬਾਅਦ ’ਚ ਹਾਲਾਤ ਫਿਰ ਤੋਂ ਪਹਿਲਾਂ ਵਰਗੇ ਹੋਣੇ ਸ਼ੁਰੂ ਹੋ ਗਏ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ ਦੌਰਾਨ ਜਲੰਧਰ ਵਾਸੀਆਂ ਲਈ ਵੱਡੀ ਰਾਹਤ, ਇਸ ਸਮੇਂ ਮੁਤਾਬਕ ਖੁੱਲ੍ਹਣਗੀਆਂ ਹੁਣ ਸਾਰੀਆਂ ਦੁਕਾਨਾਂ

ਹੁਣ ਹਾਲਤ ਇਹ ਹੈ ਕਿ ਕੇਂਦਰੀ ਜੇਲ੍ਹ ਕਪੂਰਥਲਾ ਅਤੇ ਜਲੰਧਰ ’ਚ ਸਾਲ 2020 ਦੌਰਾਨ ਜਿੱਥੇ ਪੂਰੇ ਸਾਲ ਦੌਰਾਨ 400 ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ, ਉੱਥੇ ਹੀ ਇਸ ਸਾਲ 8 ਮਈ ਤੱਕ 128 ਦਿਨਾਂ ’ਚ ਕੇਂਦਰੀ ਜੇਲ੍ਹ ਕੰਪਲੈਕਸ ’ਚ ਸਰਚ ਮੁਹਿੰਮ ਦੌਰਾਨ 130 ਮੋਬਾਇਲ ਫੋਨ ਬਰਾਮਦ ਹੋ ਚੁੱਕੇ ਹਨ। ਆਖ਼ਿਰ ਇੰਨੀ ਵੱਡੀ ਗਿਣਤੀ ’ਚ ਜੇਲ੍ਹ ਕੰਪਲੈਕਸ ਅੰਦਰ ਮੋਬਾਇਲ ਫੋਨਾਂ ਦੀ ਬਰਾਮਦਗੀ ਜੇਲ ਪ੍ਰਸ਼ਾਸਨ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਗੌਰਤਲਬ ਕਿ ਇਸ ਤੋਂ ਪਹਿਲਾਂ ਜੇਲ੍ਹ ਕੰਪਲੈਕਸ ’ਚ ਕੁਝ ਛੋਟੇ ਪੱਧਰ ’ਤੇ ਸੁਰੱਖਿਆ ਮੁਲਾਜ਼ਮ ਮਿਲੀਭੁਗਤ ਨੂੰ ਲੈ ਕੇ ਫੜੇ ਵੀ ਜਾ ਚੁੱਕੇ ਹਨ।

ਕੀ ਕਹਿੰਦੇ ਨੇ ਜੇਲ੍ਹ ਸੁਪਰਡੈਂਟ
ਇਸ ਸਬੰਧੀ ਜਦੋਂ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰੀ ਜੇਲ ’ਚ ਮੋਬਾਇਲ ਫੋਨਾਂ ਦੇ ਇਸਤੇਮਾਲ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਨੇ ਸੀ. ਆਰ. ਪੀ. ਐੱਫ. ਦੀ ਮਦਦ ਨਾਲ ਵੱਡੀ ਮੁਹਿੰਮ ਚਲਾਈ ਹੈ। ਜਲਦੀ ਹੀ ਇਸ ਮੁਹਿੰਮ ’ਚ ਵੱਡੀ ਕਾਮਯਾਬੀ ਮਿਲ ਸਕਦੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News