ਕੋਠੀ ’ਚੋਂ ਨਕਦੀ ਤੇ ਗਹਿਣੇ ਚੋਰੀ

Monday, Jan 14, 2019 - 06:33 AM (IST)

ਕੋਠੀ ’ਚੋਂ ਨਕਦੀ ਤੇ ਗਹਿਣੇ ਚੋਰੀ

ਨਡਾਲਾ,   (ਸ਼ਰਮਾ)-  ਐੱਨ. ਆਰ. ਆਈ. ਦੀ ਬੰਦ ਪਈ ਕੋਠੀ ’ਚੋਂ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਹੋਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦਿਅਾਂ ਪਰਮਜੀਤ ਕੌਰ ਪਤਨੀ ਪ੍ਰਿਥੀਪਾਲ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਮੇਰੇ ਪਤੀ ਜਰਮਨ ਰਹਿੰਦੇ ਹਨ ਤੇ ਮੈਂ ਵੀ ਅਕਸਰ ਜਰਮਨ ਆਉਂਦੀ ਜਾਂਦੀ ਰਹਿੰਦੀ ਹਾਂ। ਅਕਤੂਬਰ 2018 ’ਚ ਮੈਂ ਵੀ ਜਰਮਨ ਗਈ ਤੇ ਪਿਛੇ ਮੇਰੇ ਚਾਚਾ ਸਹੁਰਾ ਕਦੇ-ਕਦੇ ਕੋਠੀ ’ਚ ਗੇਡ਼ਾ ਮਾਰ ਜਾਂਦੇ। ਕੱਲ ਮੈਂ ਵਾਪਸ ਇੰਡੀਆ ਆ ਰਹੀ ਸੀ ਤੇ ਚਾਚਾ ਦਰਸ਼ਨ ਸਿੰਘ  ਨੇ ਆਉਣ ਤੋਂ ਪਹਿਲਾਂ ਘਰ ਖੋਲ੍ਹਿਆ ਤਾਂ ਉਨ੍ਹਾਂ ਵੇਖਿਆ ਕਿ ਕੋਠੀ  ਦੀ ਗਰਿੱਲ ਪੁਟੀ ਹੋਈ ਸੀ, ਜਦ ਅੰਦਰ ਜਾ ਕੇ ਦੇਖਿਆ ਤਾਂ ਕੋਠੀ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਅਤੇ ਅਲਮਾਰੀਅਾਂ, ਬੈੱਡ ਤੇ ਪੇਟੀਅਾਂ ਦੇ ਤਾਲੇ ਟੁੱਟੇ ਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ।  ਜਾਂਚ ਕਰਨ ’ਤੇ ਪਤਾ ਲੱਗਾ ਕਿ ਚੋਰ  90 ਹਜ਼ਾਰ ਦੀ ਨਕਦੀ ਤੇ 7 ਤੋਲੇ ਸੋਨੇ ਦੇ ਗਹਿਣੇ  ਚੋਰੀ ਕਰ ਕੇ ਲੈ ਗਏ ਸਨ। ਇਸ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। 
 


Related News