ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰਨ ਤੇ ਧਮਕੀਆਂ ਦੇਣ ਵਾਲੇ 5 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ
Friday, Aug 04, 2023 - 12:32 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪਿੰਡ ਫਤਿਹਪੁਰ ਬੁੰਗਾ ਦੇ ਦੋ ਨੌਜਵਾਨਾਂ ਅਤੇ ਖੰਜਰ ਨਾਲ ਹਮਲਾ ਕਰਕੇ ਅਤੇ ਧੱਕਾ ਮੁੱਕੀ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਵਾਲੇ ਅਤੇ ਜ਼ਖ਼ਮੀ ਨੌਜਵਾਨ ਦੇ ਪਿਤਾ ਨੂੰ ਫੋਨ ਕਰਕੇ ਧਮਕੀਆਂ ਦੇਣ ਵਾਲੇ ਇਕ ਨੌਜਵਾਨ ਸਮੇਤ ਕੁੱਲ ਪੰਜ ਨੌਜਵਾਨਾਂ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜ਼ਖ਼ਮੀ ਨੌਜਵਾਨ ਇਮਰਾਨ ਖ਼ਾਨ ਪੁੱਤਰ ਕਮਲਜੀਤ ਵਾਸੀ ਪਿੰਡ ਫਤਿਹਪੁਰ ਬੁੰਗਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ 1 ਅਗਸਤ ਨੂੰ ਆਪਣੇ ਦੋਸਤ ਆਰਿਅਨ ਪੁੱਤਰ ਗਿਆਨ ਚੰਦ ਵਾਸੀ ਪਿੰਡ ਫਤਿਹਪੁਰ ਬੁੰਗਾ ਨਾਲ ਆਪਣੇ ਪਿੰਡ ਦੀ ਭਾਖ਼ੜਾ ਨਹਿਰ ਦੇ ਕਿਨਾਰੇ ਸੈਰ ਕਰਨ ਗਏ ਸੀ ਤਾਂ ਹਰਕੀਰਤ ਸਿੰਘ ਉਰਫ਼ ਹੈਰੀ ਪੁੱਤਰ ਦਰਸ਼ਨ ਸਿੰਘ, ਜਸ਼ਨ ਪੁੱਤਰ ਜੱਸਾ, ਬੰਟੀ ਪੁੱਤਰ ਗੁਰਚਰਨ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭੂ ਪੁੱਤਰ ਲਖਵੀਰ ਸਿੰਘ ਸਾਰੇ ਵਾਸੀ ਪਿੰਡ ਫਤਿਹਪੁਰ ਬੁੰਗਾ ਨੇ ਇਕ ਦਮ ਮੇਰੇ ਅਤੇ ਮੇਰੇ ਦੋਸਤ ਆਰਿਅਨ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਉਨ੍ਹਾਂ ਵੱਲੋਂ ਮੇਰੇ ਸਿਰ ਅਤੇ ਆਰੀਅਨ ਦੇ ਸਿਰ ਵਿਚ ਖ਼ੰਜਰ ਮਾਰੇ ਗਏ ਅਤੇ ਧੱਕਾ ਮੁੱਕੀ ਕੀਤੀ ਅਤੇ ਧਮਕੀਆਂ ਦਿੱਤੀਆਂ। ਅਸੀਂ ਦੋਵੇਂ ਮੌਕੇ ਉਪਰ ਲਹੂ ਲੁਹਾਨ ਹੋ ਗਏ ਅਤੇ ਰੌਲਾ ਪਾਇਆ ਤਾਂ ਇਹ ਮੌਕੇ ਤੋਂ ਚਲੇ ਗਏ। ਇਸ ਤੋਂ ਬਾਅਦ ਅਸੀਂ ਆਪਣੇ ਘਰ ਚਲੇ ਗਏ, ਜਿੱਥੇ ਲਵਪ੍ਰੀਤ ਸਿੰਘ ਉਰਫ਼ ਲੱਭੂ, ਹਰਕੀਰਤ ਸਿੰਘ ਉਰਫ਼ ਹੈਰੀ ਵੱਲੋਂ ਫਿਰ ਸਾਡੇ ਘਰ ਦੇ ਗੇਟ ਮੂਹਰੇ ਆ ਕੇ ਸਾਡੀ ਕੁੱਟਮਾਰ ਕੀਤੀ ਗਈ ਅਤੇ ਚੱਲੇ ਗਏ। ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੈਨੂੰ ਲਿਆ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖ਼ਲ ਕਰਵਾਇਆ। ਫਿਰ ਮੇਰੇ ਪਿਤਾ ਕਮਲਜੀਤ ਸਿੰਘ ਦੇ ਫੋਨ ਪਰ ਜੱਸਾ ਪੁੱਤਰ ਧੰਨੂ ਵਾਸੀ ਪਿੰਡ ਫਤਿਹਪੁਰ ਬੁੰਗਾ ਨੇ ਫੋਨ ਕੀਤਾ ਕਿ ਜੇਕਰ ਤੁਸੀਂ ਕੋਈ ਕਾਰਵਾਈ ਕੀਤੀ ਤਾਂ ਮੈਂ ਤੁਹਾਡੇ ਦੇ ਲੜਕੇ ਨੂੰ ਜਾਨ ਤੋਂ ਮਰਵਾ ਦੇਵਾਂਗਾ।
ਬਿਆਨ ਵਿਚ ਇਮਰਾਨ ਖਾਨ ਅਤੇ ਆਰੀਅਨ ਨੇ ਹਮਲਾ ਕਰਨ ਵਾਲੇ ਅਤੇ ਧਮਕੀਆਂ ਦੇਣ ਵਾਲੇ ਨੌਜਵਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਸ ਨੇ ਬਿਆਨ ਲੈਣ ਤੋਂ ਬਾਅਦ ਇਮਰਾਨ ਖਾਨ ਅਤੇ ਆਰੀਅਨ ਦੀ ਐੱਮ. ਐੱਲ. ਆਰ ਰਿਪੋਰਟ ਦੇਖਣ ਤੋਂ ਬਾਅਦ ਉਕਤ ਪੰਜ ਨੌਜਵਾਨਾਂ ਖ਼ਿਲਾਫ਼ ਧਾਰਾ 323, 324, 341, 452, 506, 148, 149 ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ