ਕਾਠਗੜ੍ਹ ਵਿਖੇ ਬੱਸ ਅਤੇ ਟਰੈਕਟਰ-ਟਰਾਲੀ ਦੀ ਹੋਈ ਟੱਕਰ, ਚਾਲਕ ਜ਼ਖ਼ਮੀ

Monday, Feb 19, 2024 - 06:17 PM (IST)

ਕਾਠਗੜ੍ਹ (ਰਾਜੇਸ਼)- ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਕਾਠਗੜ੍ਹ ਨੇੜੇ ਪਿੰਡ ਕਮਾਲਪੁਰ ਦੇ ਕੱਟ ਕੋਲ ਅੱਜ ਤੜਕਸਾਰ ਇਕ ਬੱਸ ਅਤੇ ਟ੍ਰੈਕਟਰ-ਟਰਾਲੀ ਦੀ ਹੋਈ ਟੱਕਰ ’ਚ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ ਜਦਕਿ ਹੋਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਇਕ ਟੂਰਿਸਟ ਵੋਲਵੋ ਬੱਸ ਜਿਸ ਨੂੰ ਤਰਸੇਮ ਲਾਲ ਪੁੱਤਰ ਰਤਨ ਲਾਲ ਵਾਸੀ ਅਖਨੂਰ (ਜੰਮੂ) ਚਲਾ ਰਿਹਾ ਸੀ, ਇਹ ਬੱਸ ਜੰਮੂ ਤੋਂ ਪੀ. ਜੀ. ਆਈ. ਚੰਡੀਗੜ੍ਹ ਸਵਾਰੀਆਂ ਲੈ ਕੇ ਜਾ ਰਹੀ ਸੀ। ਬੱਸ ਡਰਾਈਵਰ ਦੇ ਦੱਸਣ ਮੁਤਾਬਕ ਬੱਸ ’ਚ 35 ਦੇ ਕਰੀਬ ਸਵਾਰੀਆਂ ਸਨ। ਇਸ ਬੱਸ ਦੇ ਅੱਗੇ ਬਲਾਚੌਰ ਵੱਲੋਂ ਇਕ ਟਰੈਕਟਰ-ਟਰਾਲੀ ਜਿਸ ਨੂੰ ਜਸਪਾਲ ਸਿੰਘ ਪੁੱਤਰ ਸਵਰਨਾ ਰਾਮ ਪਨਿਆਲੀ ਮੰਡ ਚਲਾ ਰਿਹਾ ਸੀ ਆਪਣਾ ਗੰਨਾ ਸ਼ੂਗਰ ਮਿੱਲ ਨਵਾਂਸ਼ਹਿਰ ਵਿਖੇ ਖਾਲੀ ਕਰ ਕੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਟ੍ਰੈਕਟਰ ਚਾਲਕ ਨੇ ਆਪਣਾ ਟਰੈਕਟਰ ਆਪਣੇ ਪਿੰਡ ਵੱਲ ਨੂੰ ਮੋੜਿਆ ਤਾਂ ਪਿੱਛੋਂ ਬਲਾਚੌਰ ਵੱਲੋਂ ਤੇਜ ਆ ਰਹੀ ਬੱਸ ਨੇ ਟ੍ਰੈਕਟਰ-ਟਰਾਲੀ ਨੂੰ ਫੇਟ ਮਾਰ ਦਿੱਤੀ ਜਿਸਦੇ ਚੱਲਦੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨ ਅੰਦੋਲਨ 'ਚ ਤੀਜੇ ਕਿਸਾਨ ਦੀ ਮੌਤ, ਸਿਹਤ ਵਿਗੜਨ ਮਗਰੋਂ ਲਿਜਾਇਆ ਗਿਆ ਸੀ ਹਸਪਤਾਲ

ਟਰੈਕਟਰ ਚਾਲਕ ਜਸਪਾਲ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਰੋਪੜ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਥਾਣਾ ਕਾਠਗੜ੍ਹ ਦੇ ਐੱਸ. ਆਈ. ਪੂਰਨ ਸਿੰਘ, ਏ. ਐੱਸ. ਆਈ. ਪ੍ਰੇਮ ਲਾਲ ਅਤੇ ਹਾਈਵੇਅ ’ਤੇ ਤਾਇਨਾਤ ਆਧੁਨਿਕ ਸਹੂਲਤਾਂ ਨਾਲ ਲੈਸ ਐੱਸ. ਐੱਸ. ਐੱਫ਼ ਗੱਡੀ ਦੇ ਇੰਚਾਰਜ ਏ. ਐੱਸ. ਆਈ. ਪ੍ਰਵੀਨ ਕੁਮਾਰ ਆਪਣੀ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਦੋਹਾਂ ਪੁਲਸ ਪਾਰਟੀਆਂ ਨੇ ਟ੍ਰੈਕਟਰ-ਟਰਾਲੀ ਅਤੇ ਬੱਸ ਨੂੰ ਸਾਈਡ ’ਤੇ ਕਰਵਾਇਆ। ਪੁਲਸ ਵੱਲੋਂ ਟੋਲ ਪਲਾਜ਼ਾ ਬਛੂਆਂ ਤੋਂ ਰਿਕਵਰੀ ਵੈਨ ਮੰਗਵਾ ਕੇ ਦੋਹਾਂ ਵਾਹਨਾਂ ਨੂੰ ਕਬਜੇ ’ਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ:  ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੇ ਦਿਲਾਂ 'ਚ ਧੜਕਦੈ ਪੰਜਾਬ, ਕੈਨੇਡਾ-ਅਮਰੀਕਾ ਭੇਜੀਆਂ ਜਾ ਰਹੀਆਂ ਇਹ ਰਵਾਇਤੀ ਚੀਜ਼ਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News