ਨੌਜਵਾਨ ਨੂੰ ਘੇਰ ਕੇ ਕੀਤੀ ਕੁੱਟਮਾਰ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

11/15/2021 1:00:53 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਨੌਜਵਾਨ ਦੀ ਕਾਰ ਨੂੰ ਘੇਰ ਕੇ ਉਸ ਦੀ ਮਾਰ ਕੁਟਾਈ ਕਰਨ ਵਾਲੇ ਇਕ ਕਾਰ ਸਵਾਰ ਨੌਜਵਾਨ ਅਤੇ ਉਸ ਦੇ ਦੋ ਨਾ-ਮਾਲੂਮ ਸਾਥੀਆਂ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਨਜੋਤ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਪਿਤਾ ਸਮੇਤ ਭਰਤਗੜ੍ਹ ਮੰਡੀ ਆਇਆ ਹੋਇਆ ਸੀ ਤਾਂ ਗੁਰਨਾਮ ਸਿੰਘ ਵਾਸੀ ਪਿੰਡ ਸਰਸਾ ਨੰਗਲ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਤੇ ਉਸ ਦੇ ਦੋ ਨਾ-ਮਾਲੂਮ ਸਾਥੀ ਆਪਣੀ ਕਾਰ ਵਿਚ ਸਵਾਰ ਹੋ ਕੇ ਮੇਰੇ ਪਾਸ ਆ ਕੇ ਗਾਲੀ-ਗਲੋਚ ਕਰਨ ਲੱਗ ਪਏ।

ਇਹ ਵੀ ਪੜ੍ਹੋ: ਟਾਂਡਾ 'ਚ ਵੱਡੀ ਵਾਰਦਾਤ, ਖੇਤਾਂ ਵੱਲ ਜਾ ਰਹੇ ਕਿਸਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

ਇਸ ਮੌਕੇ ਉਨ੍ਹਾਂ ਨੂੰ ਮੇਰੇ ਪਿਤਾ ਜੀ ਨੇ ਸਮਝਾਇਆ ਅਤੇ ਉਸ ਤੋਂ ਬਾਅਦ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਆਪਣੇ ਘਰ ਨੂੰ ਚਲ ਪਏ ਤਾਂ ਪਿੰਡ ਕਕਰਾਲਾ ਪਾਸ ਗੁਰਨਾਮ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਪਣੀ ਕਾਰ ਸਾਡੀ ਕਾਰ ਦੇ ਅੱਗੇ ਲਾ ਕੇ ਘੇਰਾ ਪਾ ਕੇ ਮੈਨੂੰ ਕਾਰ ਤੋਂ ਬਾਹਰ ਕੱਢ ਕੇ ਡੰਡਿਆਂ ਨਾਲ ਬਹੁਤ ਜ਼ਿਆਦਾ ਮਾਰ ਕੁਟਾਈ ਕੀਤੀ ਅਤੇ ਕਿਰਚ ਵੀ ਮਾਰੀ ਅਤੇ ਮੇਰੀ ਕੁੱਟਮਾਰ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਉਸ ਨੂੰ ਇਲਾਜ ਲਈ ਸੀ. ਐੱਚ. ਸੀ. ਭਰਤਗੜ੍ਹ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਮਨਜੋਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਨਾਮ ਸਿੰਘ ਅਤੇ ਉਸ ਦੇ ਨਾ-ਮਾਲੂਮ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਤੇਜ਼ ਕਰ ਦਿਤੀ ਹੈ।

ਇਹ ਵੀ ਪੜ੍ਹੋ: ਸਾਦਗੀ ਕਾਰਨ ਮੁੜ ਚਰਚਾ 'ਚ CM ਚੰਨੀ, ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਲਈ ਸਰਕਾਰੀ ਨਿਵਾਸ ’ਤੇ ਕਰਵਾਈ ਲੰਗਰ ਦੀ ਵਿਵਸਥਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News