ਟਾਂਡਾ ''ਚ ਭਾਜਪਾ ਵਰਕਰਾਂ ਨੇ ਫੂਕਿਆ ਪਾਕਿਸਤਾਨ ਸਰਕਾਰ ਦਾ ਪੁਤਲਾ

01/05/2020 1:49:29 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਅਤੇ ਪਥਰਾਅ ਦੇ ਵਿਰੋਧ 'ਚ ਭਾਜਪਾ ਵਰਕਰਾਂ ਨੇ ਅੱਜ ਟਾਂਡਾ 'ਚ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪਾਕਿਸਤਾਨ ਸਰਕਾਰ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਸਾੜਦੇ ਮੰਡਲ ਪ੍ਰਧਾਨ ਭਾਜਪਾ ਅਨਿਲ ਗੋਰਾ ਦੀ ਅਗਵਾਈ 'ਚ ਸ੍ਰੀ ਮਹਾਂਦੇਵ ਮੰਦਰ ਇਕੱਠੇ ਹੋਏ ਭਾਜਪਾ ਵਰਕਰਾਂ ਨੇ ਸਰਕਾਰੀ ਹਸਪਤਾਲ ਚੌਕ 'ਚ ਜਾ ਕੇ ਜਮ ਕੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ।ਇਸ ਮੌਕੇ ਮੌਜੂਦ ਭਾਜਪਾ ਆਗੂ ਜਵਾਹਰ ਖੁਰਾਣਾ ਅਤੇ ਮੰਡਲ ਪ੍ਰਧਾਨ ਗੋਰਾ ਨੇ ਆਖਿਆ ਸ੍ਰੀ ਨਨਕਾਣਾ ਸਾਹਿਬ ਵਿਖੇ ਜੋ ਕੁਝ ਹੋਇਆ ਉਹ ਸਹਿਣਯੋਗ ਨਹੀਂ ਹੈ ਅਤੇ ਅਸੀਂ ਉਸ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਧਮਕੀਆਂ ਦੇਣਾ ਅਤੇ ਗੁਰਦੁਆਰੇ ਦਾ ਨਾਮ ਤਬਦੀਲ ਕਰਨ ਦੀ ਗੱਲ ਕਰਨੀ ਅਤੇ ਸਿੱਖਾਂ ਨੂੰ ਪਾਕਿਸਤਾਨ 'ਚੋਂ ਕੱਢ ਦੇਣ ਦੀ ਧਮਕੀ ਦੇਣ ਗੱਲ ਕਰਨੀ ਪਾਕਿਸਤਾਨ ਦੀ ਵੱਡੀ ਕਰਤੂਤ ਹੈ।

ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਘੱਟ ਗਿਣਤੀ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਅਤੇ ਗੁਰਦੁਆਰਾ ਸਾਹਿਬ ਉੱਤੇ ਪਥਰਾਅ ਕਰਵਾਉਣ ਲਈ ਲੋਕਾਂ ਨੂੰ ਉਕਸਾਉਣ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਕੇਵਲ ਖੁਰਾਣਾ, ਲਾਲਾ ਬਿਸ਼ਨ ਦਾਸ, ਗੁਰਮੀਤ ਬਿੱਟੂ, ਪਦਮ ਬੇਦੀ, ਚੰਦਰ ਮੋਹਨ ਲਾਡੀ, ਲਲਿਤ ਕੁਮਾਰ, ਪਵਨ ਕੁਮਾਰ, ਦੀਪਕ ਸੇਠੀ, ਰਾਜੀਵ ਖੰਨਾ, ਵਿਨੋਦ ਖੋਸਲਾ, ਬਿਮਲ ਅਰੋੜਾ, ਰਾਜਨ ਸੋਂਧੀ, ਸੰਦੀਪ ਖੰਨਾ, ਚਮਨ ਲਾਲ ਸ਼ਰਮਾ, ਚਰਨਜੀਤ ਸਿੰਘ, ਕਮਲ ਜੈਨ, ਕੀਮਤੀ ਲਾਲ ਅਤੇ ਹੋਰ ਭਾਜਪਾ ਵਰਕਰ ਮੌਜੂਦ ਸਨ।


shivani attri

Content Editor

Related News