ਟਾਂਡਾ ਵਿਖੇ ਜਾਜਾ ਚੌਂਕ ਨੇੜੇ ਹੋਈ 2 ਬੱਸਾਂ ਦੀ ਜ਼ਬਰਦਸਤ ਟੱਕਰ, ਕਰੀਬ 25 ਸਵਾਰੀਆਂ ਜ਼ਖ਼ਮੀ
Friday, Sep 09, 2022 - 02:02 PM (IST)
![ਟਾਂਡਾ ਵਿਖੇ ਜਾਜਾ ਚੌਂਕ ਨੇੜੇ ਹੋਈ 2 ਬੱਸਾਂ ਦੀ ਜ਼ਬਰਦਸਤ ਟੱਕਰ, ਕਰੀਬ 25 ਸਵਾਰੀਆਂ ਜ਼ਖ਼ਮੀ](https://static.jagbani.com/multimedia/2022_9image_13_18_362356882untitled-17copy.jpg)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਟਾਂਡਾ ਵਿਖੇ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਟਾਂਡਾ ਵਿਖੇ ਹਾਈਵੇਅ ਨਜ਼ਦੀਕ ਜਾਜਾ ਚੌਂਕ ਕੋਲ ਦੋ ਬੱਸਾਂ ਦੀ ਟੱਕਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਕਰੀਬ 25 ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਭਿਆਨਕ ਸੜਕ ਹਾਦਸਾ ਦੁਪਹਿਰ ਵੇਲੇ ਉਸ ਸਮੇਂ ਵਾਪਰਿਆ ਜਦੋਂ ਪਠਾਨਕੋਟ ਤੋਂ ਲੁਧਿਆਣਾ ਜਾ ਰਹੀ ਪੰਜਾਬ ਰੋਡਵੇਜ਼ ਦੀ ਪਨਬੱਸ ਅਤੇ ਭੋਗਪੁਰ ਤੋਂ ਟਾਂਡਾ ਆ ਰਹੀ ਨਿੱਜੀ ਕੰਪਨੀ ਦੀ ਬੱਸ ਵਿਚਕਾਰ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਨਿੱਜੀ ਬੱਸ ਸੜਕ 'ਤੇ ਹੀ ਪਲਟ ਗਈ ਅਤੇ ਉਸ ਵਿੱਚ ਸਵਾਰ ਕਰੀਬ 25 ਸਵਾਰੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ।
ਇਸ ਮੌਕੇ ਘਟਨਾ ਸਥਾਨ 'ਤੇ ਪਹੁੰਚ ਕੇ ਡੀ. ਐੱਸ. ਪੀ. ਸਬ ਡਿਵੀਜ਼ਨ ਟਾਂਡਾ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਟਾਂਡਾ ਉਂਕਾਰ ਸਿੰਘ ਬਰਾੜ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਐਂਬੂਲੈਂਸਾਂ ਅਤੇ ਹੋਰ ਪ੍ਰਾਈਵੇਟ ਵਾਹਨਾਂ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਕਈ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ ’ਚ ‘ਬਾਬਾ ਸੋਢਲ’ ਮੇਲੇ ਦੀਆਂ ਰੌਣਕਾਂ, ਵੱਡੀ ਗਿਣਤੀ ’ਚ ਨਤਮਸਤਕ ਹੋਣ ਪੁੱਜ ਰਹੇ ਸ਼ਰਧਾਲੂ
ਇਸ ਸੜਕ ਹਾਦਸੇ ਵਿੱਚ ਦੋਵੇਂ ਹੀ ਬੱਸਾਂ ਵਿੱਚ ਸਵਾਰ ਕੁਲਵਿੰਦਰ ਕੌਰ ਪਤਨੀ ਤਰਸੇਮ ਲਾਲ ਪਿੰਡ ਹਰੀਪੁਰ ਫਿਲੌਰ, ਰੋਹਿਤ ਪੁੱਤਰ ਬਲਵੀਰ ਸਿੰਘ ਪਿੰਡ ਬੈਂਚਾਂ ਹੁਸ਼ਿਆਰਪੁਰ, ਏਕਤਾ ਪਤਨੀ ਹਰੀਸ਼ ਕੁਮਾਰ ਉੱਤਮ ਨਗਰ ਜਲੰਧਰ, ਯਾਸ਼ਿਕਾ ਅਰੋੜਾ ਪੁੱਤਰੀ ਗਰੀਸ਼ ਕੁਮਾਰ ਵਾਸੀ ਜਲੰਧਰ, ਨੀਲਮ ਪੁਰੀ ਪਤਨੀ ਸੁਰਿੰਦਰ ਪੁਰੀ ਕੈਂਥਾਂ ਦਸੂਹਾ, ਵਰਿੰਦਰ ਕੌਰ ਪਤਨੀ ਜਸਪਾਲ ਸਿੰਘ ਪਿੰਡ ਜਾਜਾ, ਗੁਰਮੀਤ ਕੌਰ ਪਤਨੀ ਬਲਦੇਵ ਸਿੰਘ ਪਿੰਡ ਹਾਜੀਪੁਰ ਰੋਡ ਅੱਧਾ ਦਸੂਹਾ, ਸੰਤੋਸ਼ ਪਤਨੀ ਅਮਰਜੀਤ ਵਾਸੀ ਜਵਾਹਰ ਨਗਰ ਲੁਧਿਆਣਾ , ਰਾਣੀ ਦੇਵੀ ਪਤਨੀ ਪ੍ਰੇਮ ਚੰਦ ਵਾਸੀ ਦੇਹਰੀਵਾਲ,ਰਾਣੀ ਦੇਵੀ ਪਤਨੀ ਪ੍ਰੇਮ ਚੰਦ ਪਿੰਡ ਦੇਹਰੀਵਾਲ,ਪਰਮਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਮਿਰਜਾਪੁਰ ਜੰਡੇ ਗੜਦੀਵਾਲ, ਅੰਜੂ ਪਤਨੀ ਅਸ਼ਵਨੀ ਵਾਸੀ ਸਮਰਾਲਾ ਚੌਕ ਲੁਧਿਆਣਾ, ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਪਤਿਆਲਾ ਜਲੰਧਰ, ਬਲਵੰਤ ਸਿੰਘ ਪੁੱਤਰ ਸਰਦਾਰੀ ਲਾਲ ਲੁਧਿਆਣਾ, ਕਮਲੇਸ਼ ਕੌਰ ਪਤਨੀ ਬਲਵੰਤ ਸਿੰਘ ਲੁਧਿਆਣਾ, ਗੀਤਾ ਦੇਵੀ ਪਤਨੀ ਸੁਰਿੰਦਰਪਾਲ ਵਾਸੀ ਜਲਾਲ, ਕਮਲੇਸ਼ ਕੁਮਾਰੀ ਪੁੱਤਰੀ ਸਤਪਾਲ ਸਿੰਘ ਵਾਸੀ ਪਿੰਡ ਬੱਸੀ ਜਲਾਲ, ਇੰਦਰਜੀਤ ਕੌਰ ਪਤਨੀ ਪ੍ਰਿਥਵੀ ਰਾਜ ਪਿੰਡ ਦੇਹਰੀਵਾਲ, ਤਮੰਨਾ ਪਤਨੀ ਅਨਿਲ ਕੁਮਾਰ ਦਸੂਹਾ, ਸੁਰਿੰਦਰ ਕੌਰ ਪਤਨੀ ਲਖਵੀਰ ਸਿੰਘ ਦਾਤਾ ਬਲਵੰਤ ਸਿੰਘ ਪੁੱਤਰ ਸਰਦਾਰੀ ਲਾਲ ਲੁਧਿਆਣਾ ਜ਼ਖ਼ਮੀ ਹੋ ਗਏ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਵੇਖਦਿਆਂ ਮੁੱਢਲੀ ਸਹਾਇਤਾ ਉਪਰੰਤ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਹਾਦਸੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਕਰਦੇ ਨੇ 'ਬਾਬਾ ਸੋਢਲ' ਜੀ, ਜਾਣੋ 200 ਸਾਲ ਪੁਰਾਣਾ ਇਤਿਹਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ