ਬੈਂਕ ਤੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ 64 ਹਜ਼ਾਰ ਰੁਪਏ ਠੱਗਣ ਵਾਲਿਆਂ ਖ਼ਿਲਾਫ਼ ਮਾਮ

12/25/2020 2:11:19 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ): ਟਾਂਡਾ ਪੁਲਸ ਨੇ ਬੈਂਕ ’ਚੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ 64 ਹਜ਼ਾਰ ਦੀ ਠੱਗੀ ਮਾਰਨ ਵਾਲੀ ਇਕ ਔਰਤ ਅਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਕੁਲਬੀਰ ਸਿੰਘ ਪੁੱਤਰ ਸਰਦੂਲ ਸਿੰਘ ਨਿਵਾਸੀ ਬੈਂਸ ਅਵਾਣ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਹੈ। ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਨਿਵਾਸੀ ਜੌਹਲਾਂ ਅਤੇ ਰਾਜੀਵ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਨਿਵਾਸੀ ਰੇਲਵੇ ਕਲੋਨੀ ਜਲੰਧਰ ਦੇ ਖ਼ਿਲਾਫ਼ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਗਏ ਬਿਆਨਾਂ ’ਚ ਕੁਲਵੀਰ ਸਿੰਘ ਨੇ ਦੱਸਿਆ ਕਿ ਮਈ  2020   ਬਲਵਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਮੇਰੇ ਘਰ ਆਈ ਅਤੇ ਮੈਨੂੰ ਕਿਹਾ ਕਿ ਰਾਜੀਵ ਪੁੱਤਰ ਕਿਸ਼ਨ ਕੁਮਾਰ ਵਾਸੀ ਰੇਲਵੇ ਕਲੋਨੀ ਜਲੰਧਰ ਜੋ ਕਿ ਮੇਰੇ ਨਾਲ ਮਿਲ ਕੇ ਪ੍ਰਧਾਨ ਮੰਤਰੀ ਯੋਜਨਾ ਤਹਿਤ ਲੋਕਾਂ ਨੂੰ ਕਰਜ਼ਾ ਦਿਵਾਉਂਦਾ ਹੈ ਅਤੇ ਇਸ ਲੋਨ ਦਾ ਕੋਈ ਵਿਆਜ ਨਹੀਂ ਹੈ ਤੇ ਸਬਸਿਡੀ ਵੀ ਮਿਲਦੀ ਹੈ ਪਰ ਕਰਜ਼ਾ ਦਿਵਾਉਣ ਦੇ ਬਦਲੇ ਥੋੜ੍ਹਾ ਖਰਚ ਦੇਣਾ ਪਵੇਗਾ ਮੈਂ ਉਸ ਦੇ ਝਾਂਸੇ ’ਚ ਆ ਗਿਆ ਤੇ ਉਸ ਦੇ ਨਾਲ ਕਰਜ਼ਾ ਦਿਵਾਉਣ ਦੀ ਗੱਲ ਕਰ ਲਈ ਉਪਰੰਤ ਉਨ੍ਹਾਂ ਨੇ ਮੇਰਾ ਬੈਂਕ ਖਾਤਾ, ਆਧਾਰ ਕਾਰਡ, ਪੈਨ ਕਾਰਡ, ਚਾਰ ਫੋਟੋ ਅਤੇ ਖਾਲੀ ਚੈੱਕ ਦਸਤਾਵੇਜ਼ ਦੇ ਰੂਪ ਦੇ ਨਾਲ-ਨਾਲ 80 ਹਜ਼ਾਰ ਰੁਪਏ ਕੈਸ਼ ਲੈ ਲਏ ਅਤੇ ਮੈਨੂੰ ਕਿਹਾ ਕਿ 15 ਦਿਨਾਂ ਬਾਅਦ ਤੁਹਾਡੇ ਖਾਤੇ ’ਚ 10 ਲੱਖ ਰੁਪਏ ਆ ਜਾਣਗੇ ਪਰ ਅੱਜ ਤੱਕ ਮੇਰੇ ਖਾਤੇ ’ਚ ਕੋਈ ਪੈਸਾ ਨਹੀਂ ਆਇਆ।

ਜਦੋਂ ਇਸ ਸਬੰਧੀ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੇ ਕਰਜ਼ਾ ਦਿਵਾਉਣ ਦੇ ਨਾਂ ਕਈ ਲੋਕਾਂ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰੀ ਹੈ, ਜਿਨ੍ਹਾਂ ’ਚ ਕੁਲਦੀਪ ਸਿੰਘ ਨਿਵਾਸੀ ਤਲਵੰਡੀ ਸੱਲ੍ਹਾਂ ਤੋਂ 75 ਹਜ਼ਾਰ 500 ਰੁਪਏ, ਬਲਵਿੰਦਰ ਕੌਰ ਨਿਵਾਸੀ ਬਹਾਦਰਪੁਰ ਤੋਂ 57 ਹਜ਼ਾਰ 500 ਸੌ ਰੁਪਏ, ਰੀਨਾ ਦੇਵੀ ਨਿਵਾਸੀ ਬੈਂਸ ਅਵਾਨ ਤੋਂ 40 ਹਜ਼ਾਰ ਰੁਪਏ, ਮਲਕੀਤ ਕੌਰ ਤੇ ਮਨੋਜ ਕੁਮਾਰ ਨਿਵਾਸੀ ਬੈਂਸ ਅਵਾਣ ਤੋਂ 40 ਹਜ਼ਾਰ ਰੁਪਏ, ਅਮਰਜੀਤ ਸਿੰਘ ਨਿਵਾਸੀ ਗਿੱਦੜਪਿੰਡੀ ਤੋਂ 50 ਹਜ਼ਾਰ ਰੁਪਏ ਅਮਰੀਕ ਸਿੰਘ ਨਿਵਾਸੀ ਬੇਗੋਵਾਲ ਤੋਂ 40 ਹਜ਼ਾਰ ਰੁਪਏ, ਨਰਿੰਦਰ ਕੌਰ ਨਿਵਾਸੀ ਰਾਜਪੁਰਾ ਤੋਂ 75 ਹਜ਼ਾਰ ਰੁਪਏ, ਅਮਰਜੀਤ ਕੌਰ ਨਿਵਾਸੀ ਰਾਜਪੁਰਾ ਤੋਂ 75 ਹਜ਼ਾਰ ਰੁਪਏ, ਗੁਰਮੀਤ ਕੌਰ ਤੋਂ 25 ਹਜ਼ਾਰ ਰੁਪਏ, ਸਕੀਨਾ ਪਤਨੀ ਸਤਪਾਲ ਤੋਂ 24 ਹਜ਼ਾਰ ਰੁਪਏ, ਬਲਵਿੰਦਰ ਕੌਰ ਤੋਂ 25 ਹਜ਼ਾਰ ਰੁਪਏ, ਰਛਪਾਲ ਸਿੰਘ ਨਿਵਾਸੀ ਜਹੂਰਾ ਤੋਂ 25 ਹਜ਼ਾਰ ਰੁਪਏ, ਜਸਵਿੰਦਰ ਕੌਰ ਵਾਸੀ ਭੋਗਪੁਰ ਤੋਂ 75 ਹਜ਼ਾਰ ਰੁਪਏ, ਰਾਣੀ ਨਿਵਾਸੀ ਜਹੂਰਾ ਤੋਂ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਟਾਂਡਾ ਪੁਲਸ ਨੇ ਉਕਤ ਦੋਵਾਂ ਦੋਸ਼ੀਆਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Aarti dhillon

Content Editor

Related News