ਬੀਤੇ ਦਿਨੀਂ ਤਰਾੜਾਂ ਇਲਾਕੇ ''ਚੋਂ ਮਿਲੀ ਅਣਪਛਾਤੀ ਲਾਸ਼ ਦੀ ਹੋਈ ਸ਼ਨਾਖਤ, ਪੁਲਸ ਦੀ ਕਾਰਵਾਈ ਹੋਈ ਤੇਜ਼

Friday, Dec 29, 2023 - 01:14 AM (IST)

ਬੀਤੇ ਦਿਨੀਂ ਤਰਾੜਾਂ ਇਲਾਕੇ ''ਚੋਂ ਮਿਲੀ ਅਣਪਛਾਤੀ ਲਾਸ਼ ਦੀ ਹੋਈ ਸ਼ਨਾਖਤ, ਪੁਲਸ ਦੀ ਕਾਰਵਾਈ ਹੋਈ ਤੇਜ਼

ਲਾਂਬੜਾ (ਵਰਿੰਦਰ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਤਰਾੜਾਂ ਦੀ ਨਹਿਰ ਦੇ ਕੰਢੇ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਸੀ। ਅਗਲੇ ਦਿਨ ਪੁਲਸ ਨੇ ਅਣਪਛਾਤੀ ਔਰਤ ਦੀ ਪਛਾਣ ਸ਼ਮਾ ਵਾਸੀ ਗੁਰਦਾਸਪੁਰ ਵਜੋਂ ਕੀਤੀ ਜੋ ਕਿ ਹਸਪਤਾਲ ’ਚ ਨਰਸ ਸੀ। ਸ਼ਮਾ ਦੀ ਭੈਣ ਨੇਹਾ ਨੇ ਪੁਲਸ ਨੂੰ ਦੱਸਿਆ ਕਿ ਸ਼ਮਾ ਕ੍ਰਿਸਮਸ ਦੇ ਤਿਉਹਾਰ ’ਤੇ ਖਾਂਬਰਾ ਚਰਚ ਗਈ ਸੀ ਤੇ ਉਸ ਤੋਂ ਬਾਅਦ ਉਸ ਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਗੁਰਦਾਸਪੁਰ ਪੁਲਸ ਨੂੰ ਦਿੱਤੀ ਸੀ।

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੂੰ ਮੁਲਜ਼ਮਾਂ ਬਾਰੇ ਅਹਿਮ ਸੁਰਾਗ ਮਿਲੇ ਹਨ ਤੇ ਪੁਲਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਾਰਾ ਮਾਮਲਾ ਜਨਤਕ ਕਰੇਗੀ। ਲਾਂਬੜਾ ਪੁਲਸ ਦੇ ਅਜੇ ਤੱਕ ਸ਼ਮਾ ਦਾ ਮੋਬਾਇਲ ਤੇ ਪਰਸ ਹੱਥ ਨਹੀਂ ਲੱਗਾ। ਪੁਲਸ ਨੇ ਸ਼ਮਾ ਦੇ ਮੋਬਾਇਲ ਦੀ ਕਾਲ ਡਿਟੇਲ ਕਢਵਾ ਲਈ ਹੈ ਤੇ ਮੋਬਾਇਲ ਨੰਬਰਾਂ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚਣ ਦਾ ਰਾਹ ਵੀ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਕਤਲ ਵਾਲੀ ਰਾਤ ਨੂੰ ਸੰਘਣੀ ਧੁੰਦ ਕਾਰਨ ਇਲਾਕੇ ’ਚ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਕੋਈ ਖਾਸ ਗੱਲ ਸਾਹਮਣੇ ਨਹੀਂ ਆਈ ਹੈ ਪਰ ਪੁਲਸ ਨੇ ਜਿੱਥੇ ਵੀ ਸ਼ਮਾ ਦੇ ਮੋਬਾਇਲ ਦੀ ਲੋਕੇਸ਼ਨ ਮਿਲੀ ਸੀ, ਉੱਥੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ। ਸੂਤਰਾਂ ਮੁਤਾਬਕ ਪੁਲਸ ਹੁਣ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੂਰੇ ਮਾਮਲੇ ਦਾ ਖੁਲਾਸਾ ਕਰੇਗੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ 1-2 ਦਿਨਾਂ ’ਚ ਮੁਲਜ਼ਮ ਪੁਲਸ ਦੇ ਹੱਥ ਲੱਗ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News