ਨਰਸ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕਰਨ ਵਾਲੇ ਨੌਜਵਾਨ ਖਿਲਾਫ਼ ਕੇਸ ਦਰਜ

05/23/2019 4:43:34 AM

ਫਗਵਾਡ਼ਾ,(ਹਰਜੋਤ)- ਇਕ ਹਸਪਤਾਲ ’ਚ ਕੰਮ ਕਰਦੀ ਨਰਸ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਸਿਟੀ ਪੁਲਸ ਨੇ ਇਕ ਨੌਜਵਾਨ ਖਿਲਾਫ਼ ਧਾਰਾ 354-ਡੀ, 341 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਿਟੀ ਵਿਜੈਕੰਵਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਿਮਰਨਦੀਪ ਕੌਰ ਪੁੱਤਰੀ ਹਰਜੀਤ ਸਿੰਘ ਵਾਸੀ ਪਿੰਡ ਸਿੰਬਲੀ (ਮੇਹਟੀਆਣਾ) ਨੇ ਦੱਸਿਆ ਕਿ ਉਹ ਇਕ ਨਿੱਜੀ ਹਸਪਤਾਲ ’ਚ ਸਟਾਫ਼ ਨਰਸ ਵਜੋਂ ਤਾਇਨਾਤ ਹੈ ਅਤੇ ਉਥੇ ਇਕ ਮਰੀਜ਼ ਇਲਾਜ ਲਈ ਦਾਖ਼ਲ ਹੋਇਆ ਸੀ, ਜਿਸ ਤੋਂ ਬਾਅਦ ਉਹ ਸਟਾਫ਼ ਨਰਸਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ ਅਤੇ ਉਸ ਨੂੰ ਬੱਸ ਸਟੈਂਡ ਵਿਖੇ ਰੋਕ ਕੇ ਕਾਫ਼ੀ ਤੰਗ ਪ੍ਰੇਸ਼ਾਨ ਕੀਤਾ। ਜਿਸ ਸਬੰਧ ’ਚ ਪੁਲਸ ਨੇ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮਾਂਗਟ ਬੰਗਾ ਖਿਲਾਫ਼ ਕੇਸ ਦਰਜ ਕੀਤਾ ਹੈ।


Bharat Thapa

Content Editor

Related News