‘ਪੰਜਾਬ ਕੇਸਰੀ ਗਰੁੱਪ’ ਵੱਲੋਂ ਲਾਇਆ ਖ਼ੂਨ ਦਾਨ ਕੈਂਪ ਸ਼ਲਾਘਾਯੋਗ ਉਪਰਾਲਾ: ਸੁਖਜੀਤ ਸੀਚੇਵਾਲ

Saturday, Sep 10, 2022 - 02:00 PM (IST)

‘ਪੰਜਾਬ ਕੇਸਰੀ ਗਰੁੱਪ’ ਵੱਲੋਂ ਲਾਇਆ ਖ਼ੂਨ ਦਾਨ ਕੈਂਪ ਸ਼ਲਾਘਾਯੋਗ ਉਪਰਾਲਾ: ਸੁਖਜੀਤ ਸੀਚੇਵਾਲ

ਸੁਲਤਾਨਪੁਰ ਲੋਧੀ (ਸੋਢੀ, ਧੀਰ, ਧੰਜੂ, ਅਸ਼ਵਨੀ)-‘ਪੰਜਾਬ ਕੇਸਰੀ ਗਰੁੱਪ’ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਅਤੇ ਐੱਸ. ਐੱਮ. ਓ. ਡਾ. ਰਵਿੰਦਰਪਾਲ ਸ਼ੁੱਭ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ‘ਪੰਜਾਬ ਕੇਸਰੀ ਗਰੁੱਪ’ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 41ਵੀਂ ਬਰਸੀ ਮੌਕੇ ਵਿਸ਼ਾਲ ਖ਼ੂਨ ਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਰੀਬਨ ਕੱਟ ਕੇ ਮੁੱਖ ਮਹਿਮਾਨ ਵੱਜੋਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਸੁਖਜੀਤ ਸਿੰਘ ਜੀ ਸੀਚੇਵਾਲ ਵਾਲਿਆਂ ਨੇ ਕੀਤਾ, ਜਦਕਿ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਜਸਪਾਲ ਸਿੰਘ ਨੀਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਦੇ ਪ੍ਰਧਾਨ ਵਰੁਣ ਸ਼ਰਮਾ, ਜਸਵੰਤ ਸਿੰਘ ਨੰਡਾ ਮੈਨੇਜਰ ਗੁ. ਬੇਬੇ ਨਾਨਕੀ ਜੀ, ਭਾਈ ਜੇ. ਪੀ. ਸਿੰਘ ਸੈਕਟਰੀ ਗੁ. ਬੇਬੇ ਨਾਨਕੀ ਆਦਿ ਉਚੇਚੇ ਤੌਰ ’ਤੇ ਸ਼ਾਮਲ ਹੋਏ।

ਖ਼ੂਨ ਦਾਨ ਕੈਂਪ ਦੀ ਆਰੰਭਤਾ ਕਰਵਾਉਂਦੇ ਹੋਏ ਬਾਬਾ ਸੁਖਜੀਤ ਸਿੰਘ ਸੀਚੇਵਾਲ ਨੇ ਕਿਹਾ ਕਿ ‘ਪੰਜਾਬ ਕੇਸਰੀ ਗਰੁੱਪ’ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਖੂਨ ਦਾਨ ਇਕ ਐਸਾ ਮਹਾਨ ਦਾਨ ਹੈ, ਜੋ ਦੂਜਿਆਂ ਦੀ ਜ਼ਿੰਦਗੀ ਬਚਾਉਣ ’ਚ ਸਹਾਈ ਹੁੰਦਾ ਹੈ। ਇਹੋ ਮਨੁੱਖਤਾ ਦੀ ਵੱਡੀ ਸੇਵਾ ਹੈ। ਇਸ ਸਮੇਂ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਖੂਨਦਾਨ ਕੈਂਪ ’ਚ ਸੁਲਤਾਨਪੁਰ ਲੋਧੀ ਵਿਖੇ 44 ਯੂਨਿਟ ਦਾਨ ਕੀਤਾ ਗਿਆ। ਖ਼ੂਨ ਇਕੱਤਰ ਕਰਨ ਲਈ ਪੰਜਾਬ ਰਾਜ ਬਲੱਡ ਟ੍ਰਾਸਫਿਊਜ਼ਨ ਕੌਂਸਲ ਦੀ ਟੀਮ ਡਾ. ਅਸ਼ੀਸ਼ ਸਰਾਫ, ਸਿਸਟਰ ਗੁਰਜੀਤ ਟੈਕਨੀਸ਼ੀਅਨ, ਡਾ. ਬਲਦੇਵ, ਗੁਰਪ੍ਰਤਾਪ, ਸਿਸਟਰ ਸੁਧਾ, ਤਰਨਜੀਤ, ਦਲਜੀਤ ਤੇ ਜਸਵਿੰਦਰ ਸਿੰਘ ਐੱਮ. ਐੱਲ. ਟੀ. ਨੇ ਵਿਸ਼ੇਸ਼ ਤੌਰ ’ਤੇ ਡਿਊਟੀ ਬਾਖੂਬੀ ਨਿਭਾਈ। ਸਾਰੇ ਡੋਨਰਾਂ ਦਾ ਬਲੱਡ ਵਾਰੋ-ਵਾਰੀ ਇਕੱਠਾ ਕਰ ਕੇ ਸੰਭਾਲ ਕੀਤਾ, ਜੋ ਕਿ ਲੋੜੀਂਦੇ ਟੈਸਟ ਕਰਨ ਉਪਰੰਤ ਸਿਵਲ ਹਸਪਤਾਲ ਕਪੂਰਥਲਾ ਦੀ ਬਲੱਡ ਬੈਂਕ ’ਚ ਸਟੋਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

PunjabKesari

ਖ਼ੂਨ ਦਾਨ ਕੈਂਪ ਦੀ ਸਫ਼ਲਤਾ ਲਈ ਪ੍ਰਤੀਨਿਧੀ ਸੁਰਿੰਦਰਪਾਲ ਸਿੰਘ ਸੋਢੀ, ਦੀਪਕ ਧੀਰ, ਬਲਬੀਰ ਸਿੰਘ ਧੰਜੂ, ਅਸ਼ਵਨੀ ਜੋਸ਼ੀ, ਚੰਦਰ ਮੜ੍ਹੀਆ, ਬਿਕਰਮਪਾਲ ਵਿੱਕੀ ਤਲਵੰਡੀ, ਪ੍ਰਤੀਨਿਧੀ ਡਾ. ਸੁਨੀਲ ਧੀਰ ਸਾਬਕਾ ਪ੍ਰਧਾਨ ਦੇ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਦੇ ਪ੍ਰਧਾਨ ਵਰੁਣ ਸ਼ਰਮਾ, ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਚੇਅਰਮੈਨ ਅਨੁਸ਼ਾਸ਼ਨੀ ਕਮੇਟੀ, ਜਨਰਲ ਸੈਕਟਰੀ ਬਲਵਿੰਦਰ ਸਿੰਘ ਧਾਲੀਵਾਲ, ਸੈਕਟਰੀ ਕੰਵਲਪ੍ਰੀਤ ਸਿੰਘ ਕੌੜਾ, ਮੀਤ ਪ੍ਰਧਾਨ ਰਣਜੀਤ ਸਿੰਘ ਚੰਦੀ, ਮੀਤ ਪ੍ਰਧਾਨ ਦਿਲਬਾਗ ਸਿੰਘ, ਦੀਪਕ ਸ਼ਰਮਾ, ਸਿਮਰਨਜੀਤ ਸਿੰਘ ਮਰੋਕ, ਨਵਕਿਰਨ ਲਾਹੌਰੀਆ, ਜਰਨੈਲ ਸਿੰਘ ਖਿੰਡਾ, ਗੁਰਪ੍ਰੀਤ ਸਿੰਘ ਢੋਟ, ਕਰਨ ਪੁਰੀ, ਮੁੱਖ ਸਲਾਹਕਾਰ ਮਨੋਜ ਸ਼ਰਮਾ, ਪ੍ਰੈੱਸ ਕਲੱਬ ਦੀ ਮੁੱਖ ਬੁਲਾਰਾ ਕੁਲਵਿੰਦਰ ਕੌਰ ਕੰਵਲ ਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਰਵਿੰਦਰ ਪਾਲ ਸ਼ੁਭ, ਰਾਕੇਸ਼ ਨੀਟੂ ਪ੍ਰਧਾਨ ਸ਼ਿਵ ਮੰਦਰ ਚੌੜਾ ਖੂਹ, ਜਗਜੀਤ ਸਿੰਘ ਚੰਦੀ ਸੀਨੀਅਰ ਆਗੂ, ਡਿੰਪਲ ਟੰਡਨ ਨੇ ਸਹਿਯੋਗ ਕੀਤਾ।

ਇਨ੍ਹਾਂ ਨੇ ਕੀਤਾ ਖ਼ੂਨ ਦਾਨ 
ਕੈਂਪ ਦੌਰਾਨ ਐੱਸ. ਐੱਮ. ਓ. ਡਾ. ਰਵਿੰਦਰ ਪਾਲ ਸ਼ੁਭ, ਡਾ. ਜਸਪ੍ਰੀਤ ਸਿੰਘ, ਸਿਵਲ ਹਸਪਤਾਲ ਦੇ ਕਰਮਚਾਰੀ ਸਾਹਿਲ ਥਾਪਰ, 108 ਐਬੂਲੈਂਸ ਦੇ ਡਰਾਈਵਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ, ਦੀਪਕ ਧੀਰ ਪ੍ਰਤੀਨਿਧੀ, ਸਿਮਰਨਜੀਤ ਸਿੰਘ, ਬਲਵੰਤ ਸਿੰਘ, ਨਵਜੋਤ ਸਿੰਘ, ਪ੍ਰਭਦੀਪ ਸਿੰਘ, ਲਵ ਅਰੋੜਾ, ਮੇਜਰ ਸਿੰਘ, ਸੀਤਲ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਜ ਸਿੰਘ ਰਾਜੂ ਢਿੱਲੋਂ ਸਰਪੰਚ, ਵਰਿੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਜਰਨੈਲ ਸਿੰਘ ਖਿੰਡਾ, ਯੁਵਰਾਜ ਸਿੰਘ, ਰਛਪਾਲ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਕੁਮਾਰ, ਪਰਵੇਸ਼, ਕਰਮਜੀਤ ਸਿੰਘ ਕੌੜਾ ਜ਼ਿਲਾ ਪ੍ਰਧਾਨ ਕਿਸਾਨ ਵਿੰਗ ਆਪ, ਮਨਜੀਤ ਸਿੰਘ ‘ਆਪ’ ਆਗੂ, ਰਵੀ ਦਫਤਰ ਪ੍ਰੈੱਸ ਕਲੱਬ, ਤਰਲੋਕ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਚੰਦੀ ਰਣਧੀਰਪੁਰ, ਲਖਵਿੰਦਰ ਸਿੰਘ ਪੰਡੋਰੀ ਮੁਹੱਲਾ, ਅਵਤਾਰ ਸਿੰਘ, ਤਰਸੇਮ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਵਿਜੇ ਕੁਮਾਰ, ਸਿਮਰਨਜੀਤ ਸਿੰਘ ਮਰੋਕ, ਸਰਵਨ ਸਿੰਘ ਬਾਵਾ ਤਲਵੰਡੀ ਚੌਧਰੀਆਂ, ਤਰੁਣ, ਨਰਿੰਦਰ ਸਿੰਘ ਖਿੰਡਾ ਸੀਨੀਅਰ ‘ਆਪ’ ਆਗੂ, ਅਮਰੀਕ ਸਿੰਘ ‘ਆਪ’, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ ਨੰਬਰਦਾਰ ਸ਼ਾਹਵਾਲਾ ‘ਆਪ’ ਆਗੂ ਸਮੇਤ ਕੁੱਲ 44 ਵਿਅਕਤੀਆਂ ਖ਼ੂਨ ਦਾਨ ਕੀਤਾ।

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

PunjabKesari

‘ਜਗ ਬਾਣੀ’ ਅਦਾਰਾ ਮਨੁੱਖਤਾ ਦੀ ਭਲਾਈ ਲਈ ਕਰ ਰਿਹਾ ਵੱਡੀ ਸੇਵਾ : ਸੱਜਣ ਸਿੰਘ
ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਅਰਜੁਨਾ ਐਵਾਰਡੀ ਰਿਟਾ. ਐੱਸ. ਐੱਸ. ਪੀ. ਨੇ ਲਾਲਾ ਜਗਤ ਨਾਰਾਇਣ ਜੀ ਦੀ 41ਵੀਂ ਬਰਸੀ ਮੌਕੇ ਸਿਵਲ ਹਸਤਪਤਾਲ ’ਚ ਲਗਾਏ ਖੂਨਦਾਨ ਕੈਂਪ ਦੀ ਸ਼ਲਾਘਾ ਕਰਦੇ ਹੋਏ ਖੂਨਦਾਨ ਕਰਨ ਵਾਲੇ ਵੀਰਾਂ ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਸਨਮਾਨ ਪੱਤਰ ਦਿੱਤੇ ਗਏ। ਸੱਜਣ ਸਿੰਘ ਨੇ ਕਿਹਾ ਕਿ ‘ਜਗ ਬਾਣੀ’ ਅਦਾਰਾ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੱਤਰਕਾਰਤਾ ਦੇ ਖੇਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਅਖਬਾਰਾਂ ’ਚ ਛਾਪ ਕੇ ਲੋਕਾਂ ਦੀ ਭਲਾਈ ਕੀਤੀ ਜਾਂਦੀ ਹੈ, ਉੱਥੇ ਆਮ ਜਨਤਾ ਦੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਲਈ ‘ਜਗ ਬਾਣੀ’ ਗਰੁੱਪ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਖੂਨਦਾਨ ਕੈਂਪ ਦੀ ਸਫਲਤਾ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਜਨਤਾ ਦੀ ਭਲਾਈ ਲਈ ਅਦਾਰੇ ਨਾਲ ਡਟ ਕੇ ਸਹਿਯੋਗ ਕਰਦੀ ਹੈ।

ਇਸ ਸਮੇਂ ਨਰਿੰਦਰ ਸਿੰਘ ਖਿੰਡਾ, ਰਾਜਿੰਦਰ ਸਿੰਘ ਜੈਨਪੁਰ, ਲਵਪ੍ਰੀਤ ਸਿੰਘ, ਸੁਰਿੰਦਰ ਕੁਮਾਰ ਅਰੋੜਾ ਪ੍ਰਧਾਨ, ਕਮਲਪ੍ਰੀਤ ਸਿੰਘ ਸੋਨੀ, ਪਰਵਿੰਦਰ ਸਿੰਘ ਜੈਨਪੁਰ, ਗੁਰਚਰਨ ਸਿੰਘ ਬਿੱਟੂ ਜੈਨਪੁਰ, ਅਰਸ਼ਦੀਪ ਸਿੰਘ, ਜਸਵੰਤ ਸਿੰਘ ਨੰਡਾ ਮੈਨੇਜਰ ਬੇਬੇ ਨਾਨਕੀ ਜੀ, ਮੇਜਰ ਸਿੰਘ ਜੈਨਪੁਰ, ਰਾਜਿੰਦਰ ਸਿੰਘ, ਰਾਮ ਪ੍ਰਕਾਸ਼, ਹਰਦੀਪ ਸਿੰਘ ਚੀਮਾ, ਜੋਗਿੰਦਰ ਸਿੰਘ ਨੰਬਰਦਾਰ ਸ਼ਾਹਵਾਲਾ, ਬਲਵਿੰਦਰ ਸਿੰਘ ਜੈਨਪੁਰ, ਮਨਜੀਤ ਸਿੰਘ ਜੈਨਪੁਰ, ਮੁਖਤਾਰ ਸਿੰਘ ਝੱਲ ਲੇਈ ਵਾਲਾ ਆਦਿ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ’ਚ ਜਲਦ ਹੋਵੇਗਾ ਲਾਗੂ, ਅਗਲੇ ਹਫ਼ਤੇ ਹੋ ਸਕਦੈ ਵੱਡਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News