ਦੋਸਤ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮੌਤ ਦੇ ਮੂੰਹ ’ਚ ਧੱਕਣ ਦੇ ਕੇਸ ’ਚ ਭਗੌੜਾ ਕਾਬੂ

04/01/2021 6:09:33 PM

ਜਲੰਧਰ (ਜ. ਬ.)–ਧੀਣਾ ਪਿੰਡ ਵਿਚ ਆਪਣੇ ਦੋਸਤ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਉਸ ਨੂੰ ਮੌਤ ਦੇ ਮੂੰਹ ਵਿਚ ਧੱਕਣ ਵਾਲੇ ਮੁਲਜ਼ਮ ਨੂੰ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮ ਇਕ ਕੇਸ ਵਿਚ 3 ਸਾਲਾਂ ਤੋਂ ਭਗੌੜਾ ਸੀ। ਉਹ ਆਪਣਾ ਨਾਂ ਅਤੇ ਪਤਾ ਬਦਲ-ਬਦਲ ਕੇ ਰਹਿ ਰਿਹਾ ਸੀ ਪਰ ਜਦੋਂ ਉਹ ਧੀਣਾ ਪਿੰਡ ਸਥਿਤ ਆਪਣੇ ਘਰ ਆਇਆ ਤਾਂ ਸੀ. ਆਈ. ਏ. ਦੀ ਟੀਮ ਨੇ ਸੂਚਨਾ ਮਿਲਦਿਆਂ ਹੀ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਡੈਨੀਅਲ ਉਰਫ ਲੱਭਾ ਪੁੱਤਰ ਰਤਨ ਮਸੀਹ ਵਾਸੀ ਧੀਣਾ ਪਿੰਡ ਵਜੋਂ ਹੋਈ।

ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ

ਸੀ. ਆਈ. ਏ. ਸਟਾਫ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ 27 ਅਪ੍ਰੈਲ 2017 ਨੂੰ ਡੈਨੀਅਲ, ਸੈਮੂਅਲ ਮਸੀਹ ਉਰਫ ਸੈਮ ਪੁੱਤਰ ਗੁਰਮੀਤ ਮਸੀਹ ਵਾਸੀ ਧੀਣਾ ਪਿੰਡ ਦੇ ਹੀ ਰਹਿਣ ਵਾਲੇ ਰਵੀ (18) ਪੁੱਤਰ ਫ੍ਰੈਂਕਲੀ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ ਸਨ। ਦੋ ਦਿਨਾਂ ਬਾਅਦ ਉਹ ਰਵੀ ਨੂੰ ਬੇਸੁੱਧ ਹਾਲਤ ਵਿਚ ਘਰ ਛੱਡ ਗਏ। ਰਵੀ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ ਤਾਂ ਕੁਝ ਹੀ ਸਮੇਂ ਬਾਅਦ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਦੁਬਈ ’ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਸੁਣਾਇਆ ਗਿਆ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਸ਼ੱਕ ਜਤਾਉਣ ’ਤੇ ਥਾਣਾ ਸਦਰ ਦੀ ਪੁਲਸ ਨੇ ਰਵੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਪਤਾ ਲੱਗਾ ਕਿ ਰਵੀ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਣ ਹੋਈ ਹੈ। ਥਾਣਾ ਸਦਰ ਦੀ ਪੁਲਸ ਨੇ ਰਵੀ ਦੇ ਬਿਆਨਾਂ ’ਤੇ ਡੈਨੀਅਲ, ਸੈਮ ਅਤੇ ਰਵੀ ਟੁੱਟ ਵਾਸੀ ਧੀਣਾ ਪਿੰਡ ਵਿਰੁੱਧ ਧਾਰਾ 304, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਸੀ ਅਤੇ ਸੈਮ ਅਤੇ ਰਵੀ ਟੁੱਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਸਾਵਧਾਨ! 10 ਮਿੰਟਾਂ 'ਚ ਦੁੱਗਣੇ ਪੈਸੇ ਹੋਣ ਦੇ ਲਾਲਚ 'ਚ ਤੁਸੀਂ ਵੀ ਨਾ ਇੰਝ ਹੋ ਜਾਓ ਕਿਤੇ ਠੱਗੀ ਦਾ ਸ਼ਿਕਾਰ
ਡੈਨੀਅਲ ਅਪਰਾਧਿਕ ਅਕਸ ਦਾ ਸੀ, ਜੋ ਉਸ ਸਮੇਂ ਫ਼ਰਾਰ ਹੋ ਗਿਆ ਸੀ। ਉਸ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਛੇੜਖਾਨੀ, ਮਾਰਕੁੱਟ, ਘਰ ਵਿਚ ਵੜ ਕੇ ਭੰਨ-ਤੋੜ ਕਰਨਾ, ਅਗਵਾ ਕਰਨਾ ਅਤੇ ਲੁੱਟ-ਖੋਹ ਕਰਨ ਵਰਗੇ 10 ਕੇਸ ਦਰਜ ਹਨ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਇੰਸ. ਰਮਨਦੀਪ ਸਿੰਘ ਨੇ ਕਿਹਾ ਕਿ ਡੈਨੀਅਲ ਨੂੰ ਜਿਸ ਵੀ ਕਿਸੇ ਨੇ ਛੁਪਾਉਣ ਲਈ ਜਗ੍ਹਾ ਿਦੱਤੀ ਹੋਵੇਗੀ, ਉਸ ’ਤੇ ਵੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News