ਦਸੂਹਾ ‘ਚ ਕਰੋੜਾਂ ਰੁਪਏ ਦੇ ਗਹਿਣੇ ਅਤੇ ਸੋਨੇ ਦੀ ਧੋਖਾਧੜੀ ਕਰਨ ਤੇ 2 ਵਿਰੁੱਧ ਕੇਸ ਦਰਜ
Wednesday, Jul 10, 2024 - 04:51 PM (IST)
ਦਸੂਹਾ (ਝਾਵਰ, ਨਾਗਲਾ)-ਸਰਾਫਾ ਬਜਾਰ ਦਸੂਹਾ ਵਿਖੇ ਸਰਾਫਾਂ ਦਾ ਕੰਮ ਕਰ ਰਹੇ ਦੁਕਾਨਦਾਰਾਂ ਨੁੰ ਜੋ ਸੋਨੇ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਅਮਿਤ ਕੁਮਾਰ ਅਤੇ ਅਖਿਲੇਸ਼ ਕੁਮਾਰ ਪੁੱਤਰਾਨ ਮੰਗਲ ਪ੍ਰਸ਼ਾਦ ਹਾਲ ਵਾਸੀ ਧੋਬੀ ਮੁਹੱਲਾ ਦਸੂਹਾ ਵੱਲੋਂ 1810 ਗ੍ਰਾਮ ਸੋਨਾ ਅਤੇ ਸੋਨੇ ਦੇ ਗਹਿਣੇ ਦੀ ਧੋਖਾਧੜੀ ਕਰਨ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਿੰਦਰ ਲਾਂਬਾ ਦੇ ਹੁਕਮਾਂ ਅਨੁਸਾਰ ਉਪਰੋਕਤ ਦੋਵਾਂ ਮੁਲਜਮਾਂ ਦੇ ਵਿਰੁੱਧ ਧੋਖਾਧੜੀ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਸਵਰਨਕਾਰ ਸੰਘ ਦਸੂਹਾ ਦਾ ਇਕ ਵਫ਼ਦ ਇਸ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਨੁੰ ਮਿਲਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਹੋਣਗੇ ਸਨਮਾਨਤ, ਮਿਲੇਗਾ ਇਹ ਇਨਾਮ
ਜਿਨਾਂ ਵਿੱਚ ਰਾਕੇਸ਼ ਵਰਮਾ ਪੁੱਤਰ ਜੁਗਲ ਕਿਸ਼ੋਰ ,ਅਨੁਜ ਵਰਮਾ ,ਸੰਜੀਵ ਕੁਮਾਰ, ਮੋਹਿਤ ਵਰਮਾ ,ਮੁਨੀਸ਼ ਵਰਮਾ ,ਰਣਜੀਤ ਕੁਮਾਰ, ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਵਿਕਾਸ ਪਾਟਿਲ, ਅਕਾਸਦੀਪ, ਪਿ੍ਰੰਸ ਸਰਮਾਂ ਆਦਿ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਹ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ ਅਤੇ ਜੋ ਕਾਰੀਗਰ ਅਮਿਤ ਕੁਮਾਰ ਅਤੇ ਅਖਿਲੇਸ਼ ਕੁਮਾਰ ਨੁੰ ਨਵੀਂ ਤਕਨੀਕ ਦੇ ਸੋਨੇ ਦੇ ਗਹਿਣੇ ਬਣਾਉਣ ਲਈ ਦਿੰਦੇ ਸਨ ਜਦਕਿ ਇਹ ਦੋਵੇਂ ਸੋਨਾ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਤਕਨੀਕੀ ਪੁਲਸ ਦੀਆ ਟੀਮਾਂ ਗਠਿਤ ਕਰ ਦਿੱਤੀਆ ਗਈਆਂ ਹਨ, ਜਿਨਾਂ ਨੂੰ ਇਸ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ ਤਾਂ ਜੋ ਇਨਾਂ ਮੁਲਜਮਾਂ ਨੂੰ ਫੜ ਕੇ ਕਾਬੂ ਕੀਤਾ ਜਾਵੇ ਅਤੇ ਸੋਨਾ ਵੀ ਬਰਾਮਦ ਕਰ ਸਕੇ। ਉਨਾਂ ਦੱਸਿਆ ਕਿ ਇਹ ਦੋਵੇ ਲਖਨਾਓ ਯੂ. ਪੀ. ਦੇ ਵਾਸੀ ਦੱਸੇ ਜਾ ਰਹੇ ਜਿੱਥੇ ਜਾ ਕੇ ਇਨਾਂ ਦੀ ਭਾਲ ਕੀਤੀ ਜਾਵੇਗੀ। ਇਸ ਸਬੰਧੀ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੀ Live Update: ਵੋਟਿੰਗ ਦਾ ਸਿਲਸਿਲਾ ਜਾਰੀ, 3 ਵਜੇ ਤੱਕ 42.60 ਫ਼ੀਸਦੀ ਹੋਈ ਵੋਟਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।