ਆਵਾਰਾ ਸਾਨ੍ਹ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਮਾਰੀ ਟੱਕਰ

09/17/2018 6:51:26 AM

ਜਲੰਧਰ,   (ਸ਼ੋਰੀ)-  ਨਗਰ ਨਿਗਮ ਦੀ ਨਾਲਾਇਕੀ ਦੇ ਕਾਰਨ ਮਹਾਨਗਰ ਵਿਚ ਆਵਾਰਾ ਸਾਨ੍ਹ  ਸ਼ਰੇਆਮ ਦਿਨ ਤੇ ਰਾਤ ਨੂੰ ਘੁੰਮਦੇ ਨਜ਼ਰ ਆ ਰਹੇ ਹਨ। ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ  ਹਾਦਸੇ ਤਾਂ ਹੋ ਹੀ ਰਹੇ ਹਨ  ਪਰ ਹੁਣ ਅਾਵਾਰਾ ਸਾਨ੍ਹ ਲੋਕਾਂ ਨੂੰ ਟੱਕਰ ਮਾਰ ਕੇ ਗੰਭੀਰ  ਰੂਪ ਨਾਲ ਜ਼ਖ਼ਮੀ ਵੀ ਕਰਨ ਲੱਗੇ ਹਨ। ਰਾਜਾ ਗਾਰਡਨ ਨਹਿਰ ਦੇ ਕੋਲ ਅਜਿਹਾ ਹੀ ਦੇਖਣ ਨੂੰ  ਮਿਲਿਆ। ਲੇਬਰ ਦਾ ਕੰਮ ਕਰਨ ਵਾਲਾ ਵਿਅਕਤੀ ਪੈਦਲ ਘਰ ਨੂੰ ਜਾ ਰਿਹਾ ਸੀ ਕਿ ਪਿੱਛੇ ਤੋਂ  ਭੱਜ ਕੇ ਆ ਰਹੇ ਸਾਨ੍ਹ ਨੇ ਉਸ ਨੂੰ ਟੱਕਰ ਮਾਰ ਦਿੱਤੀ। 
ਸਾਨ੍ਹ ਦੀ ਟੱਕਰ  ਲੱਗਣ ਕਾਰਨ ਬ੍ਰਿਜ ਨਾਥ ਪੁੱਤਰ ਰਾਮ ਪ੍ਰਸਾਦ ਵਾਸੀ ਰਾਜਾ ਗਾਰਡਨ ਦੇ ਸਿਰ ਤੇ ਰੀੜ੍ਹ ਦੀ  ਹੱਡੀ ਕੋਲ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਪਰਿਵਾਰ ਵਾਲਿਆਂ ਨੇ ਪ੍ਰਾਈਵੇਟ ਹਸਪਤਾਲ  ਵਿਚ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਜ਼ਖ਼ਮੀ ਦੇ ਪਰਿਵਾਰ ਵਾਲਿਆਂ ਦੇ ਕੋਲ ਪੈਸੇ ਖਤਮ ਹੋਣ   ਤੋਂ ਬਾਅਦ ਉਨ੍ਹਾਂ  ਨੂੰ ਸਿਵਲ ਹਸਪਤਾਲ ਦਾਖਲ ਹੋਣਾ ਪਿਆ। ਡਾਕਟਰਾਂ ਦਾ ਕਹਿਣਾ ਹੈ ਕਿ  ਬ੍ਰਿਜ ਲਾਲ ਦੇ ਦਿਮਾਗ ਵਿਚ ਖੂਨ ਜੰਮ ਜਾਣ ਕਾਰਨ ਉਸ ਦੇ ਦੋਵੇਂ ਪੈਰ ਨਹੀਂ ਚੱਲ ਰਹੇ ਅਤੇ  ਰੀੜ੍ਹ ਦੀ ਹੱਡੀ ਵਿਚ  ਵੀ ਸੱਟਾਂ ਲੱਗੀਆਂ ਹੋਈਆਂ ਹਨ। ਮਰੀਜ਼ ਦੀ ਹਾਲਤ ਕਾਫੀ  ਸੀਰੀਅਸ ਬਣੀ  ਹੋਈ ਹੈ। ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ਵਿਚ ਰੈਫਰ ਕਰਨਾ ਪੈ ਸਕਦਾ ਹੈ।

ਕਿੱਥੋਂ ਲੈ ਕੇ ਆਉਣ ਗਰੀਬ ਪਰਿਵਾਰ ਵਾਲੇ ਇਲਾਜ ਲਈ ਪੈਸੇ
ਸਾਨ੍ਹ  ਦਾ ਸ਼ਿਕਾਰ ਹੋਏ ਬ੍ਰਿਜ ਨਾਲ ਸਿਵਲ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਨਾਲ ਲੜ  ਰਹੇ  ਹਨ   ਅਤੇ  ਉਨ੍ਹਾਂ ਦੇ 3 ਬੱਚੇ  ਵੀ ਹਨ ਅਤੇ ਪਤਨੀ ਕਮਲਾ ਲੋਕਾਂ ਦੇ ਘਰਾਂ  ਵਿਚ ਸਫਾਈ ਕਰ ਕੇ  ਪਰਿਵਾਰ ਦਾ ਪੇਟ ਭਰਦੀ ਹੈ। ਹਾਲਾਤ ਤਾਂ ਅਜਿਹੇ ਬਣੇ ਹੋਏ  ਹਨ ਕਿ ਜਿਸ ਘਰ ਕਮਲਾ ਕੰਮ  ਕਰਦੀ ਹੈ ਉਕਤ ਪਰਿਵਾਰ ਹਸਪਤਾਲ ਦਾ ਖਰਚਾ ਉੱਠਾ ਰਿਹਾ ਸੀ ਪਰ ਹੁਣ ਉਨ੍ਹਾਂ ਦੇ ਹੱਥ ਖੜ੍ਹੇ  ਹਨ।
ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਨਿਗਮ ਵੱਲੋਂ ਜੇਕਰ ਅਾਵਾਰਾ ਸਾਨ੍ਹਾਂ  ਨੂੰ  ਸੜਕਾਂ ਤੋਂ ਹਟਾਇਆ ਹੁੰਦਾ ਤਾਂ ਅੱਜ ਬ੍ਰਿਜ ਨਾਥ ਹਸਪਤਾਲ ਵਿਚ ਨਹੀਂ ਹੁੰਦੇ ਅਤੇ ਅੱਜ  ਉਨ੍ਹਾਂ ਦਾ ਪਰਿਵਾਰ ਖੁਸ਼ ਹੁੰਦਾ। ਜੇਕਰ ਆਉਣ  ਵਾਲੇ ਦਿਨਾਂ ਵਿਚ ਨਿਗਮ ਫਿਰ ਕੁੰਭਕਰਨੀ  ਨੀਂਦ ਤਿਆਗ ਕੇ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਨਹੀਂ ਹਟਾਉਂਦਾ ਤਾਂ ਹੋਰ ਵੀ ਹਾਦਸੇ ਹੋ  ਸਕਦੇ ਹਨ।
 


Related News