ਦੁਕਾਨ ਬੰਦ ਕਰਵਾਉਣ ਆਏ ASI ''ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੀਤਾ ਜ਼ਖਮੀ

08/23/2020 2:19:12 AM

ਕੋਟ ਫਤੂਹੀ, (ਬਹਾਦਰ ਖਾਨ)- ਇੱਥੋਂ ਨਜ਼ਦੀਕੀ ਅੱਡਾ ਈਸਪੁਰ ਦੀ ਇਕ ਦੁਕਾਨ ਨੂੰ ਬੰਦ ਕਰਵਾਉਣ ਆਏ ਏ. ਐੱਸ. ਆਈ. ਦੀ ਦੁਕਾਨ ਅੰਦਰ ਕੰਮ ਕਰਦੇ ਨੌਜਵਾਨ ਨੇ ਵਰਦੀ ਪਾਡ਼ ਦਿੱਤੀ ਅਤੇ ਅੰਦਰ ਪਏ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਿਸਤ ਦੁਆਬ ਨਹਿਰ ਵਾਲੀ ਸਡ਼ਕ ਉੱਪਰ ਮਾਹਲ ਇੰਜ. ਅਤੇ ਟਾਇਰ ਵਰਕਸ ਦੁਕਾਨ ਅੰਦਰ ਕੰਮ ਕਰਦੇ ਅਸ਼ੋਕ ਕੁਮਾਰ ਪੁੱਤਰ ਸੋਹਣ ਲਾਲ ਨਿਵਾਸੀ ਮੰਨਣਹਾਨਾ ਕੋਲ ਅਜਨੋਹਾ ਪੁਲਸ ਚੌਕੀ ਦਾ ਏ. ਐੱਸ. ਆਈ. ਚਮਨ ਲਾਲ ਆਪਣੇ ਮੁਲਾਜ਼ਮ ਸਾਥੀਆਂ ਨਾਲ ਦੁਕਾਨ ਬੰਦ ਕਰਵਾਉਣ ਗਿਆ, ਜਿੱਥੇ ਦੋਵਾਂ ਵਿਚ ਤਕਰਾਰ ਹੋਈ। ਜਿਸ ’ਤੇ ਅਸ਼ੋਕ ਕੁਮਾਰ ਨੇ ਏ. ਐੱਸ. ਆਈ. ਦੀ ਵਰਦੀ ਪਾਡ਼ ਦਿੱਤੀ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ ਉੱਪਰ ਵਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਮੌਕੇ ’ਤੇ ਸਾਥੀ ਪੁਲਸ ਮੁਲਾਜ਼ਮਾਂ ਨੇ ਜ਼ਖਮੀ ਏ. ਐੱਸ. ਆਈ. ਨੂੰ ਕੋਟ ਫਤੂਹੀ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਅੱਗੇ ਮਾਹਿਲਪੁਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।


Bharat Thapa

Content Editor

Related News