ਨਰਾਤਿਆਂ ’ਚ ਸਬ-ਰਜਿਸਟਰਾਰ ਦਫ਼ਤਰਾਂ ਵਿਚ ਕੰਮਕਾਜ ਨੇ ਫੜੀ ਰਫ਼ਤਾਰ, NOC ਨੂੰ ਲੈ ਕੇ ਹਾਲੇ ਵੀ ਅੜਿੱਕਾ

Thursday, Sep 25, 2025 - 05:59 PM (IST)

ਨਰਾਤਿਆਂ ’ਚ ਸਬ-ਰਜਿਸਟਰਾਰ ਦਫ਼ਤਰਾਂ ਵਿਚ ਕੰਮਕਾਜ ਨੇ ਫੜੀ ਰਫ਼ਤਾਰ, NOC ਨੂੰ ਲੈ ਕੇ ਹਾਲੇ ਵੀ ਅੜਿੱਕਾ

ਜਲੰਧਰ (ਚੋਪੜਾ)–ਸਰਾਧ ਉਪਰੰਤ ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਸਥਿਤ ਸਬ-ਰਜਿਸਟਰਾਰ ਦਫ਼ਤਰਾਂ ਵਿਚ ਕੰਮਕਾਜ ਦੀ ਰਫ਼ਤਾਰ ਪਰਤ ਆਈ ਹੈ। ਕਈ ਦਿਨਾਂ ਦੀ ਸੁਸਤੀ ਤੋਂ ਬਾਅਦ ਹੁਣ ਰਜਿਸਟਰੀ ਅਤੇ ਪ੍ਰਾਪਰਟੀ ਸਬੰਧੀ ਦਸਤਾਵੇਜ਼ਾਂ ਦੀ ਮਨਜ਼ੂਰੀ ਲਈ ਵੱਡੀ ਗਿਣਤੀ ਵਿਚ ਲੋਕ ਦਫ਼ਤਰਾਂ ਦਾ ਰੁਖ਼ ਕਰ ਰਹੇ ਹਨ, ਹਾਲਾਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਐੱਨ. ਓ. ਸੀ. ਤੋਂ ਬਿਨਾਂ ਰਜਿਸਟਰੀ ’ਤੇ ਰੋਕ ਅਤੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿੱਤੀ ਗਈ ਛੋਟ ਦੀ ਮਿਆਦ ਖ਼ਤਮ ਹੋਣ ਕਾਰਨ ਹਾਲੇ ਅੜਿੱਕਾ ਬਣਿਆ ਹੋਇਆ ਹੈ ਅਤੇ ਦਫ਼ਤਰਾਂ ਦੀ ਕਾਰਜਪ੍ਰਣਾਲੀ ਪੂਰੀ ਤਰ੍ਹਾਂ ਸੁਚਾਰੂ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ

ਪਿਛਲੇ 2 ਹਫ਼ਤੇ ਸਰਾਧ ਪੱਖ ਕਾਰਨ ਰਜਿਸਟਰੀ ਦਾ ਕੰਮ ਲੱਗਭਗ ਠੱਪ ਰਿਹਾ। ਲੋਕ ਧਾਰਮਿਕ ਮਾਨਤਾਵਾਂ ਕਾਰਨ ਸਰਾਧਾਂ ਵਿਚ ਪ੍ਰਾਪਰਟੀ ਦੀ ਖ਼ਰੀਦੋ-ਫਰੋਖਤ ਜਾਂ ਨਵੇਂ ਕੰਮ ਤੋਂ ਬਚਦੇ ਹਨ। ਹੁਣ ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਲੋਕਾਂ ਵਿਚ ਉਤਸ਼ਾਹ ਵੇਖਿਆ ਜਾ ਰਿਹਾ ਹੈ। ਪਿਛਲੇ ਦਿਨ ਤੋਂ ਸਬ-ਰਜਿਸਟਰਾਰ ਜਲੰਧਰ-1 ਅਤੇ ਜਲੰਧਰ-2 ਦਫ਼ਤਰਾਂ ਵਿਚ ਰਜਿਸਟਰੀ ਕਰਵਾਉਣ ਵਾਲਿਆਂ ਦੀ ਭੀੜ ਵੇਖਣ ਨੂੰ ਮਿਲੀ। ਸਬ-ਰਜਿਸਟਰਾਰ-1 ਦਫ਼ਤਰ ਵਿਚ ਬੀਤੇ ਦਿਨ 95 ਲੋਕਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ, ਜਿਨ੍ਹਾਂ ਵਿਚੋਂ 93 ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ, ਜਦਕਿ ਸਬ-ਰਜਿਸਟਰਾਰ-2 ਦਫ਼ਤਰ ਵਿਚ 55 ਦਸਤਾਵੇਜ਼ਾਂ ਨੂੰ ਅਪਰੂਵਲ ਮਿਲੀ। ਸਰਾਧਾਂ ਦੌਰਾਨ ਇਹ ਅੰਕੜਾ ਕ੍ਰਮਵਾਰ 60 ਅਤੇ 40 ਤਕ ਹੀ ਸੀਮਤ ਰਹਿ ਗਿਆ ਸੀ। ਇਸ ਤੋਂ ਸਪੱਸ਼ਟ ਹੈ ਕਿ ਧਾਰਮਿਕ ਉਤਸਵਾਂ ਨੇ ਕੰਮਕਾਜ ਦੀ ਰਫ਼ਤਾਰ ਨੂੰ ਨਵੀਂ ਊਰਜਾ ਦਿੱਤੀ ਹੈ।

ਉਥੇ ਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਪ੍ਰਾਪਰਟੀ ਦੀ ਰਜਿਸਟਰੀ ਤੋਂ ਪਹਿਲਾਂ ਸਬੰਧਤ ਵਿਭਾਗਾਂ ਤੋਂ ਐੱਨ. ਓ. ਸੀ. ਲੈਣੀ ਜ਼ਰੂਰੀ ਹੋਵੇਗੀ। ਇਸ ਨਿਯਮ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਪ੍ਰਾਪਰਟੀ ਵਿਵਾਦ ਮੁਕਤ ਅਤੇ ਸਰਕਾਰੀ ਨਿਯਮਾਂ ਅਨੁਸਾਰ ਹੋਵੇ। ਹਾਲਾਂਕਿ ਇਸ ਪ੍ਰਕਿਰਿਆ ਵਿਚ ਸਮਾਂ ਜ਼ਿਆਦਾ ਲੱਗਣ ਕਾਰਨ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਦੋਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਵਾਰ ਐੱਨ. ਓ. ਸੀ. ਵਿਚ ਤਕਨੀਕੀ ਰੁਕਾਵਟ ਆ ਜਾਂਦੀ ਹੈ, ਜਿਸ ਨਾਲ ਲੈਣ-ਦੇਣ ਰੁਕ ਜਾਂਦਾ ਹੈ। ਉਥੇ ਹੀ ਪੰਜਾਬ ਸਰਕਾਰ ਨੇ 31 ਅਗਸਤ ਤਕ ਪੁਰਾਣੇ ਸੌਦਿਆਂ ਦੀ ਰਜਿਸਟਰੀ ਕਰਨ ਲਈ ਅਸਥਾਈ ਛੋਟ ਦਿੱਤੀ ਸੀ ਪਰ ਇਹ ਮਿਆਦ ਬੀਤ ਜਾਣ ਤੋਂ ਬਾਅਦ ਹੁਣ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਗਿਆ। ਨਤੀਜੇ ਵਜੋਂ ਸਬ-ਰਜਿਸਟਰਾਰ ਦਫਤਰਾਂ ਦਾ ਕੰਮ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀ ਥੋੜ੍ਹਾ ਸੰਭਲ ਕੇ! ਮੰਡ ਖੇਤਰ ਦੇ ਪਿੰਡਾਂ 'ਚ ਮੰਡਰਾ ਰਿਹੈ ਅਜੇ ਵੀ ਖ਼ਤਰਾ, ਮੁਸ਼ਕਿਲ 'ਚ ਪਏ ਕਿਸਾਨ

ਸਬ-ਰਜਿਸਟਰਾਰ-2 ਜਗਤਾਰ ਿਸੰਘ ਅਤੇ ਸਬ-ਰਜਿਸਟਰਾਰ-1 ਦਮਨਵੀਰ ਸਿੰਘ ਨੇ ਕਿਹਾ ਕਿ ਨਰਾਤਿਆਂ ਕਾਰਨ ਦਫਤਰਾਂ ਵਿਚ ਰੌਣਕ ਪਰਤ ਆਈ ਹੈ, ਹਾਲਾਂਕਿ ਹਾਈ ਕੋਰਟ ਦੇ ਹੁਕਮ ਅਤੇ ਐੱਨ. ਓ. ਸੀ. ਦੀ ਲਾਜ਼ਮੀਅਤਾ ਕਾਰਨ ਹਾਲੇ ਵੀ ਕਈ ਰਜਿਸਟਰੀਆਂ ਅਟਕੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਲਾਲ ਲਕੀਰ ਵਿਚ ਆਉਂਦੀਆਂ ਪ੍ਰਾਪਰਟੀਆਂ ਅਤੇ ਜਿਨ੍ਹਾਂ ਪ੍ਰਾਪਰਟੀਆਂ ਦਾ 1995 ਤੋਂ ਪਹਿਲਾਂ ਦਾ ਰਜਿਸਟਰੀ ਦਸਤਾਵੇਜ਼ ਮਨਜ਼ੂਰ ਹੈ, ਉਨ੍ਹਾਂ ਪ੍ਰਾਪਰਟੀਆਂ ਲਈ ਐੱਨ. ਓ. ਸੀ. ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਐੱਨ. ਓ. ਸੀ. ਸਬੰਧੀ ਨਵੀਂ ਗਾਈਡਲਾਈਨ ਜਾਰੀ ਕਰ ਦੇਵੇ ਤਾਂ ਪ੍ਰਕਿਰਿਆ ਕਾਫੀ ਆਸਾਨ ਹੋ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਤੇ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News