ਕੰਮ ਤੋਂ ਪਰਤ ਰਹੇ ਵਿਅਕਤੀ ''ਤੇ ਹਮਲਾ ਕਰ ਕੀਤੀ ਲੁੱਟ-ਖੋਹ

Saturday, May 07, 2022 - 02:14 AM (IST)

ਕੰਮ ਤੋਂ ਪਰਤ ਰਹੇ ਵਿਅਕਤੀ ''ਤੇ ਹਮਲਾ ਕਰ ਕੀਤੀ ਲੁੱਟ-ਖੋਹ

ਫਗਵਾੜਾ (ਜਲੋਟਾ) : ਸਥਾਨਕ ਇਕ ਮਿੱਲ 'ਚ ਕੰਮ ਕਰਨ ਵਾਲੇ ਵਿਅਕਤੀ ਨਾਲ 3 ਅਣਪਛਾਤੇ ਨੌਜਵਾਨਾਂ ਵੱਲੋਂ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਅਮਰਿੰਦਰ ਕੁਮਾਰ ਪੁੱਤਰ ਵਿਸ਼ਰਾਮ ਵਾਸੀ ਐੱਲ. ਆਈ. ਜੀ. ਕਾਲੋਨੀ ਅਰਬਨ ਅਸਟੇਟ ਫਗਵਾੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ 3 ਅਣਪਛਾਤੇ ਨੌਜਵਾਨ ਉਸ 'ਤੇ ਹਮਲਾ ਕਰਕੇ ਉਸ ਦੀ ਜੇਬ 'ਚੋਂ ਆਧਾਰ ਕਾਰਡ ਤੇ ਲਾਇਸੈਂਸ ਸਮੇਤ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਪਾਕਿ ਅਧਾਰਿਤ ਅੱਤਵਾਦੀ ਮਾਡਿਊਲ ਦੇ 2 ਹੋਰ ਕਾਰਕੁੰਨ ਕਾਬੂ

ਪੁਲਸ ਵੱਲੋਂ ਕੀਤੀ ਗਈ ਜਾਂਚ 'ਚ ਇਕ ਮੁਲਜ਼ਮ ਜਿਸ ਦੀ ਪਛਾਣ ਰਾਮਾ ਸ਼ੰਕਰ ਪੁੱਤਰ ਸੋਹਨ ਲਾਲ ਸਾਹੂ ਵਾਸੀ ਐੱਲ. ਆਈ. ਜੀ. ਕਾਲੋਨੀ ਅਰਬਨ ਅਸਟੇਟ ਫਗਵਾੜਾ ਹੋਈ ਹੈ, ਸਮੇਤ ਮੌਕੇ 'ਤੇ ਮੌਜੂਦ ਰਹੇ 2 ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਥਾਣਾ ਸਿਟੀ ਫਗਵਾੜਾ ਵਿਖੇ ਪੁਲਸ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : 'ਆਪ' ਸਰਕਾਰ ਪੰਜਾਬ ਪੁਲਸ ਦੀ ਕਰ ਰਹੀ ਦੁਰਵਰਤੋਂ : ਸੁਖਬੀਰ ਬਾਦਲ


author

Mukesh

Content Editor

Related News