ਜਲੰਧਰ: ਯੂ. ਪੀ. ਤੇ ਬਿਹਾਰ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਸੀ ਨਾਬਾਲਗ ਮੁੰਡੇ ਦਾ ਕਤਲ

09/15/2021 3:55:52 PM

ਜਲੰਧਰ (ਮਹੇਸ਼)– ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀਆਂ ਗਾਈਡਲਾਈਨਜ਼ ’ਤੇ ਕੰਮ ਕਰਦਿਆਂ ਕਮਿਸ਼ਨਰੇਟ ਪੁਲਸ ਦੀਆਂ ਟੀਮਾਂ ਨੇ ਦਕੋਹਾ (ਨੰਗਲਸ਼ਾਮਾ) ਪੁਲਸ ਚੌਂਕੀ ਅਧੀਨ ਪੈਂਦੇ ਪਤਾਰਾ ਗੇਟ (ਹੁਸ਼ਿਆਰਪੁਰ ਰੋਡ) ’ਤੇ ਹਰਦਿਆਲ ਨਗਰ ਲੰਮਾ ਪਿੰਡ ਚੌਂਕ ਨਿਵਾਸੀ ਰਾਹੁਲ ਕੁਮਾਰ ਪੁੱਤਰ ਸੁਖਦੇਵ ਲਾਲ ਦੀ ਕਤਲ ਦੇ ਮਾਮਲੇ ’ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਕਤ ਜਾਣਕਾਰੀ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਅਤੇ ਏ. ਸੀ. ਪੀ. ਸੈਂਟਰਲ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਰਾਹੁਲ ਦੀ ਹੱਤਿਆ ਕਰਨ ਲਈ ਉਸ ਦੇ ਸਕੇ ਚਾਚੇ ਰੇਸ਼ਮ ਲਾਲ ਪੁੱਤਰ ਸਵ. ਕੁੰਦਨ ਲਾਲ ਨਿਵਾਸੀ ਪਿੰਡ ਰਾਏਪੁਰ-ਬੱਲਾਂ ਹਾਲ ਵਾਸੀ ਹਰਦਿਆਲ ਨਗਰ ਲੰਮਾ ਪਿੰਡ ਚੌਂਕ ਨੇ 5 ਪ੍ਰਵਾਸੀ ਮਜ਼ਦੂਰਾਂ ਨੂੰ 50 ਹਜ਼ਾਰ ਰੁਪਏ ਦੇਣੇ ਸਨ। 20 ਹਜ਼ਾਰ ਰੁਪਏ ਪਹਿਲਾਂ ਦੇ ਦਿੱਤੇ ਸਨ ਅਤੇ ਬਾਕੀ ਦੇ 30 ਹਜ਼ਾਰ ਵਾਰਦਾਤ ਤੋਂ ਬਾਅਦ ਇਕ ਮਹੀਨੇ ਵਿਚ ਦੇਣੇ ਸਨ। ਗਲਾ ਰੇਤ ਕੇ ਬੇਰਹਿਮੀ ਨਾਲ ਰਾਹੁਲ ਦਾ ਕਤਲ ਕਰਨ ਵਾਲੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੇ 10-10 ਹਜ਼ਾਰ ਰੁਪਏ ਆਪਸ ਵਿਚ ਵੰਡਣੇ ਸਨ। ਰੇਸ਼ਮ ਲਾਲ ਨੇ ਮੂਲ ਰੂਪ ਵਿਚ ਯੂ. ਪੀ. ਅਤੇ ਬਿਹਾਰ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਕੋਲੋਂ ਹੀ ਆਪਣੇ ਭਤੀਜੇ ਦੀ ਹੱਤਿਆ ਕਰਵਾਈ ਸੀ।

ਇਹ ਵੀ ਪੜ੍ਹੋ: ਕੈਪਟਨ ਦੀ ਕਿਸਾਨਾਂ ਨੂੰ ਅਪੀਲ, ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੋ ਸਗੋਂ ਦਿੱਲੀ ਜਾ ਕੇ ਲੜੋ ਲੜਾਈ

PunjabKesari

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਮਾਸਟਰਮਾਈਂਡ ਰੇਸ਼ਮ ਲਾਲ ਤੋਂ ਇਲਾਵਾ ਮੁਕੇਸ਼ ਕੁਮਾਰ ਪੁੱਤਰ ਸ਼ਾਮ ਲਾਲ, ਸੰਨੀ ਪੁੱਤਰ ਪੰਛੂ ਅਤੇ ਕ੍ਰਿਸ਼ਨਾ ਸਿੰਘ ਪੁੱਤਰ ਮਨੀਸ਼ ਤਿੰਨੋਂ ਨਿਵਾਸੀ ਪਿੰਡ ਚੋਹਕਾਂ ਥਾਣਾ ਰਾਮਾ ਮੰਡੀ ਜਲੰਧਰ ਅਤੇ ਸੰਦੀਪ ਉਰਫ਼ ਸੰਜੂ ਪੁੱਤਰ ਮੰਟੂ ਪਾਸਵਾਨ ਅਤੇ ਰਣਜੀਤ ਪਾਸਵਾਨ ਪੁੱਤਰ ਭੋਲਾ ਪਾਸਵਾਨ ਦੋਵੇਂ ਨਿਵਾਸੀ ਪਿੰਡ ਨੰਗਲਸ਼ਾਮਾ ਪਿੰਡ ਪਤਾਰਾ ਦਿਹਾਤੀ ਪੁਲਸ ਜਲੰਧਰ ਸ਼ਾਮਲ ਹਨ। ਮੁਲਜ਼ਮਾਂ ਦਾ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

PunjabKesari

ਕਿਸ਼ਨਪੁਰਾ ਚੌਂਕ ’ਚ ਮਿਲੇ ਸਨ ਕ੍ਰਿਸ਼ਨਾ ਅਤੇ ਸੰਜੂ 
ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਰਾਹੁਲ ਦਾ ਕਤਲ ਕਰਨ ਤੋਂ ਤਿੰਨ ਦਿਨ ਪਹਿਲਾਂ ਉਸ ਦੇ ਚਾਚੇ ਰੇਸ਼ਮ ਲਾਲ ਨੂੰ ਕਿਸ਼ਨਪੁਰਾ ਚੌਂਕ ਵਿਚ ਕ੍ਰਿਸ਼ਨਾ ਅਤੇ ਸੰਜੂ ਮਿਲੇ ਸਨ। ਉਥੇ ਗੱਲ ਹੋਣ ਤੋਂ ਬਾਅਦ ਕ੍ਰਿਸ਼ਨਾ ਨੇ ਰੇਸ਼ਮ ਨੂੰ ਕਿਹਾ ਸੀ ਕਿ ਉਹ 10 ਸਤੰਬਰ ਨੂੰ ਉਸ ਨੂੰ ਉਥੇ ਦੋਬਾਰਾ 9.30 ਵਜੇ ਮਿਲਣਗੇ। ਉਸੇ ਸਮੇਂ ਰੇਸ਼ਮ ਨੇ ਆਪਣੇ ਭਤੀਜੇ ਰਾਹੁਲ ਦੀ ਫੋਟੋ ਕ੍ਰਿਸ਼ਨਾ ਨੂੰ ਦੇ ਦਿੱਤੀ। 10 ਸਤੰਬਰ ਦੀ ਰਾਤ ਨੂੰ ਹੀ 9.30 ਵਜੇ ਦੇ ਲਗਭਗ 5 ਵਿਅਕਤੀ ਪਿੰਡ ਜੌਹਲਾਂ ਦੇ ਗੇਟ ਨੇੜੇ ਰੇਸ਼ਮ ਲਾਲ ਨੂੰ ਮਿਲੇ, ਉਥੇ ਹੀ ਰਾਹੁਲ ਨੂੰ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਬਣਾਈ ਗਈ। ਇਸੇ ਯੋਜਨਾ ਤਹਿਤ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਰੱਖੀ ਗੱਡੀ ਦੀ ਡਿਮਾਂਡ ਤੇ ਮੰਗੀਆਂ ਸਨ ਸੋਨੇ ਦੀਆਂ ਅੰਗੂਠੀਆਂ, ਹੁਣ 3 ਸਾਲ ਬਾਅਦ ਮੰਗੇਤਰ 'ਤੇ ਹੋਈ ਇਹ ਕਾਰਵਾਈ


shivani attri

Content Editor

Related News