ਜਲੰਧਰ ਵਿਚ ਗੋਲਗੱਪੇ ਖਾਣੇ ਨੌਜਵਾਨ ਨੂੰ ਪਏ ਭਾਰੀ, ਮਿੰਟਾਂ ''ਚ ਗਾਇਬ ਹੋ ਗਿਆ ਮੋਬਾਇਲ

Monday, Apr 20, 2026 - 04:52 PM (IST)

ਜਲੰਧਰ ਵਿਚ ਗੋਲਗੱਪੇ ਖਾਣੇ ਨੌਜਵਾਨ ਨੂੰ ਪਏ ਭਾਰੀ, ਮਿੰਟਾਂ ''ਚ ਗਾਇਬ ਹੋ ਗਿਆ ਮੋਬਾਇਲ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਬਸਤੀ ਦਾਨਿਸ਼ਮੰਦਾਂ ਇਲਾਕੇ 'ਚ ਗੋਲਗੱਪੇ ਖਾਣ ਆਏ ਇਕ ਨੌਜਵਾਨ ਦਾ ਮੋਬਾਇਲ ਫੋਨ 3 ਅਣਪਛਾਤੇ ਨੌਜਵਾਨਾਂ ਨੇ ਬੜੀ ਹੀ ਸਫ਼ਾਈ ਨਾਲ ਖੋਹ ਲਿਆ। ਪੀੜਤ ਨੌਜਵਾਨ ਮੁਤਾਬਕ ਉਹ ਆਪਣੇ ਬੱਚਿਆਂ ਨਾਲ ਗੋਲਗੱਪੇ ਖਾਣ ਲਈ ਰੁਕਿਆ ਸੀ। ਜਿਵੇਂ ਹੀ ਉਸ ਨੇ ਡਿਜੀਟਲ ਪੇਮੈਂਟ ਕਰਨ ਲਈ ਆਪਣਾ ਮੋਬਾਇਲ ਕੱਢਿਆ, ਉਸ ਦੇ ਕੋਲ ਖੜ੍ਹੇ ਤਿੰਨ ਨੌਜਵਾਨਾਂ ਨੇ ਮਹਿਜ਼ ਦੋ ਮਿੰਟਾਂ ਵਿੱਚ ਉਸ ਦੀ ਜੇਬ 'ਚੋਂ ਫੋਨ ਕੱਢ ਲਿਆ।

ਇਹ ਵੀ ਪੜ੍ਹੋ: ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

ਘਟਨਾ ਤੋਂ ਬਾਅਦ ਜਦੋਂ ਮੌਕੇ 'ਤੇ ਰੌਲਾ ਪਿਆ ਤਾਂ ਇਕ ਸ਼ੱਕੀ ਵਿਅਕਤੀ ਦੀ ਪਤਨੀ ਆਪਣੀ ਐਕਟਿਵਾ ਲੈ ਕੇ ਮੌਕੇ ਤੋਂ ਫਰਾਰ ਹੋ ਗਈ। ਪੀੜਤ ਦਾ ਦੋਸ਼ ਹੈ ਕਿ ਉਸ ਨੇ ਕੁਝ ਮੁਲਜ਼ਮਾਂ ਦੀ ਪਛਾਣ ਵੀ ਕੀਤੀ ਹੈ ਅਤੇ ਇਕ ਹੋਰ ਵਿਅਕਤੀ, ਜਿਸ 'ਤੇ ਮਿਲੀਭੁਗਤ ਦਾ ਸ਼ੱਕ ਹੈ, ਕੋਲ ਮੁਲਜ਼ਮਾਂ ਦੇ ਮੋਬਾਇਲ ਨੰਬਰ ਵੀ ਮੌਜੂਦ ਸਨ। ਪੀੜਤ ਮੁਤਾਬਕ ਇਹ ਇਕ ਸੰਗਠਿਤ ਗਿਰੋਹ ਦਾ ਕੰਮ ਹੈ ਜੋ ਭੀੜ ਵਾਲੇ ਇਲਾਕਿਆਂ 'ਚ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਪੀੜਤ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਬੱਚਿਆਂ ਸਾਹਮਣੇ ਅਜਿਹੀਆਂ ਵਾਰਦਾਤਾਂ ਹੋਣਾ ਬਹੁਤ ਚਿੰਤਾਜਨਕ ਹੈ ਅਤੇ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਉਸ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ, ਉਸ ਨੂੰ ਬੱਸ ਆਪਣਾ ਫੋਨ ਵਾਪਸ ਚਾਹੀਦਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਕਾਰਨ ਸਥਾਨਕ ਨਿਵਾਸੀਆਂ ਵਿੱਚ ਕਾਫ਼ੀ ਗੁੱਸਾ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ASI ਦੇ ਪੁੱਤ ਦੀ ਅਚਾਨਕ ਹੋਈ ਮੌਤ, 5 ਮਈ ਨੂੰ ਹੋਣਾ ਸੀ ਵਿਆਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News