ਜਲ ਸਪਲਾਈ ਵਿਭਾਗ ਕੁੰਭਕਰਨੀ ਨੀਂਦ ਤੋਂ ਜਾਗੇ ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਏ: ਨਿਮਿਸ਼ਾ ਮਹਿਤਾ
Monday, Mar 17, 2025 - 12:33 PM (IST)

ਗੜ੍ਹਸ਼ੰਕਰ- ਹਲਕਾ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਆਦਰਸ਼ ਨਗਰ ਦੀਆਂ ਔਰਤਾਂ ਦੇ ਸੱਦੇ 'ਤੇ ਉਨ੍ਹਾਂ ਦੇ ਪਿੰਡ ਪਹੁੰਚੀ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਾਲਾਂ ਤੋਂ ਪਿੰਡ ਵਿਚ ਚੱਲ ਰਹੀ ਪੀਣ ਦੇ ਪਾਣੀ ਦੀ ਸਮੱਸਿਆ ਬਾਰੇ ਗੱਲ ਕਰਦੇ ਕਿਹਾ ਕਿ ਬੇਸ਼ੱਕ 'ਆਪ' ਦੀ ਸਰਕਾਰ ਨੂੰ ਸੱਤਾ ਵਿਚ ਆਏ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਪਰ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਆਪਣੀ ਸੱਤਾ ਅਤੇ ਸਰਕਾਰ ਹੋਣ ਦੇ ਬਾਵਜੂਦ ਹਲਕਾ ਵਾਸੀਆਂ ਦੀ ਘਰਾਂ ਦੀ ਜਲ ਸਪਲਾਈ ਦਾ ਕੰਮ ਦਰੁੱਸਤ ਕਰਵਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਇਸ ਜੇਲ੍ਹ 'ਚ ਹਵਾਲਾਤੀ ਦੀ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਪੁਲਸ 'ਤੇ ਲੱਗੇ ਗੰਭੀਰ ਦੋਸ਼
ਭਾਜਪਾ ਆਗੂ ਨੂੰ ਪਿੰਡ ਦੀਆਂ ਔਰਤਾਂ ਵੱਲੋਂ ਘਰਾਂ ਵਿਚ ਚੱਲ ਰਹੀ ਪਾਣੀ ਦੀ ਪਰੇਸ਼ਾਨੀ ਬਾਰੇ ਦੱਸੇ ਜਾਣ 'ਤੇ ਨਿਮਿਸ਼ਾ ਮਹਿਤਾ ਆਪ ਪਾਣੀ ਦਾ ਟੈਂਕਰ ਲੈ ਕੇ ਉਥੇ ਪਹੁੰਚੇ। ਪਿੰਡ ਵਿਚ ਮੌਜੂਦ ਆਦਮੀਆਂ ਨੇ ਭਾਜਪਾ ਆਗੂ ਨੂੰ ਦੱਸਿਆ ਕਿ ਘਰਾਂ ਵਿਚ ਜਲ ਸਪਲਾਈ ਦੀ ਪਾਈਪ ਲਾਈਨ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਿੰਡ ਦੀਆਂ ਔਰਤਾਂ ਨੂੰ ਘਰਾਂ ਦੇ ਗੁਜ਼ਾਰੇ ਲਈ ਰੋਜ਼ਾਨਾ ਦੂਰੋਂ ਪਾਣੀ ਢੋਹ ਕੇ ਲਿਆਉਣਾ ਪੈਂਦਾ ਹੈ। ਨਿਮਿਸ਼ਾ ਮਹਿਤਾ ਨਾਲ ਆਪਣੀ ਤਕਲੀਫ਼ ਸਾਂਝੀ ਕਰਦੇ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਪੜੇ ਧੋਣ ਲਈ ਕਰੀਬ ਲਈ ਡੇਢ ਕਿਲੋਮੀਟਰ ਦੂਰ ਚੱਲ ਕੇ ਜਾਣਾ ਪੈਂਦਾ ਹੈ ਕਿਉਂਕਿ ਘਰਾਂ 'ਚ ਪਾਣੀ ਆਉਂਦਾ ਹੀ ਨਹੀਂ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦਾ ਚਾਅ! ਫੇਸਬੁੱਕ 'ਤੇ ਇਸ਼ਤਿਹਾਰ ਵੇਖ ਮੋਹਾਲੀ ਪੁੱਜਾ ਨੌਜਵਾਨ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਦੋਂ ਉਹ ਦੋ-ਢਾਈ ਮਹੀਨੇ ਲਈ ਹਲਕਾ ਇੰਚਾਰਜ ਬਣੇ ਸਨ ਤਾਂ ਉਨ੍ਹਾਂ 8 ਪਿੰਡਾਂ ਨੂੰ ਆਉਣ ਵਾਲੀ ਹਰੀਪੁਰ ਵਾਲੀ ਜਲ ਸਪਲਾਈ ਦੀ ਸਕੀਮ ਵੱਖ ਕਰਵਾਉਣ ਲਈ ਹੈਬੋਵਾਲ ਪਿੰਡ ਵਿਚ ਚਾਰ ਪਿੰਡਾਂ ਲਈ ਵੱਖ ਤੋਂ ਟੈਂਕੀ ਅਤੇ ਜਲ ਸਪਲਾਈ ਸਕੀਮ ਮਨਜ਼ੂਰ ਕਰਵਾਈ ਸੀ ਅਤੇ ਬਕਾਇਦਾ ਪਿੰਡ ਦੀ ਪੰਚਾਇਤ ਦੇ ਬਣਦੇ ਹਿੱਸੇ ਦਾ ਪੈਸਾ ਵੀ ਮੁਹੱਈਆ ਕਰਵਾਇਆ ਸੀ ਪਰ ਬਦਲਾਅ ਦੀ ਸਰਕਾਰ ਬਣਨ ਮਗਰੋਂ ਜੋ ਕੰਮ ਹੋਰ ਤੇਜ਼ੀ ਨਾਲ ਹੋਣਾ ਚਾਹੀਦਾ ਸੀ, ਉਹ ਖ਼ੂਹ ਖਾਤੇ ਪਾ ਦਿੱਤਾ ਗਿਆ। ਅੱਜ ਮੌਜੂਦਾ ਸਰਕਾਰ ਦੀ ਨਾਲਾਇਕੀ ਕਾਰਨ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਦੁੱਖ਼ ਝੱਲਣਾ ਪੈ ਰਿਹਾ ਹੈ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੈ ਕ੍ਰਿਸ਼ਨ ਰੋੜੀ ਪਿਛਲੇ 8 ਸਾਲਾਂ ਤੋਂ ਗੜ੍ਹਸ਼ੰਕਰ ਦੇ ਵਿਧਾਇਕ ਹਨ ਅਤੇ ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਲੋਕਾਂ ਨੂੰ ਜਲ ਸਪਲਾਈ ਦੀ ਪਰੇਸ਼ਾਨੀ ਹੱਲ ਕਰਵਾਉਣ ਦਾ ਵਾਅਦਾ ਕਰਦੇ ਆਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਹ 5 ਜ਼ਿਲ੍ਹੇ ਰਹਿਣ ਸਾਵਧਾਨ! ਭਾਰੀ ਮੀਂਹ ਦਾ Alert ਜਾਰੀ, ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
ਪਹਿਲੇ 5 ਸਾਲ ਤਾਂ ਉਨ੍ਹਾਂ ਕੋਲ ਆਪਣੀ ਪਾਰਟੀ ਦੀ ਸੱਤਾ ਨਾ ਹੋਣ ਦਾ ਬਹਾਨਾ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਉਹ ਬਹਾਨਾ ਵੀ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਸਪੀਕਰ ਪੰਜਾਬ ਦੇ ਤਾਕਤਵਰ ਅਹੁਦੇ 'ਤੇ ਬੈਠ ਕੇ ਵੀ ਉਹ ਇਨ੍ਹਾਂ ਤਿੰਨ ਸਾਲਾਂ ਵਿਚ ਪੀਣ ਦੇ ਪਾਣੀ ਦੀ ਸਮੱਸਿਆ ਹੱਲ ਕਰਵਾਉਣ ਵਿਚ ਪੂਰਨ ਤੌਰ 'ਤੇ ਫੇਲ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਮੈਰਾ ਅਤੇ ਪੰਡੋਰੀ ਦੀ ਜਲ ਸਪਲਾਈ ਸਕੀਮ ਵੱਖ ਕਰਵਾਉਣ ਦੀ ਮਨਜ਼ੂਰੀ ਵੀ ਉਨ੍ਹਾਂ ਵੱਲੋਂ 2021 ਵਿਚ ਕਰਵਾਈ ਗਈ ਸੀ, ਜਿਸ ਦਾ ਕੰਮ ਹੁਣ ਲਗਭਗ ਮੁਕੰਮਲ ਹੋ ਗਿਆ ਹੈ। ਇਸੇ ਤਰ੍ਹਾਂ ਪਿੰਡ ਭਵਾਨੀਪੁਰ ਵਾਸਤੇ ਵੀ ਉਨ੍ਹਾਂ ਵੱਲੋਂ ਵੱਖਰੀ ਜਲ ਸਪਲਾਈ ਸਕੀਮ ਅਤੇ ਪਿੰਡ ਦੀ ਪੰਚਾਇਤ ਵੱਲੋਂ ਮਹਿਕਮਾ ਜਲ ਸਪਲਾਈ ਨੂੰ ਜਮ੍ਹਾ ਕਰਵਾਉਣ ਵਾਲੀ ਰਾਸ਼ੀ ਵੀ ਨਿਮਿਸ਼ਾ ਮਹਿਤਾ ਵੱਲੋਂ ਪੰਚਾਇਤ ਨੂੰ ਚੈੱਕ ਦੇ ਕੇ ਮੁਹੱਈਆ ਕਰਵਾਈ ਗਈ ਸੀ ਪਰ ਬਦਲਾਅ ਦੀ ਸਰਕਾਰ ਨੇ ਸੱਤਾ ਸੰਭਾਲਦੇ ਮਨਜ਼ੂਰ ਹੋਈਆਂ ਜਲ ਸਪਲਾਈ ਸਕੀਮਾਂ ਦਾ ਕੰਮ ਠੰਡੇ ਬਸਤੇ ਪਾ ਦਿੱਤਾ ਅਤੇ ਲੋਕ ਇਨ੍ਹਾਂ ਦੀ ਨਾਲਾਇਕੀ ਕਾਰਨ ਪਰੇਸ਼ਾਨੀ ਝੱਲ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e