ਪੱਤਰਕਾਰ ਬੁਲੰਦ 'ਤੇ ਹਮਲਾ ਕਰਨ ਵਾਲਾ ਦੂਜਾ ਦੋਸ਼ੀ ਵੀ ਗ੍ਰਿਫਤਾਰ

01/23/2019 3:12:42 PM

ਜਲੰਧਰ (ਸੁਧੀਰ) : ਪੱਤਰਕਾਰ ਅਜੀਤ ਸਿੰਘ ਬੁਲੰਦ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਸ ਨੇ ਅੱਜ ਦੂਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨੀਂ ਥਾਣਾ ਨੰਬਰ 3 ਦੀ ਪੁਲਸ ਨੇ ਇਕ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਸੀ। ਏ. ਡੀ. ਸੀ. ਪੀ. ਸਿਟੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਥਾਣਾ ਨੰਬਰ 3 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮਨੂੰ ਕਪੂਰ ਵਾਸੀ ਖਿੰਗਰਾ ਗੇਟ ਨੂੰ ਸ਼ਾਸਤਰੀ ਮਾਰਕੀਟ ਕੋਲੋਂ ਕਾਬੂ ਕੀਤਾ ਸੀ। 

\ਦੱਸਣਯੋਗ ਹੈ ਕਿ ਕੁਝ ਦਿਨ ਪਹਿਲੇ ਅਜੀਤ ਸਿੰਘ ਬੁਲੰਦ ਆਪਣੀ ਗੱਡੀ 'ਚ ਖਿੰਗਰਾ ਗੇਟ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਉਸ 'ਤੇ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੇ ਹੱਥ 'ਚੋਂ ਕੈਮਰਾ ਅਤੇ ਗਲੇ ਤੋਂ ਚੈਨ ਖੋਹ ਲਈ ਸੀ। ਫਿਲਹਾਲ ਪੁਲਸ ਬਾਕੀ ਮੁਲਜ਼ਮਾਂ ਦੀ ਵੀ ਭਾਲ ਕਰ ਰਹੀ ਹੈ।


Anuradha

Content Editor

Related News