ਮਾਮੂਲੀ ਗੱਲ ਨੂੰ ਲੈ ਕੇ ਲੜਕੇ ਨੂੰ ਮਾਰੀ ਇੱਟ

06/23/2018 4:21:56 PM

ਜਲੰਧਰ (ਸ਼ੋਰੀ)— ਇਥੋਂ ਦੇ ਗਾਂਧੀ ਕੈਂਪ ਦੇ ਰਹਿਣ ਵਾਲੇ ਇਕ ਲੜਕੇ ਨੂੰ ਪਾਰਕ 'ਚ ਖੇਡਣ ਗਏ ਕੁਝ ਲੜਕਿਆਂ ਨੇ ਇੱਟ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਅਕਸ਼ਿਤ (10) ਪੁੱਤਰ ਵਿਜੇ ਕੁਮਾਰ ਲੜਕਾ ਬਰਟਰਨ ਪਾਰਕ ਦੋਸਤਾਂ ਦੇ ਨਾਲ ਗੁੱਲੀ-ਡੰਡਾ ਖੇਡ ਰਿਹਾ ਸੀ ਕਿ ਇਸੇ ਦੌਰਾਨ ਕੁਝ ਲੜਕਿਆਂ ਨਾਲ ਉਸ ਦਾ ਖੇਡ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਕਤ ਲੜਕਿਆਂ ਨੇ ਅਕਸ਼ਿਤ ਦੇ ਇੱਟ ਮਾਰ ਦਿੱਤੀ ਜੋਕਿ ਉਹ ਉਸ ਦੇ ਹੱਥ 'ਤੇ ਲੱਗੀ, ਜਿਸ ਕਰਕੇ ਉਹ ਜ਼ਖਮੀ ਹੋ ਗਿਆ। ਲੜਕੇ ਨੂੰ ਮੌਕੇ 'ਤੇ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਦੀ ਪਰਿਵਾਰ ਵੱਲੋਂ ਤੁਰੰਤ ਪੁਲਸ ਨੂੰ ਦਿੱਤੀ ਗਈ ਹੈ।  


Related News