ਸ਼ਰਾਰਤੀ ਅਨਸਰਾਂ ਨੇ ਭਗਵਾਨ ਵਾਲਮੀਕਿ ਧਰਮਸ਼ਾਲਾ ''ਚ ਕੀਤੀ ਭੰਨ-ਤੋੜ

12/14/2019 11:24:51 PM

ਗੋਰਾਇਆ,(ਜ.ਬ.): ਗੋਰਾਇਆ ਸ਼ਹਿਰ ਦੇ ਮੁਹੱਲਾ ਰਾਮਗੜ੍ਹੀਆ 'ਚ ਸਥਿਤ ਭਗਵਾਨ ਵਾਲਮੀਕਿ ਧਰਮਸ਼ਾਲਾ 'ਚ ਸ਼ਰਾਰਤੀ ਅਨਸਰਾਂ ਵੱਲੋਂ ਭੰਨ-ਤੋੜ ਕੀਤੀ ਗਈ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਇਕ ਨੌਜਵਾਨ ਲਾਡੀ ਗਿੱਲ ਦੇਰ ਸ਼ਾਮ ਨੂੰ ਆਸ਼ਰਮ 'ਚ ਮੱਥਾ ਟੇਕਣ ਲਈ ਗਿਆ ਤਾਂ ਉਸ ਨੇ ਦੇਖਿਆ ਕਿ ਆਸ਼ਰਮ 'ਚ ਪਾਠ ਪੂਜਾ ਕਰਨ ਵਾਲਾ ਸਾਮਾਨ ਖਿਲਰਿਆ ਪਿਆ ਸੀ।
ਇੰਨਾ ਹੀ ਨਹੀਂ ਸ਼ਰਾਰਤੀ ਅਨਸਰਾਂ ਨੇ ਆਸ਼ਰਮ 'ਚ ਪਏ ਧਾਰਮਿਕ ਚਿੰਨ੍ਹ ਨੂੰ ਵੀ ਤੋੜ ਕੇ ਸੁੱਟ ਦਿੱਤਾ ਸੀ, ਜਿਸ ਦੀ ਸੂਚਨਾ ਨੌਜਵਾਨ ਨੇ ਤੁਰੰਤ ਕੁਝ ਹੋਰ ਨੌਜਵਾਨਾਂ ਨੂੰ ਦਿੱਤੀ। ਇਸ ਤੋਂ ਬਾਅਦ ਸਾਰੇ ਨੌਜਵਾਨਾਂ ਨੇ ਗੋਰਾਇਆ ਦੇ ਸਾਬਕਾ ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਦੀ ਅਗਵਾਈ 'ਚ ਗੋਰਾਇਆ ਥਾਣੇ 'ਚ ਪਹੁੰਚੇ ਅਤੇ ਗੋਰਾਇਆ ਥਾਣਾ ਮੁਖੀ ਕੇਵਲ ਸਿੰਘ ਨੂੰ ਇਸ ਬਾਰੇ 'ਚ ਲਿਖਤੀ ਸ਼ਿਕਾਇਤ ਦਿੱਤੀ। ਉਥੇ ਹੀ ਥਾਣਾ ਮੁਖੀ ਨੇ ਕਿਹਾ ਕਿ ਉਹ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨਗੇ।


Related News