ਭਾਜਪਾ ਮੰਡਲ ਟਾਂਡਾ ਨੇ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ

07/02/2020 3:32:44 PM

ਟਾਂਡਾ ਉੜਮੁੜ(ਮੋਮੀ,ਪੰਡਿਤ) - ਭਾਜਪਾ ਮੰਡਲ ਟਾਂਡਾ ਦੀ ਮੀਟਿੰਗ ਮੰਡਲ ਪ੍ਰਧਾਨ ਅਨਿਲ ਗੋਰਾ ਦੀ ਅਗਵਾਈ ਵਿਚ ਟਾਂਡਾ ਵਿਖੇ ਹੋਈ। ਜਿਸ ਵਿਚ ਭਾਜਪਾ ਜਨ ਸੰਪਰਕ ਇੰਚਾਰਜ ਸੰਦੀਪ ਖੰਨਾ 'ਤੇ ਕੌਮੀ ਅੈਗਜ਼ੈਕਟਿਵ ਮੈਂਬਰ ਜਵਾਹਰ ਖੁਰਾਣਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਇਸ ਮੌਕੇ ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਅਤੇ  ਉਪਲਬੱਧੀਆਂ ਬਾਰੇ ਦੱਸਿਆ ਜਿਸ ਵਿਚ ਭਗਵਾਨ ਸ੍ਰੀ ਰਾਮ ਮੰਦਰ ਦਾ ਨਿਰਮਾਣ,ਤਿੰਨ ਤਲਾਕ ਬਿੱਲ, ਧਾਰਾ 370 ਤੋੜਨਾ ਅਤੇ ਕੋਰੋਣਾ ਮਹਾਮਾਰੀ 'ਚ ਚੰਗੇ ਢੰਗ ਨਾਲ ਨਜਿੱਠਣਾ ਸ਼ਾਮਿਲ ਹੈ।

ਉਕਤ ਆਗੂਆਂ ਨੇ ਹੋਰ ਕਿਹਾ ਕਿ ਇਸ ਸਬੰਧੀ ਪਾਰਟੀ ਵੱਲੋਂ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਜਾਣੂ ਕਰਵਾਇਆ ਜਾਵੇ ਅਤੇ ਇਸੇ ਤਹਿਤ ਹੀ ਹੋਰਨਾਂ ਖੇਤਰਾਂ ਵਿਚ ਵੀ ਮੀਟਿੰਗਾਂ ਦਾ ਸਿਲਸਿਲਾ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ। ਇਸ ਮੀਟਿੰਗ ਦੌਰਾਨ ਬਗੀਚਾ ਸਿੰਘ, ਗੁਰਮੀਤ ਬਿੱਟੂ ,ਚੰਦਰ ਮੋਹਨ ਲਾਡੀ,ਰਾਜਨ ਸੋਂਧੀ, ਵਿਨੋਦ ਖੋਸਲਾ,ਸ਼ਾਲੂ ਜਹੂਰਾ,ਚਰਨਜੀਤ ਸਿੰਘ, ਕਮਲ ਕਾਂਤ ਜੈਨ,ਸਤਨਾਮ ਸਿੰਘ,ਬਿਮਲ ਅਰੋੜਾ ਤੇ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ।


Harinder Kaur

Content Editor

Related News