ਜਲੰਧਰ ’ਚ ਇਨਸਾਨੀਅਤ ਸ਼ਰਮਸਾਰ : ਕੂੜੇ ਦੇ ਡੰਪ ਨੇੜਿਓਂ ਮਿਲੀ ਨਵਜੰਮੀ ਬੱਚੀ ਦੀ ਲਾਸ਼

12/21/2021 1:29:23 PM

ਜਲੰਧਰ (ਸੁਧੀਰ) : ਸਥਾਨਕ ਪ੍ਰਤਾਪ ਬਾਗ ਨਜ਼ਦੀਕ ਸਥਿਤ ਕੂੜੇ ਦੇ ਡੰਪ ਨੇੜਿਓਂ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਬੀਤੀ ਸਵੇਰ ਜਦੋਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਸਫ਼ਾਈ ਕਰਨ ਲੱਗੇ ਤਾਂ ਕਰਮਚਾਰੀ ਨੇ ਦੇਖਿਆ ਕਿ ਇਕ ਕੱਪੜੇ ’ਚ ਨਵਜਾਤ ਬੱਚੀ ਸੀ, ਜਿਸ ਦੇ ਸਰੀਰ ’ਤੇ ਥੋੜ੍ਹਾ ਲਹੂ ਲੱਗਿਆ ਹੋਇਆ ਸੀ ਅਤੇ ਉਸ ਦੇ ਕੁਝ ਕੁਝ ਸਾਹ ਚੱਲ ਰਹੇ ਸਨ। ਅਜਿਹਾ ਦੇਖ ਕੇ ਕਰਮਚਾਰੀਆਂ ਅਤੇ ਆਸ ਪਾਸ ਤੋਂ ਗੁਜ਼ਰ ਰਹੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਜਦੋਂ ਤੱਕ ਪੁਲਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।  

ਇਹ ਵੀ ਪੜ੍ਹੋ : ਜਲੰਧਰ: ਸਹੁਰਿਆਂ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ

ਥਾਣਾ ਨੰਬਰ 3 ਦੇ ਇੰਚਾਰਜ ਮੁਕੇਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਸ ਪਾਸ ਦੇ ਇਲਾਕਿਆਂ ਦੇ ਸੀ.ਸੀ.ਟੀ. ਵੀ ਕਮਰੇ ਚੈੱਕ ਕਰ ਰਹੀ ਹੈ। ਪੁਲਸ ਵਲੋਂ ਆਸ ਪਾਸ ਦੇ ਹਸਪਤਾਲਾਂ ਅਤੇ ਨਰਸਾਂ ਤੋਂ ਵੀ  ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਪੁਲਸ ਨੇ ਨੇੜੇ ਦੇ ਦੁਕਾਨਦਾਰਾਂ ਦਾ ਸੀ. ਸੀ.ਟੀ. ਵੀ. ਕੈਮਰੇ ਵੀ ਚੈਕ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।


Anuradha

Content Editor

Related News