ਹੈਵਾਨੀਅਤ, ਕੰਮ ਸਿਖਾਉਣ ਦੇ ਬਹਾਨੇ ਨਾਬਾਲਗ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ

Wednesday, Nov 20, 2019 - 01:50 PM (IST)

ਹੈਵਾਨੀਅਤ, ਕੰਮ ਸਿਖਾਉਣ ਦੇ ਬਹਾਨੇ ਨਾਬਾਲਗ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ

ਜਲੰਧਰ (ਕਮਲੇਸ਼)— ਟੈਗੋਰ ਨਗਰ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹੀ ਨਕਲੀ ਦੰਦ ਬਣਾਉਣ ਵਾਲਾ ਇਕ ਨੌਜਵਾਨ ਬਿਹਾਰ ਸਥਿਤ ਆਪਣੇ ਪਿੰਡ ਤੋਂ ਗੁਆਂਢੀ ਦੇ ਨਾਬਾਲਗ ਬੇਟੇ ਨੂੰ ਕੰਮ ਸਿਖਾਉਣ ਦੇ ਬਹਾਨੇ ਲੈ ਕੇ ਆਇਆ ਅਤੇ ਪਿਛਲੇ 3 ਮਹੀਨਿਆਂ 'ਚ ਉਸ ਨਾਲ ਬੁਰਾ ਵਿਵਹਾਰ ਕਰਦਾ ਰਿਹਾ। ਮਾਮਲੇ ਦਾ ਖੁਲਾਸਾ ਮੰਗਲਵਾਰ ਨੂੰ ਹੋਇਆ ਅਤੇ ਨੌਜਵਾਨ ਦੇ ਸਰੀਰ 'ਤੇ ਲੋਹੇ ਦੀਆਂ ਤਾਰਾਂ ਮਾਰਨ ਦੇ ਕਾਫੀ ਨਿਸ਼ਾਨੇ ਮਿਲੇ ਹਨ। ਚਾਈਲਡ ਹੈਲਪ ਲਾਈਨ ਦੀ ਮਦਦ ਨਾਲ ਇਹ ਸਾਰਾ ਮਾਮਲਾ ਪੁਲਸ ਤੱਕ ਪੁੱਜਾ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲਿਆ ਹੈ।

PunjabKesari

ਥਾਣਾ ਨੰ. 5 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਚਾਈਲਡ ਹੈਲਪ ਲਾਈਨ ਦੀ ਕਵਿਤਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਟੈਗੋਰ ਨਗਰ 'ਚ ਰਾਜਨ ਨਾਂ ਦਾ ਇਕ ਨੌਜਵਾਨ ਆਪਣੇ ਪਿੰਡ ਤੋਂ ਆਪਣੇ ਗੁਆਂਢੀ ਦਾ ਨਾਬਾਲਗ ਬੇਟਾ ਕੰਮ ਸਿਖਾਉਣ ਦੇ ਬਹਾਨੇ ਲੈ ਕੇ ਆਇਆ ਹੋਇਆ ਸੀ। 
ਦੋਸ਼ੀ ਨੇ ਕੰਮ ਸਿਖਾਉਣ ਤੋਂ ਇਲਾਵਾ 2000 ਰੁਪਏ ਪ੍ਰਤੀ ਮਹੀਨਾ ਅਤੇ ਰਹਿਣ ਨੂੰ ਜਗ੍ਹਾ ਦੇਣ ਦਾ ਭਰੋਸਾ ਦਿੱਤਾ ਸੀ। ਦੋਸ਼ ਹੈ ਕਿ ਪਿਛਲੇ 3 ਮਹੀਨਿਆਂ ਤੋਂ ਲੜਕੇ ਨੂੰ ਲੋਹੇ ਦੀਆਂ ਤਾਰਾਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਮਾਮਲਾ ਪੁਲਸ ਤੱਕ ਪੁੱਜਾ ਤਾਂ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ। ਦੇਰ ਰਾਤ ਪੁਲਸ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਪੀੜਤ ਲੜਕੇ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾਇਆ ਗਿਆ।  


author

shivani attri

Content Editor

Related News