ਜਲੰਧਰ ਪੁਲਸ ਦੀ ਵੱਡੀ ਕਾਮਯਾਬੀ: ਔਰਤ ਤੋਂ ਮੋਬਾਈਲ ਤੇ ਬੱਚਾ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਲੁਟੇਰਾ ਗ੍ਰਿਫ਼ਤਾਰ

Sunday, Jun 14, 2026 - 07:54 AM (IST)

ਜਲੰਧਰ ਪੁਲਸ ਦੀ ਵੱਡੀ ਕਾਮਯਾਬੀ: ਔਰਤ ਤੋਂ ਮੋਬਾਈਲ ਤੇ ਬੱਚਾ ਖੋਹਣ ਦੀ ਕੋਸ਼ਿਸ਼ ਕਰਨ ਵਾਲਾ ਲੁਟੇਰਾ ਗ੍ਰਿਫ਼ਤਾਰ

ਜਲੰਧਰ (ਸ. ਹ.) : ਮਈ ਮਹੀਨੇ ਵਿਚ ਥਾਣਾ ਮਕਸੂਦਾਂ ਤੋਂ ਕੁਝ ਦੂਰੀ ’ਤੇ ਬੇਟੇ ਸਮੇਤ ਦੁਕਾਨ ਤੋਂ ਘਰ ਪਰਤ ਰਹੀ ਔਰਤ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਮੋਬਾਈਲ ਲੁੱਟਣ ਵਾਲੇ ਇਕ ਲੁਟੇਰੇ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੇ ਸਾਥੀ ਦੀ ਵੀ ਪਛਾਣ ਹੋ ਚੁੱਕੀ ਹੈ ਪਰ ਉਹ ਘਰੋਂ ਫ਼ਰਾਰ ਹੈ। ਮੁਲਜ਼ਮ ਦੀ ਪਛਾਣ ਰਵਿੰਦਰਪਾਲ ਉਰਫ ਰਵੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਤਲਵੰਡੀ ਕੁੱਕਾ ਕਪੂਰਥਲਾ ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ: ਰਾਜ਼ੀਨਾਮਾ ਕਰਨ ਆਏ ਪਤੀ-ਪਤਨੀ ਦੇ ਰਿਸ਼ਤੇਦਾਰਾਂ ਵਿਚਾਲੇ ਹੱਥੋਪਾਈ, ਪਾੜੇ ਕੱਪੜੇ

ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ 17 ਮਈ ਨੂੰ 2 ਨਕਾਬਪੋਸ਼ ਲੁਟੇਰਿਆਂ ਨੇ ਪ੍ਰਿਯਾ ਦੇਵੀ ਨਿਵਾਸੀ ਨਜ਼ਦੀਕ ਦਾਦਾਮੱਲ ਦਰਗਾਹ ਮਕਸੂਦਾਂ ਤੋਂ ਮੋਬਾਈਲ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਪ੍ਰਿਯਾ ਦੁਕਾਨ ਤੋਂ ਕੰਮ ਖਤਮ ਕਰ ਕੇ ਆਪਣੇ ਛੋਟੇ ਬੇਟੇ ਨਾਲ ਘਰ ਪਰਤ ਰਹੀ ਸੀ ਕਿ ਉਦੋਂ ਇਕ ਲੁਟੇਰਾ ਦਾਤਰ ਲੈ ਕੇ ਉਸ ਦੇ ਪਿੱਛੇ ਭੱਜਿਆ, ਜਦਕਿ ਦੂਜਾ ਮੋਟਰਸਾਈਕਲ ’ਤੇ ਹੀ ਖੜ੍ਹਾ ਰਹਾ। ਪ੍ਰਿਯਾ ਨੇ ਦੋਸ਼ ਲਾਇਆ ਸੀ ਕਿ ਉਕਤ ਬਦਮਾਸ਼ ਨੇ ਮੋਬਾਈਲ ਦੇ ਨਾਲ-ਨਾਲ ਬੇਟੇ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਪਾਉਣ ’ਤੇ ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤਾਂ ਲੁਟੇਰਾ ਦਾਤਰ ਸਮੇਤ ਮੌਕੇ ਤੋਂ ਭੱਜ ਗਿਆ। ਵਾਰਦਾਤ ਤੋਂ ਤਾਂ ਬਚਾਅ ਹੋ ਗਿਆ ਸੀ ਪਰ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਜਿਵੇਂ ਹੀ ਮਾਮਲਾ ਪੁਲਸ ਦੇ ਧਿਆਨ ਵਿਚ ਆਇਆ ਤਾਂ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

PunjabKesari

ਇਹ ਵੀ ਪੜ੍ਹੋ: ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਯਾਤਰੀਆਂ ਦੀ ਜੇਬ 'ਤੇ ਪਏਗਾ ਵਾਧੂ ਬੋਝ

ਮਲਟੀਪਲ ਸੋਰਸਿਜ਼ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਪੁਲਸ ਨੂੰ ਪਤਾ ਲੱਗਾ ਕਿ ਇਹ ਲੁਟੇਰੇ ਕਪੂਰਥਲਾ ਤੋਂ ਆਏ ਸਨ। ਰਵਿੰਦਰ ਸਿੰਘ ਉਰਫ ਰਵੀ ਦੀ ਪਛਾਣ ਕਰ ਕੇ ਪੁਲਸ ਨੇ ਉਸ ਨੂੰ ਉਸ ਦੇ ਪਿੰਡ ਤਲਵੰਡੀ ਕੁੱਕਾ ਤੋਂ ਹੀ ਟ੍ਰੈਪ ਲਾ ਕੇ ਫੜ ਲਿਆ, ਜਦਕਿ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਥਾਣਾ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੂਜੇ ਮੁਲਜ਼ਮ ਦੀ ਵੀ ਪਛਾਣ ਕਰ ਲਈ ਗਈ ਹੈ, ਜਿਸ ਦੇ ਘਰ ਵਿਚ ਰੇਡ ਕੀਤੀ ਗਈ ਪਰ ਉਹ ਨਹੀਂ ਮਿਲਿਆ। ਹੁਣ ਉਸ ਦੀ ਗ੍ਰਿਫ਼ਤਾਰੀ ਵੀ ਜਲਦ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News