ਫਲੈਟ ’ਚੋਂ ਸਾਮਾਨ  ਚੋਰੀ ਕਰਦੇ ਮਾਂ-ਪੁੱਤਰਾਂ ’ਤੇ ਕੇਸ

Tuesday, Dec 25, 2018 - 06:26 AM (IST)

ਫਲੈਟ ’ਚੋਂ ਸਾਮਾਨ  ਚੋਰੀ ਕਰਦੇ ਮਾਂ-ਪੁੱਤਰਾਂ ’ਤੇ ਕੇਸ

ਜਲੰਧਰ,   (ਵਰੁਣ)—  ਥਾਣਾ ਨੰਬਰ 7 ਦੀ ਪੁਲਸ ਨੇ ਹਾਊਸਿੰਗ ਬੋਰਡ ਕਾਲੋਨੀ ਸਥਿਤ ਇਕ ਫਲੈਟ ’ਚੋਂ  ਸਾਮਾਨ ਚੋਰੀ ਕਰਦੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ  ਨਹੀਂ ਹੋ ਸਕੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਤਿੰਦਰਪਾਲ ਸਿੰਘ ਵਾਸੀ ਹਾਊਸਿੰਗ  ਬੋਰਡ ਕਾਲੋਨੀ ਨੇ ਦੋਸ਼ ਲਾਇਆ ਕਿ ਉਸ ਦੇ ਫਲੈਟ ਦੀ ਉਪਰਲੀ ਮੰਜ਼ਿਲ ’ਚ ਰਹਿਣ ਵਾਲੀ  ਕ੍ਰਿਸ਼ਨਾ ਸੱਭਰਵਾਲ ਤੇ ਉਸ ਦੇ ਦੋ ਬੇਟਿਆਂ ਨੇ 18 ਦਸੰਬਰ ਨੂੰ ਉਸ ਦੇ ਫਲੈਟ ਵਿਚ ਪਏ ਬੈੱਡ,   ਅਲਮਾਰੀ, ਕੱਪੜਿਆਂ ਸਮੇਤ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਸਤਿੰਦਰ ਨੇ ਪੁਲਸ ਨੂੰ  ਦੱਸਿਆ ਕਿ ਮਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਕੁੱਝ ਸਮੇਂ ਤੋਂ ਬਸਤੀ ਦਾਨਿਸ਼ਮੰਦਾਂ ’ਚ  ਆਪਣੀ ਮਾਂ ਕੋਲ ਰਹਿ ਰਿਹਾ ਸੀ। ਪੁਲਸ ਨੇ ਕ੍ਰਿਸ਼ਨਾ ਸੱਭਰਵਾਲ ਅਤੇ ਉਸ ਦੇ ਬੇਟਿਆਂ ਖਿਲਾਫ  ਧਾਰਾ 457 ਅਤੇ 380 ਤਹਿਤ ਕੇਸ ਦਰਜ ਕੀਤਾ ਹੈ। 


Related News