23 ਲੱਖ 20 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ’ਚ ਕੇਸ ਦਰਜ

04/13/2024 11:36:47 AM

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਦਰ ਦੀ ਪੁਲਸ ਨੇ 23 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਰੁਣ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਸੁਨੇਤ ਥਾਣਾ ਦੇਹਰਾ ਤਹਿਸੀਲ ਦੇਹਰਾ ਗੋਪੀਪੁਰ ਜ਼ਿਲ੍ਹਾ ਕਾਂਗੜਾ ਹਾਲ ਵਾਸੀ ਸੁਭਾਸ਼ ਨਗਰ ਨੇ 22 ਦਸੰਬਰ 2023 ਨੂੰ ਵਿਜੇ ਕੁਮਾਰ ਪੁੱਤਰ ਜੋਗਰਾਜ ਵਾਸੀ ਆਕਾਸ਼ ਕਾਲੋਨੀ ਥਾਣਾ ਸਦਰ, ਵੱਲੋਂ ਉਸ ਨਾਲ ਧੋਖਾਦੇਹੀ ਕਰਨ ਦੀ ਨੀਅਤ ਨਾਲ ਵਕਫ਼ ਬੋਰਡ ਹੁਸ਼ਿਆਰਪੁਰ ਤੋਂ ਲੀਜ਼ ’ਤੇ ਜ਼ਮੀਨ ਲੈ ਕੇ 20 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਸਬੰਧੀ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਦੀ ਜਾਂਚ ਪਰਮਿੰਦਰ ਸਿੰਘ ਡੀ. ਐੱਸ. ਪੀ. ਵੱਲੋਂ ਕੀਤੀ ਗਈ। ਜਿਨ੍ਹਾਂ ਨੇ ਆਪਣੀ ਜਾਂਚ ਰਿਪੋਰਟ ’ਚ ਵਿਜੇ ਕੁਮਾਰ ਵੱਲੋਂ ਅਰੁਣ ਕੁਮਾਰ ਨੂੰ ਸਬਜਬਾਗ ਵਿਖਾ ਕੇ ਧੋਖਾਦੇਹੀ ਕਰਨ ਦੀ ਨੀਅਤ ਨਾਲ ਉਸ ਨੂੰ ਪਿੰਡ ਪੱਟੀ ’ਚ ਵਕਫ਼ ਬੋਰਡ ਹੁਸ਼ਿਆਰਪੁਰ ਤੋਂ ਜ਼ਮੀਨ ਲੀਜ਼ ’ਤੇ ਲੈ ਕੇ 23 ਲੱਖ 20 ਹਜ਼ਾਰ ਦੀ ਠੱਗੀ ਕਰਨ ਦੇ ਬਾਰੇ ’ਚ ਉਸ ਨੂੰ ਦੋਸ਼ੀ ਪਾਇਆ। ਜਿਸ ’ਤੇ ਉਨ੍ਹਾਂ ਨੇ ਆਪਣੀ ਜਾਂਚ ਰਿਪੋਰਟ ਐੱਸ. ਐੱਸ. ਪੀ. ਨੂੰ ਭੇਜੀ, ਜਿਸ ’ਤੇ ਸਹਿਮਤ ਹੁੰਦੇ ਹੋਏ ਉਨ੍ਹਾਂ ਨੇ ਮਾਮਲਾ ਦਰਜ ਕਰਨ ਲਈ ਕਿਹਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਕਪੂਰਥਲਾ 'ਚ ਵੱਡੀ ਘਟਨਾ, ਅੱਖਾਂ ਸਾਹਮਣੇ ਸੜੇ ਗ਼ਰੀਬਾਂ ਦੇ ਆਸ਼ਿਆਨੇ, 400 ਝੁੱਗੀਆਂ ਹੋਈਆਂ ਸੜ ਦੇ ਸੁਆਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News