ਬਰੈੱਡ ਸਪਲਾਈ ਕਰਨ ਵਾਲੇ ਨੂੰ ਲੁਟੇਰਿਆਂ ਨੇ ਘੇਰਿਆ, ਖੋਹਿਆ ਮੋਬਾਇਲ ਤੇ ਨਕਦੀ, ਘਟਨਾ CCTV ''ਚ ਕੈਦ
Thursday, Dec 28, 2023 - 06:02 AM (IST)
ਜਲੰਧਰ (ਵਰੁਣ)– ਗੁਲਾਬ ਦੇਵੀ ਰੋਡ ਰੋਜ਼ ਗਾਰਡਨ ਵਿਚ ਦੇਰ ਰਾਤ ਬਰੈੱਡ ਦੀ ਸਪਲਾਈ ਦੇਣ ਵਾਲੇ ਵਿਅਕਤੀ ਨੂੰ ਘੇਰ ਕੇ ਸਪੋਰਟਸ ਬਾਈਕ ਸਵਾਰ 3 ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਤੋਂ ਮੋਬਾਇਲ ਅਤੇ ਕੈਸ਼ ਲੁੱਟ ਲਿਆ। ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਜਾਣਕਾਰੀ ਅਨੁਸਾਰ ਬਰੈੱਡ ਦੀ ਸਪਲਾਈ ਦੇਣ ਵਾਲਾ ਵਿਅਕਤੀ ਰੋਜ਼ ਗਾਰਡਨ ਗੁਰਦੁਆਰਾ ਸਾਹਿਬ ਦੇ ਬਾਹਰੋਂ ਨਿਕਲ ਰਿਹਾ ਸੀ ਕਿ ਬਾਈਕ ਸਵਾਰ 3 ਲੁਟੇਰਿਆਂ ਨੇ ਉਸਨੂੰ ਰੋਕ ਕੇ ਕੁਝ ਗੱਲ ਕੀਤੀ ਅਤੇ ਫਿਰ ਬਾਈਕ ਦੇ ਪਿੱਛੇ ਬੈਠੇ ਲੁਟੇਰੇ ਨੇ ਦਾਤ ਕੱਢ ਲਿਆ। ਪੀੜਤ ਨੂੰ ਹਥਿਆਰ ਦਿਖਾ ਕੇ ਲੁਟੇਰਿਆਂ ਨੇ ਉਸਦੀ ਜੇਬ ਵਿਚੋਂ ਮੋਬਾਇਲ ਅਤੇ ਪੈਸੇ ਕੱਢ ਲਏ ਅਤੇ ਧਮਕੀ ਦਿੰਦੇ ਹੋਏ ਉਥੋਂ ਫ਼ਰਾਰ ਹੋ ਗਏ। ਇਸੇ ਏਰੀਏ ਵਿਚ ਸਕਾਰਪੀਓ ਸਵਾਰਾਂ ਨੇ ਸਾਈਕਲ ਸਵਾਰ ਤੋਂ ਵੀ ਲੁੱਟ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8