ਸਿਹਤ, ਸੁੰਦਰਤਾ ਤੇ ਸਿਹਤਮੰਦ ਜੀਵਨਸ਼ੈਲੀ ਲਈ ਬੇਹੱਦ ਸਹਾਇਕ ਸਿੱਧ ਹੋਵੇਗੀ ‘ਆਯੁਰਵੇਦ ਐਡਵਾਂਟੇਜ’ ਕਿਤਾਬ

Monday, Mar 11, 2024 - 03:11 PM (IST)

ਜਲੰਧਰ (ਵੰਦਨਾ, ਸ਼ੁਭਿਤਾ)-ਜਲੰਧਰ ਸਥਿਤ ਨਿੱਜੀ ਰੈਸਟੋਰੈਂਟ ’ਚ ‘ਆਯੁਰਵੇਦ ਐਡਵਾਂਟੇਜ’ ਬੁੱਕ ਲਾਂਚਿੰਗ ਇਵੈਂਟ ਕਰਵਾਇਆ ਗਿਆ। ਇਸ ਇਵੈਂਟ ਦਾ ਆਯੋਜਨ ਬੁੱਕ ਕਲੱਬ ‘ਬੁੱਕ ਵਾਰਮਜ਼’ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ਼੍ਰੀ ਬੈਦਨਾਥ ਆਯੁਰਵੇਦ ਭਵਨ ਦੇ ਡਾਇਰੈਕਟਰ ਵਿਕਰਮ ਸ਼ਰਮਾ ਸ਼ਾਮਲ ਰਹੇ। ਜਲੰਧਰ ਦੀ ਉੱਘੀਆਂ ਔਰਤਾਂ ਬੁੱਕ ਲਾਂਚ ਇਵੈਂਟ ਵਿਚ ਸ਼ਾਮਲ ਹੋਈਆਂ। ‘ਆਯੁਰਵੇਦ ਐਡਵਾਂਟੇਜ’ ਕਿਤਾਬ ਦੇ ਲੇਖਕ ਵਿਕਰਮ ਸ਼ਰਮਾ ਹਨ। ਇਸ ਕਿਤਾਬ ਜ਼ਰੀਏ ਉਨ੍ਹਾਂ ਨੇ ਆਯੁਰਵੇਦ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀ ਉਪਲੱਬਧ ਕਰਵਾਈ ਹੈ, ਜੋ ਸਿਹਤ, ਸੁੰਦਰਤਾ ਅਤੇ ਸਿਹਤਮੰਦ ਜੀਵਨਸ਼ੈਲੀ ਲਈ ਬਹੁਤ ਹੀ ਸਹਾਇਕ ਿਸੱਧ ਹੋਣ ਵਾਲੀ ਹੈ। ‘ਬੁੱਕ ਵਾਰਮਜ਼’ ਵੱਲੋਂ ਅੰਜਲੀ ਦਾਦਾ (ਫਾਊਂਡਰ ਸੋਚ ਆਟਿਜ਼ਮ ਸੋਸਾਇਟੀ) ਅਤੇ ਨੰਦਨੀ ਮਿਆਂਗੀ ਨੇ ਸਾਰਿਆਂ ਦਾ ਸਵਾਗਤ ਕੀਤਾ।

ਆਯੁਰਵੇਦ ਮੁਤਾਬਕ ਮਨੁੱਖੀ ਸਿਹਤ ਤਿੰਨ ਚੀਜ਼ਾਂ ਵਾਤ, ਪਿੱਤ ਅਤੇ ਕਫ ’ਤੇ ਨਿਰਭਰ ਕਰਦੀ ਹੈ। ਇਨ੍ਹਾਂ ਤਿੰਨਾਂ ਚੀਜ਼ਾਂ ਬਾਰੇ ਵੀ ਕਿਤਾਬ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ। ਿਸਹਤਮੰਦ ਅਤੇ ਬੀਮਾਰੀ ਮੁਕਤ ਰਹਿਣ ਲਈ ਲਾਈਫ ਸਟਾਈਲ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਨ੍ਹਾਂ ਸਭ ਚੀਜ਼ਾਂ ਦੀ ਡੂੰਘਾਈ ਨਾਲ ਜਾਣਕਾਰੀ ਤੁਹਾਨੂੰ ਇਸ ਕਿਤਾਬ ਵਿਚ ਮਿਲੇਗੀ। ਫੈਸ਼ਨ ਡਿਜ਼ਾਈਨਰ ਨਿਧੀ ਸਰਦਾਨਾ ਅਤੇ ‘ਸੋਚ’ ਦੀ ਮੁਖੀ ਅੰਜਲੀ ਦਾਦਾ ਵੀ ਇਸ ਬੁੱਕ ਲਾਂਚ ਇਵੈਂਟ ਦਾ ਿਹੱਸਾ ਰਹੀ। ਉਨ੍ਹਾਂ ਕਿਹਾ ਿਕ ਆਯੁਰਵੇਦ ਨਾਲ ਜੁੜੀ ਇਹ ਕਿਤਾਬ ਹਰ ਵਰਗ ਲਈ ਬਹੁਤ ਹੀ ਲਾਭਕਾਰੀ ਹੋਣ ਵਾਲੀ ਹੈ। ਸਿਹਤ, ਸੁੰਦਰਤਾ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੁੜੇ ਬਹੁਤ ਸਾਰੇ ਵਿਸ਼ੇ ਕਿਤਾਬ ਵਿਚ ਸਰਲ ਭਾਸ਼ਾ ਵਿਚ ਸਮਝਾਏ ਗਏ ਹਨ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਪਰਤਦਿਆਂ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਉੱਡੇ ਕਾਰ ਦੇ ਪਰਖੱਚੇ, ਇਕ ਦੀ ਮੌਤ

ਇਹ ਕਿਤਾਬ ਮੈਂ ਕੋਵਿਡ ਦੇ ਸਮੇਂ ਵਿਚ ਲਿਖੀ ਸੀ, ਜਿਸ ਦੀ ਪ੍ਰੇਰਣਾ ਮੈਨੂੰ ਮਾਂ ਤੋਂ ਮਿਲੀ ਹੈ। ਉਹ ਇਕ ਕੁਸ਼ਲ ਆਯੁਰਵੈਦਿਕ ਵੈਦ ਹਨ। ਇਸ ਕਿਤਾਬ ਨੂੰ ਲਿਖਣ ਦਾ ਉਦੇਸ਼ ਲੋਕਾਂ ਨੂੰ ਆਯੁਰਵੇਦ ਨਾਲ ਜੁੜੀ ਅਹਿਮ ਜਾਣਕਾਰੀ ਉਪਲੱਬਧ ਕਰਵਾਉਣਾ ਸੀ, ਜੋ ਉਨ੍ਹਾਂ ਨੂੰ ਆਸਾਨੀ ਨਾਲ ਸਮਝ ਆ ਸਕੇ। ਆਯੁਰਵੇਦ ਦੇ ਮੁਤਾਬਕ ਿਸਹਤਮੰਦ ਰਹਿਣ ਲਈ ਤੁਸੀਂ ਕਦੋਂ, ਕਿਵੇਂ ਅਤੇ ਕਿੰਨਾ ਖਾਣਾ ਹੈ, ਇਸ ਸਬੰੰਧੀ ਤੁਹਾਨੂੰ ਕਿਤਾਬ ’ਚ ਵਿਸਥਾਰ ਨਾਲ ਜਾਣਨ ਨੂੰ ਮਿਲੇਗਾ। ਇਹ ਕਿਤਾਬ ਉਨ੍ਹਾਂ ਲੋਕਾਂ ਲਈ ਵੀ ਬਹੁਤ ਲਾਭਦਾਇਕ ਸਾਬਤ ਹੋਵੇਗੀ, ਜਿਨ੍ਹਾਂ ਨੂੰ ਆਯੁਰਵੇਦ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਕਿਤਾਬ ਵਿਚ ਮੋਟਾਪੇ, ਤਣਾਅ ਅਤੇ ਖੂਬਸੂਰਤੀ ਨਾਲ ਸਬੰਧਤ ਨੁਸਖੇ ਵਰਗੇ ਕਈ ਟਾਪਿਕ ਹਨ, ਜਿਨ੍ਹਾਂ ਨੂੰ ਬੜੀ ਆਸਾਨ ਭਾਸ਼ਾ ’ਚ ਸਮਝਾਇਆ ਗਿਆ ਹੈ। -ਵਿਕਰਮ ਸ਼ਰਮਾ, ਡਾਇਰੈਕਟਰ ਸ਼੍ਰੀ ਵੈਦਨਾਥ ਆਯੁਰਵੇਦ ਸਮੂਹ
‘ਆਯੁਰਵੇਦ ਸਾਡਾ ਸੱਭਿਆਚਾਰ ਹੈ ਜੋ ਸਾਡੇ ਜੀਵਨ ਨਾਲ ਸਦੀਆਂ ਤੋਂ ਜੁੜਿਆ ਹੋਇਆ ਹੈ। ਸਰੀਰ ਇਕ ਮੰਦਰ ਹੈ। ਅਸੀਂ ਅੰਦਰੋਂ ਿਸਹਤਮੰਦ ਹੋਵਾਂਗੇ ਤਾਂ ਲੰਮਾ ਅਤੇ ਿਸਹਤਮੰਦ ਜੀਵਨ ਜਿਊ ਸਕਾਂਗੇ ਅਤੇ ਖੁਦ ਨੂੰ ਅੰਦਰੋਂ ਸਿਹਤਮੰਦ ਕਿਵੇਂ ਰੱਖਣਾ ਹੈ, ਇਸਦਾ ਮੂਲ ਮੰਤਰ ਤੁਹਾਨੂੰ ਇਸ ਕਿਤਾਬ ਦੇ ਹਰ ਪੰਨੇ ’ਤੇ ਮਿਲੇਗਾ।’-ਨਿਧੀ ਸਰਦਾਨਾ, ਫੈਸ਼ਨ ਡਿਜ਼ਾਈਨਰ
ਇਹ ਕਿਤਾਬ ਸਾਡੇ ਲਈ ਇਕ ਤੋਹਫਾ ਹੈ, ਜਿਸ ਨੂੰ ਹਰ ਿਕਸੇ ਨੂੰ ਪੜ੍ਹਨਾ ਚਾਹੀਦਾ ਹੈ। ਖੁਦ ਨੂੰ ਤਣਾਅ-ਮੁਕਤ ਰੱਖ ਕੇ ਜੀਵਨ ਨੂੰ ਿਸਹਤਮੰਦ ਕਿਵੇਂ ਬਣਾਈ ਰੱਖਣਾ ਹੈ, ਅਜਿਹੇ ਬਹੁਤ ਸਾਰੇ ਮਹੱਤਵਪੂਰਨ ਵਿਸ਼ੇ ਤੁਹਾਨੂੰ ਇਸ ਕਿਤਾਬ ਵਿਚ ਪੜ੍ਹਨ ਨੂੰ ਮਿਲਣਗੇ। ਕਿਤਾਬਾਂ ਸਾਡੀ ਦੋਸਤ ਬਣ ਕੇ ਸਾਡੇ ਨਾਲ ਚੱਲਦੀਆਂ ਹਨ। ‘ਆਯੁਰਵੇਦ ਐਡਵਾਂਟੇਜ’ ਵੀ ਸਾਨੂੰ ਇਕ ਵੱਖਰੀ ਹੀ ਦੁਨੀਆ ਿਵਚ ਲਿਜਾਵੇਗੀ, ਜਿੱਥੇ ਸਾਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੇਗੀ। -ਅੰਜਲੀ ਦਾਦਾ, ਪ੍ਰੈਜ਼ੀਡੈਂਟ ਆਟਿਜ਼ਮ ਸੋਸਾਇਟੀ ਐੱਨ. ਜੀ. ਓ.

ਇਹ ਵੀ ਪੜ੍ਹੋ: ਭਾਖੜਾ ਨਹਿਰ ਦੇ ਕਿਨਾਰੇ ਦੀਆਂ ਟਾਈਲਾਂ ਬੈਠਣ ਨਾਲ ਪਿਆ ਪਾੜ, ਦਹਿਸ਼ਤ ’ਚ ਲੋਕ, BBMB ਦਾ ਅਹਿਮ ਬਿਆਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News